Latest News
ਕੈਟਰੀਨਾ ਵੀ ਕੋਰੋਨਾ ਦੀ ਲਪੇਟ 'ਚ

Published on 06 Apr, 2021 10:32 AM.


ਮੁੰਬਈ : ਫਿਲਮੀ ਅਦਾਕਾਰਾ ਕੈਟਰੀਨਾ ਕੈਫ (37) ਵੀ ਕੋਰੋਨਾ ਦੀ ਲਪੇਟ 'ਚ ਆ ਗਈ ਹੈ | ਉਸ ਨੇ ਖੁਦ ਨੂੰ ਘਰ 'ਚ ਇਕਾਂਤਵਾਸ ਕਰ ਲਿਆ ਹੈ | ਕੈਫ ਨੇ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਅਪੀਲ ਵੀ ਕੀਤੀ ਹੈ | ਇਸ ਤੋਂ ਪਹਿਲਾਂ ਅਕਸ਼ੈ ਕੁਮਾਰ, ਆਮਿਰ ਖਾਨ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਆਲੀਆ ਭੱਟ, ਆਰ ਮਾਧਵਨ, ਐਜਾਜ ਖਾਨ ਸਮੇਤ ਹੋਰ ਕਈ ਫਿਲਮੀ ਕਲਾਕਾਰ ਕੋਰੋਨਾ ਦੀ ਜਕੜ ਵਿਚ ਆ ਚੁੱਕੇ ਹਨ | ਮੁੰਬਈ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 9587 ਨਵੇਂ ਕੇਸ ਸਾਹਮਣੇ ਆਏ ਹਨ |

127 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper