Latest News
ਇਲਾਜ ਦੇ ਪੈਸੇ ਨਾ ਦੇਣ 'ਤੇ ਹਸਪਤਾਲ ਨੇ ਮਾਸੂਮ ਕੱਢਿਆ ਬਾਹਰ, ਮੌਤ

Published on 06 Mar, 2021 10:56 AM.


ਪ੍ਰਯਾਗਰਾਜ : ਪਿਪਰੀ ਥਾਣਾ ਖੇਤਰ 'ਚ ਸਥਿਤ ਇੱਕ ਨਿੱਜੀ ਹਸਪਤਾਲ ਨੇ ਪਰਵਾਰ ਵੱਲੋਂ ਇਲਾਜ ਦੀ ਪੂਰੀ ਰਕਮ ਨਾ ਦੇ ਸਕਣ 'ਤੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਬਿਨਾਂ ਟਾਂਕੇ ਲਾਏ ਹੀ ਬਾਹਰ ਕੱਢ ਦਿੱਤਾ | ਇਸ ਤੋਂ ਬਾਅਦ ਬੱਚੀ ਦੀ ਹਾਲਤ ਵਿਗੜਦੀ ਚਲੀ ਗਈ ਅਤੇ ਉਸ ਨੇ ਦਮ ਤੋੜ ਦਿੱਤਾ | ਪ੍ਰਯਾਗਰਾਜ ਦੇ ਕਰੇਹਦਾ ਦੇ ਮੁਕੇਸ਼ ਮਿਸ਼ਰਾ ਨੇ ਆਪਣੀ ਤਿੰਨ ਸਾਲ ਦੀ ਮਾਸੂਮ ਬੇਟੀ ਖੁਸ਼ੀ ਨੂੰ ਕੁਝ ਦਿਨ ਪਹਿਲਾਂ ਰਾਵਤਪੁਰ ਅਤੇ ਘੋਸੀ ਪਿੰਡ ਵਿਚਾਲੇ ਸਥਿਤ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ | 13ਵੇਂ ਦਿਨ ਬੱਚੀ ਨੂੰ ਜ਼ਬਰਦਸਤੀ ਬਾਹਰ ਕੱਢ ਦਿੱਤਾ | ਪਰਵਾਰਕ ਮੈਂਬਰ ਉਸ ਨੂੰ ਲੈ ਕੇ ਕੋਈ ਹੋਰ ਹਸਪਤਾਲ 'ਚ ਗਏ, ਪਰ ਉਸ ਨੂੰ ਭਰਤੀ ਨਹੀਂ ਕੀਤਾ ਗਿਆ | ਇਸ ਦੌਰਾਨ ਬੱਚੀ ਦੀ ਹਾਲਤ ਹੋਰ ਵਿਗੜ ਗਈ ਤੇ ਆਖਰਕਾਰ ਉਸ ਦੀ ਮੌਤ ਹੋ ਗਈ |
ਬੱਚੀ ਦੀ ਮੌਤ ਤੋਂ ਬਾਅਦ ਗੁੱਸੇ 'ਚ ਆਏ ਪਰਵਾਰਕ ਮੈਂਬਰਾਂ ਹੰਗਾਮਾ ਕੀਤਾ | ਪਿੰਡ ਦੇ ਵੀ ਲੋਕ ਇਕੱਠੇ ਹੋ ਗਏ ਅਤੇ ਚੱਕਾ ਜਾਮ ਕਰ ਦਿੱਤਾ | ਇਸ ਦੌਰਾਨ ਪੁਲਸ ਮੌਕੇ 'ਤੇ ਪਹੁੰਚੀ ਅਤੇ ਪਰਵਾਰਕ ਮੈਂਬਰਾਂ ਨੂੰ ਸਮਝਾ ਕੇ ਸ਼ਾਂਤ ਕਰਾਇਆ | ਮੁਕੇਸ਼ ਮਿਸ਼ਰਾ ਨੇ ਡਾਕਟਰਾਂ ਤੇ ਲਾਪਰਵਾਹੀ ਨਾਲ ਇਲਾਜ ਕਰਨ ਦਾ ਦੋਸ਼ ਲਾਇਆ ਹੈ | ਉਹਨਾ ਦੱਸਿਆ ਕਿ ਬੇਟੀ ਦਾ ਤਿੰਨ ਜਗ੍ਹਾ ਤੋਂ ਅਪ੍ਰੇਸ਼ਨ ਕੀਤਾ ਗਿਆ | ਢਿੱਡ 'ਚ ਕਈ ਜਗ੍ਹਾ ਟਾਂਕੇ ਵੀ ਲੱਗੇ ਹੋਏ ਸਨ | ਪੁਲਸ ਨੇ ਲਾਸ਼ ਨੂੰ ਪੋਸਟ-ਮਾਰਟਮ ਲਈ ਭੇਜ ਦਿੱਤਾ ਹੈ |

204 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper