ਮੁੰਬਈ : ਭੀਮਾ ਕੋਰੇਗਾਂਵ ਕੇਸ ਵਿਚ ਦੋ ਸਾਲ ਤੋਂ ਬੰਦ 81 ਸਾਲ ਦੇ ਕਵੀ ਤੇ ਸਮਾਜੀ ਕਾਰਕੁਨ ਵਰਵਰਾ ਰਾਓ ਸ਼ਨੀਵਾਰ ਰਾਤ ਕਰੀਬ ਪੌਣੇ 12 ਵਜੇ ਨਾਨਾਵਤੀ ਹਸਪਤਾਲ ਤੋਂ ਬਾਹਰ ਆਏ | ਉਨ੍ਹਾ ਦੀ ਪਿਛਲੇ ਹਫਤੇ ਬੰਬੇ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕੀਤੀ ਸੀ | ਹਾਈ ਕੋਰਟ ਦੇ ਦਖਲ ਤੋਂ ਬਾਅਦ ਉਨ੍ਹਾ ਨੂੰ ਇਲਾਜ ਲਈ ਜੇਲ੍ਹ ਵਿਚੋਂ ਹਸਪਤਾਲ ਦਾਖਲ ਕਰਾਇਆ ਗਿਆ ਸੀ | ਉਨ੍ਹਾ ਦੇ ਹਸਪਤਾਲ ਤੋਂ ਬਾਹਰ ਆਉਂਦਿਆਂ ਦੀ ਫੋਟੋੋ ਉਨ੍ਹਾ ਦੀ ਵਕੀਲ ਇੰਦਰਾ ਜੈ ਸਿੰਘ ਨੇ ਟਵਿੱਟਰ 'ਤੇ ਪੋਸਟ ਕੀਤੀ |
ਇਕ ਜਨਵਰੀ 2018 ਨੂੰ ਪੂਨਾ ਨੇੜੇ ਭੀਮਾ ਕੋਰੇਗਾਂਵ ਜੰਗ ਦੀ 200ਵੀਂ ਵਰ੍ਹੇਗੰਢ ਦੇ ਜਸ਼ਨ ਤੋਂ ਬਾਅਦ ਹਿੰਸਾ ਭੜਕਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋ ਗਏ ਸਨ | ਇਸੇ ਸਿਲਸਿਲੇ ਵਿਚ ਵਰਵਰਾ ਰਾਓ ਨੂੰ 28 ਅਗਸਤ 2018 ਨੂੰ ਹਿਰਾਸਤ 'ਚ ਲਿਆ ਗਿਆ ਸੀ |