Latest News
ਪੁਸਤਕ ਮੇਲਾ ਤੇ ਸਮਾਜਕ ਸੰਮੇਲਨ ਦੀ ਸ਼ੁਰੂਆਤ

Published on 26 Feb, 2021 09:35 AM.

ਜਲੰਧਰ (ਕੇਸਰ)-ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਨਵਚੇਤਨ ਪਬਲੀਕੇਸ਼ਨ ਵਲੋਂ ਇਕ ਪੁਸਤਕ ਮੇਲਾ ਤੇ ਸਮਾਜਕ ਸੰਮੇਲਨ ਆਯੋਜਿਤ ਕੀਤਾ ਗਿਆ | ਇਸ ਸਮਾਜਕ ਸੰਮੇਲਨ ਅਤੇ ਪੁਸਤਕ ਮੇਲੇ ਦਾ ਉਦਘਾਟਨ ਪ੍ਰਸਿੱਧ ਅੰਬੇਡਰਕਾਰੀ ਭਗਵਾਨ ਦਾਸ ਠੇਕੇਦਾਰ ਨੇ ਰੀਬਨ ਕੱਟਣ ਉਪਰੰਤ ਸ਼ਮ੍ਹਾ ਰੌਸ਼ਨ ਕਰਨ ਨਾਲ ਕੀਤਾ | ਇਹ ਜਾਣਕਾਰੀ ਸਮਾਜਕ ਸੰਮੇਲਨ ਅਤੇ ਪੁਸਤਕ ਮੇਲੇ ਦੇ ਮੁੱਖ ਪ੍ਰਬੰਧਕ ਵਰਿੰਦਰ ਕੁਮਾਰ ਨੇ ਦਿੰਦਿਆਂ ਕਿਹਾ ਕਿ ਸਮਾਜਕ ਸੰਮੇਲਨ ਦੇ ਪਹਿਲੇ ਸ਼ੈਸਨ ਵਿਚ ਕਵੀ ਦਰਬਾਰ ਕੀਤਾ ਗਿਆ ਜਿਸ ਵਿਚ ਨਾਮਵਰ ਕਵੀਆਂ ਨੇ ਸਮਾਜ ਅੰਦਰ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਕਰਕੇ ਸਰੋਤਿਆਂ ਨੂੰ ਕੀਲੀ ਰੱਖਿਆ | ਸਮਾਗਮ ਦੇ ਦੂਸਰੇ ਸ਼ੈਸ਼ਨ ਵਿਚ 'ਸੰਤਮੱਤ ਉਤੇ ਬੁਧਇਜ਼ਮ ਦਾ ਪ੍ਰਭਾਵ' ਵਿਸ਼ੇ 'ਤੇ ਸੁਭਾਸ਼ ਚੰਦਰ ਮੁਸਾਫਰ ਨੇ ਆਪਣੇ ਵਿਚਾਰ ਪੇਸ਼ ਕੀਤੇ | ਉਪਰੰਤ 'ਜਮਹੂਰੀਅਤ ਦਾ ਅਜੋਕਾ ਦੌਰ ਬਾਬਾ ਸਾਹਿਬ ਅੰਬੇਡਕਰ ਅਤੇ ਗੁਰਮਤਿ ਇਨਕਲਾਬ' ਵਿਸ਼ੇ 'ਤੇ ਵਰਿੰਦਰਪਾਲ ਨੇ ਆਪਣੇ ਵਿਚਾਰ ਪੇਸ਼ ਕੀਤੇ | ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਨੇ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਅਤੇ ਸਰਕਾਰਾਂ ਦੀ ਉਦਾਸੀਨਤਾ ਬਾਰੇ ਆਪਣੇ ਵਿਚਾਰ ਰੱਖੇ | ਉਪਰੰਤ ਕਾਮਰੇਡ ਹਰਦੇਵ ਅਰਸ਼ੀ ਨੇ 'ਕਿਸਾਨ ਅੰਦੋਲਨ ਅਤੇ ਕੇਂਦਰ ਸਰਕਾਰ ਦੀ ਹਠਧਰਮੀ' ਬਾਰੇ ਆਪਣੇ ਵਿਚਾਰ ਰੱਖੇ | ਹੋਰਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸੇਖੋਂ, ਕਾਮਰੇਡ ਪਿ੍ਥੀਪਾਲ ਮਾੜੀਮੇਘਾ ਅਤੇ ਰਜਿੰਦਰ ਸਿੰਘ ਮੰਡ ਨੇ ਵੀ ਆਪਣੇ ਵਿਚਾਰ ਰੱਖੇ |
ਸਮਾਜਕ ਸੰਮੇਲਨ ਅਤੇ ਪੁਸਤਕ ਮੇਲੇ ਦੇ ਦੂਸਰੇ ਦਿਨ ਨਾਮਵਰ ਬੁਧੀਜੀਵੀ ਆਪਣੇ ਵਿਚਾਰ ਪੇਸ਼ ਕਰਨਗੇ |

179 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper