Latest News
ਖੰਨਾ ਮੰਡੀ 'ਚ ਚੌਥੇ ਦਿਨ ਆੜ੍ਹਤੀਆਂ ਨੇ ਸਰਕਾਰ ਖਿਲਾਫ਼ ਕੱਢਿਆ ਰੋਸ ਮਾਰਚ

Published on 14 Mar, 2021 10:54 AM.


ਖੰਨਾ (ਅਰਵਿੰਦਰ ਸਿੰਘ ਸਵੈਚ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਆੜ੍ਹਤੀ ਐਸੋਸੀਏਸ਼ਨ ਵੱਲੋਂ ਅਣਮਿੱਥੇ ਸਮੇਂ ਲਈ ਅਰੰਭਿਆ ਸੰਘਰਸ਼ ਚੌਥੇ ਦਿਨ 'ਚ ਸ਼ਾਮਲ ਹੋਇਆ | ਅੱਜ ਸਮੂਹ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਡੀ ਵਿੱਚ ਰੋਸ ਮਾਰਚ ਕੱਢਿਆ | ਇਸ ਮੌਕੇ ਬੋਲਦਿਆਂ ਗੁਰਮੇਲ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ ਆੜ੍ਹਤੀਆਂ ਦੇ 131 ਕਰੋੜ ਰੁਪਏ ਬਕਾਇਆ ਖੜੇ ਹਨ, ਜਿਸ ਦੀ ਅਦਾਇਗੀ ਨਾ ਹੋਣ ਕਾਰਨ ਆੜ੍ਹਤੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦੂਜੇ ਪਾਸੇ ਕੇਂਦਰ ਸਰਕਾਰ ਦਿਨ ਪ੍ਰਤੀ ਦਿਨ ਲੋਕਮਾਰੂ ਨੀਤੀਆਂ ਲਾਗੂ ਕਰਕੇ ਆਮ ਜਨਤਾ 'ਤੇ ਜ਼ੁਲਮ ਢਾਹ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਿਛਲੇ ਸਾਲਾਂ ਦੀ ਆੜ੍ਹਤ ਤੇ ਮਜ਼ਦੂਰੀ ਜਲਦ ਜਾਰੀ ਕਰੇ ਤੇ ਪੰਜਾਬ ਦਾ ਆੜ੍ਹਤ ਸਿਸਟਮ, ਜੋ ਕਿ ਸਮੁੱਚੇ ਭਾਰਤ ਵਿੱਚ ਆਪਣਾ ਇਕ ਰੁਤਬਾ ਰੱਖਦਾ ਹੈ, ਨੂੰ ਖ਼ਤਮ ਕਰਕੇ ਛੋਟੀ ਕਿਸਾਨੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਸਬੰਧੀ ਮੁੜ ਵਿਚਾਰ ਕਰੇ |
ਇਸ ਮੌਕੇ ਬਲਜਿੰਦਰ ਸਿੰਘ, ਜਗਦੇਵ ਸਿੰਘ, ਭਿੰਦਰ ਸਿੰਘ, ਪੇ੍ਰਮ ਚੰਦ, ਗੁਰਮੇਲ ਸਿੰਘ, ਵੇਦ ਪ੍ਰਕਾਸ਼, ਵਿਕਾਸ ਕੁਮਾਰ, ਭਗਵਾਨ ਦਾਸ, ਬਲਵੀਰ ਸਿੰਘ, ਸਵਰਨਜੀਤ ਸਿੰਘ, ਕੁਲਵੀਰ ਸਿੰਘ, ਮੇਜਰ ਸਿੰਘ, ਰਣਜੀਤ ਸਿੰਘ, ਕੁਲਵੰਤ ਸਿੰਘ, ਕਮਲਜੀਤ ਸਿੰਘ, ਦਰਸ਼ਨ ਸਿੰਘ, ਜੋਗਿੰਦਰ ਸਿੰਘ, ਜਤਿੰਦਰ ਭਾਰਦਵਾਜ, ਰਛਪਾਲ ਸਿੰਘ, ਸੁਖਦੀਪ ਸਿੰਘ, ਬੂਟਾ ਸਿੰਘ, ਪ੍ਰਵੀਨ ਕੁਮਾਰ, ਰਣਜੀਤ ਸਿੰਘ ਆਦਿ ਹਾਜ਼ਰ ਸਨ | 

140 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper