Latest News
ਏਦਾਂ ਪਹੁੰਚੇ ਉੱਤਰੀ ਕੋਰੀਆ ਤੋਂ ਰੂਸ

Published on 26 Feb, 2021 09:38 AM.

ਸਿਓਲ : ਕੋਰੋਨਾ ਤੋਂ ਬਚਾਅ ਲਈ ਸਖਤ ਪਾਬੰਦੀਆਂ ਤਹਿਤ ਦੂਜੇ ਦੇਸ਼ਾਂ ਨੂੰ ਬਹੁਤੀਆਂ ਟਰਾਂਸਪੋਰਟ ਸੇਵਾਵਾਂ ਬੰਦ ਕੀਤੀਆਂ ਹੋਣ ਕਾਰਨ ਉੱਤਰੀ ਕੋਰੀਆ ਵਿਚ ਤਾਇਨਾਤ ਰੂਸੀ ਦੂਤਾਂ ਦੇ ਗਰੁੱਪ ਨੇ ਇਸ ਹਫਤੇ ਆਪਣੇ ਪਰਵਾਰਾਂ ਸਮੇਤ ਵਤਨ ਪਰਤਣ ਲਈ ਹੱਥ ਨਾਲ ਧੱਕਣ ਵਾਲੀ ਰੇਲ ਟਰਾਲੀ ਦੀ ਵਰਤੋਂ ਕੀਤੀ | ਹਾਲਾਂਕਿ ਉੱਤਰੀ ਕੋਰੀਆ ਵਿਚ ਕੋਰੋਨਾ ਦੇ ਮਰੀਜ਼ ਬਹੁਤੇ ਨਹੀਂ, ਪਰ ਉਸ ਨੇ ਪਾਬੰਦੀਆਂ ਬਹੁਤ ਸਖਤ ਲਾਈਆਂ ਹੋਈਆਂ ਹਨ | ਸਰਹੱਦਾਂ 'ਤੇ ਟਰੈਫਿਕ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਬੰਦ ਹੈ | ਰੂਸੀ ਗਰੁੱਪ, ਜਿਸ ਵਿਚ ਕਿ ਤਿੰਨ ਸਾਲ ਦੇ ਬੱਚੇ ਸਣੇ 8 ਜਣੇ ਸਨ, ਉੱਤਰੀ ਕੋਰੀਆ ਦੀ ਰਾਜਧਾਨੀ ਪਯੋਂਗਯਾਂਗ ਤੋਂ ਟਰੇਨ ਰਾਹੀਂ 32 ਘੰਟਿਆਂ ਤੇ ਬੱਸ ਰਾਹੀਂ ਦੋ ਘੰਟਿਆਂ ਦਾ ਸਫਰ ਕਰਕੇ ਵੀਰਵਾਰ ਰੂਸੀ ਸਰਹੱਦ 'ਤੇ ਪੁੱਜਾ ਸੀ | ਉਥੋਂ ਉਹ ਰੇਲ ਟਰਾਲੀ ਉੱਤੇ ਸਮਾਨ ਲੱਦ ਕੇ ਇਕ ਕਿਲੋਮੀਟਰ ਤੋਂ ਵੱਧ ਪੈਦਲ ਚੱਲਿਆ | ਇਸ ਸਫਰ ਦੌਰਾਨ ਤੁਮੇਨ ਦਰਿਆ ਵੀ ਆਉਂਦਾ ਹੈ, ਜਿਹੜਾ ਦੋਹਾਂ ਦੇਸ਼ਾਂ ਨੂੰ ਵੰਡਦਾ ਹੈ |

182 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper