Latest News
ਅੰਡਰਪਾਸ ਦਾ ਹਿੱਸਾ ਡਿੱਗਣ ਨਾਲ ਮਜ਼ਦੂਰ ਦੀ ਮੌਤ

Published on 06 Apr, 2021 10:25 AM.


ਨਵੀਂ ਦਿੱਲੀ : ਇਥੇ ਪੰਜਾਬੀ ਬਾਗ ਵਿਚ ਨਿਰਮਾਣ ਅਧੀਨ ਅੰਡਰਪਾਸ ਦਾ ਇਕ ਹਿੱਸਾ ਡਿੱਗਣ ਕਾਰਨ ਹੇਠਾਂ ਆ ਕੇ ਇਕ ਮਜ਼ਦੂਰ ਦੀ ਮੌਤ ਹੋ ਗਈ | ਪਿਛਲੇ ਦਿਨੀਂ ਗੁਰੂਗਰਾਮ-ਦਵਾਰਕਾ ਐੱਕਸਪ੍ਰੈੱਸ ਵੇ ਦੇ ਨਿਰਮਾਣ ਅਧੀਨ ਫਲਾਈਓਵਰ ਦੀਆਂ ਦੋ ਸਲੈਬਾਂ ਡਿੱਗਣ ਨਾਲ ਦੋ ਮਜ਼ਦੂਰ ਜ਼ਖਮੀ ਹੋ ਗਏ ਸਨ | 2018 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਬਨਾਰਸ ਵਿਚ ਪੁਲ ਡਿੱਗਣ ਨਾਲ 20 ਮਜ਼ਦੂਰ ਮਾਰੇ ਗਏ ਸਨ | 2016 ਵਿਚ ਉਤਰੀ ਕੋਲਕਾਤਾ ਦੇ ਭੀੜ-ਭਾੜ ਵਾਲੇ ਇਲਾਕੇ ਵਿਚ ਪੁਲ ਡਿੱਗਣ ਨਾਲ 26 ਲੋਕ ਮਾਰੇ ਗਏ ਸਨ |

92 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper