Latest News
ਕੋਰੋਨਾ : ਕੇਂਦਰ ਨੇ 8 ਸੂਬਿਆਂ ਨੂੰ ਦਿੱਤਾ 3-ਟੀ ਦਾ ਫਾਰਮੂਲਾ

Published on 06 Mar, 2021 10:57 AM.


ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੋਰੋਨਾ ਦੇ ਮਾਮਲਿਆਂ 'ਚ ਵਾਧੇ ਨੂੰ ਦੇਖਦੇ ਹੋਏ 8 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੈਸਟ, ਟਰੈਕ ਅਤੇ ਟ੍ਰੀਟ ਦੀ ਰਣਨੀਤੀ 'ਤੇ ਕੰਮ ਕਰਨ ਨੂੰ ਕਿਹਾ ਹੈ | ਸਰਕਾਰ ਨੇ ਕਿਹਾ ਕਿ ਜਾਂਚ ਦਾ ਦਾਇਰਾ ਵਧਾ ਕੇ ਕੰਟੈਕਟ ਟ੍ਰੇਸਿੰਗ ਨੂੰ ਬੇਹਤਰ ਬਣਾਉਣ ਅਤੇ ਖ਼ਤਰੇ ਵਾਲੇ ਲੋਕਾਂ ਨੂੰ ਵੈਕਸੀਨ ਲਾ ਕੇ ਹੀ ਕੋਰੋਨਾ ਦੇ ਵਧਦੇ ਮਾਮਲਿਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ | ਇਨ੍ਹਾਂ ਸੂਬਿਆਂ 'ਚ ਹਰਿਆਣਾ, ਆਂਧਰਾ ਪ੍ਰਦੇਸ਼, ਉਡੀਸ਼ਾ, ਗੋਆ, ਹਿਮਾਚਲ ਪ੍ਰਦੇਸ਼, ਉਤਰਾਖੰਡ ਦੇ ਨਾਲ ਦਿੱਲੀ ਅਤੇ ਚੰਡੀਗੜ੍ਹ ਸ਼ਾਮਲ ਹਨ | ਮਹਾਰਾਸ਼ਟਰ ਅਤੇ ਪੰਜਾਬ 'ਚ ਕੋਰੋਨਾ ਕੇਸ ਪਹਿਲਾਂ ਹੀ ਤੇਜੀ ਨਾਲ ਵਧ ਰਹੇ ਹਨ | ਕੇਂਦਰ ਸਰਕਾਰ ਨੇ ਕੋਰੋਨਾ 'ਤੇ ਬਰੇਕ ਲਾਉਣ ਲਈ ਯੁੱਧ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸੇ ਕੜੀ 'ਚ ਕੇਂਦਰ ਨੇ ਮਹਾਰਾਸ਼ਟਰ ਅਤੇ ਪੰਜਾਬ 'ਚ ਉੱਚ ਪੱਧਰ 'ਤੇ ਟੀਮਾਂ ਦੀ ਤਾਇਨਾਤੀ ਕੀਤੀ ਹੈ, ਜੋ ਕੋਰੋਨਾ ਖਿਲਾਫ਼ ਲੜਾਈ ਵਿੱਚ ਲੋਕਾਂ ਦੀ ਮਦਦ ਕਰਨਗੀਆਂ | ਇਹ ਟੀਮਾਂ ਉਨ੍ਹਾਂ ਸੂਬਿਆਂ 'ਚ ਕੋਰੋਨਾ ਦੇ ਵਧ ਰਹੇ ਮਾਮਲਿਆ 'ਤੇ ਨਜ਼ਰ ਰੱਖਣਗੀਆਂ, ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦਾ ਕਾਰਨ ਦਾ ਪਤਾ ਲਾਉਣਗੀਆਂ ਅਤੇ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਹੱਲ ਵੀ ਕੱਢਣਗੀਆਂ |
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਅੱਠ ਸੂਬਿਆਂ ਦੇ 63 ਜ਼ਿਲ੍ਹੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਕਿਉਂਕਿ ਇਨ੍ਹਾਂ ਸੂਬਿਆਂ 'ਚ ਕੋਰੋਨਾ ਜਾਂਚ ਦੀ ਗਿਣਤੀ ਲਗਾਤਾਰ ਘਟ ਰਹੀ ਹੈ | ਇਨ੍ਹਾਂ 'ਚ ਆਰ ਟੀ-ਪੀ ਸੀ ਆਰ ਟੈਸਟ ਦੀ ਗਿਣਤੀ ਕਾਫ਼ੀ ਘੱਟ ਹੋ ਰਹੀ ਹੈ ਅਤੇ ਪਾਜ਼ੀਟਿਵ ਰੇਟ ਮਤਲਬ ਕੁੱਲ ਜਾਂਚ ਦੇ ਮੁਕਾਬਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ |

214 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper