Latest News
ਕਿਸਾਨ ਅੰਦੋਲਨ ਨੂੰ ਦੇਸ਼ ਭਰ 'ਚ ਫੈਲਾਉਣ ਲਈ 11 ਨੂੰ ਅਹਿਮ ਮੀਟਿੰਗ

Published on 07 Mar, 2021 09:39 AM.


ਨਵੀਂ ਦਿੱਲੀ : ਕਿਸਾਨ ਯੂਨੀਅਨਾਂ ਨੇ ਐਤਵਾਰ ਕਿਹਾ ਕਿ ਕਿਸਾਨ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਮੁੜਨਗੇ | ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਯੂਨੀਅਨਾਂ 11 ਮਾਰਚ ਨੂੰ ਮੀਟਿੰਗ ਕਰਕੇ ਅੰਦੋਲਨ ਦਾ ਅਗਲਾ ਏਜੰਡਾ ਤੈਅ ਕਰਨਗੀਆਂ | ਇਕ ਹੋਰ ਆਗੂ ਯੁਧਵੀਰ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ, ਮੱਧ ਪ੍ਰਦੇਸ਼, ਕਰਨਾਟਕ ਤੇ ਓਡੀਸ਼ਾ ਵਿਚ ਵੀ ਅੰਦੋਲਨ ਫੈਲਾਉਣ ਦੀ ਵਿਚਾਰ ਹੈ | ਸੀਨੀਅਰ ਆਗੂਆਂ ਨੇ ਕਿਹਾ ਕਿ ਅੰਦੋਲਨ ਦਿਨੋ-ਦਿਨ ਤਕੜਾ ਹੋ ਰਿਹਾ ਹੈ | ਜਗਮੋਹਨ ਸਿੰਘ ਨੇ ਕਿਹਾ ਕਿ ਅਸੰਬਲੀ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਜ਼ੋਰ ਲਾਇਆ ਜਾਵੇਗਾ | ਯੁਧਵੀਰ ਸਿੰਘ ਨੇ ਕਿਹਾ ਕਿ ਰਾਜਸਥਾਨ ਵਿਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਜੈਪੁਰ ਵਿਚ ਪੰਚਾਇਤ ਕਰਨ ਬਾਰੇ ਸੋਚ ਰਹੇ ਹਨ | ਉਨ੍ਹਾ ਦੱਸਿਆ ਕਿ ਬੰਗਾਲ ਵਿਚ 12, 13 ਤੇ 14 ਮਾਰਚ, ਮੱਧ ਪ੍ਰਦੇਸ਼ ਵਿਚ 14 ਤੇ 15 ਮਾਰਚ, ਓਡੀਸ਼ਾ ਵਿਚ 19 ਮਾਰਚ ਤੇ ਕਰਨਾਟਕ ਵਿਚ 20, 21 ਤੇ 22 ਮਾਰਚ ਨੂੰ ਮੀਟਿੰਗਾਂ/ ਪੰਚਾਇਤਾਂ ਕੀਤੀਆਂ ਜਾਣਗੀਆਂ | ਅੰਦੋਲਨ ਸਿਰਫ ਦਿੱਲੀ ਦੇ ਬਾਰਡਰਾਂ ਤੱਕ ਹੀ ਸੀਮਤ ਨਹੀਂ ਰੱਖਿਆ ਜਾਵੇਗਾ, ਸਗੋਂ ਦੇਸ਼ ਭਰ ਵਿਚ ਫੈਲਾਇਆ ਜਾਵੇਗਾ |

277 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper