Latest News
ਮਈ ਦੇ ਲੋਕ ਸਭਾ ਵੱਲ ਮਾਰਚ ਨੂੰ ਲੈ ਕੇ ਲੋਕਾਂ 'ਚ ਠਾਠਾਂ ਮਾਰ ਰਿਹੈ ਜੋਸ਼ : ਅਰਸ਼ੀ

Published on 06 Apr, 2021 10:34 AM.


ਦਿੱਲੀ/ਟਿਕਰੀ ਬਾਰਡਰ
(ਪਰਮਦੀਪ ਸਿੰਘ)
ਰੋਜ ਦੀ ਤਰ੍ਹਾਂ ਅੱਜ ਟਿਕਰੀ ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਰੈਲੀਂ ਬਹੁਤ ਹੀ ਪ੍ਰਭਾਵਸ਼ਾਲੀ ਰਹੀ | ਨੌਜਵਾਨ ਅਤੇ ਬੀਬੀਆਂ ਦਾ ਨਾਅਰੇ ਮਾਰਦਾ ਇਕੱਠ ਰੈਲੀ ਵਿੱਚ ਪੁੱਜਿਆ, ਜਿਸ ਦਾ ਸਵਾਗਤ ਪੰਡਾਲ ਵਿੱਚ ਲੋਕਾਂ ਨੇ ਅਕਾਸ਼ ਗੂੰਜਾਊਾ ਨਾਅਰਿਆਂ ਨਾਲ ਕੀਤਾ | ਇਕੱਠ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਈ ਦੇ ਆਰੰਭ ਵਿੱਚ ਲੋਕ ਸਭਾ ਵੱਲ ਮਾਰਚ ਦੇ ਪ੍ਰੋਗਰਾਮ ਨੇ ਲੋਕਾਂ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਕਰ ਦਿੱਤਾ ਹੈ | 10 ਅਪ੍ਰੈਲ ਨੂੰ ਕੇ. ਐੱਮ. ਪੀ. ਦੇ 24 ਘੰਟੇ ਮੁਕੰਮਲ ਜਾਮ ਦੀ ਸਫਲਤਾ ਲਈ ਵਲੰਟੀਅਰ ਪੱਬਾਂ ਭਾਰ ਹਨ | ਸਥੀ ਅਰਸ਼ੀ ਨੇ ਬੀਤੇ ਦਿਨੀਂ ਦੇਸ਼ ਭਰ ਵਿੱਚ ਐੱਫ. ਸੀ..ਆਈ. ਦੇ ਦਫਤਰਾਂ ਦੇ ਸਫਲ ਘਿਰਾਓ ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਖਬਰਦਾਰ ਕਰਦੇ ਹੋਏ ਕਿਹਾ ਕਿ ਬੀਤੇ ਸਮੇਂ ਤੋਂ ਸਬਕ ਸਿੱਖੀਏ ਕਿ ਅੰਦੋਲਨ ਦੋਖੀ ਤਾਕਤਾਂ 26 ਜਨਵਰੀ ਦੀ ਤਰ੍ਹਾਂ ਸਾਡੇ ਸੰਘਰਸ਼ ਨੂੰ ਤਾਰਾਪੀਡੋ ਨਾ ਕਰ ਸਕਣ | ਇਸ ਮੌਕੇ ਕਿਸਾਨ ਆਗੂ ਨੇ ਸਪੱਸ਼ਟ ਕੀਤਾ ਕਿ ਮੋਦੀ ਸਰਕਾਰ 'ਤੇ ਸਾਡੇ ਅੰਦੋਲਨ ਦਾ ਦਬਦਬਾ ਵੱਧ ਰਿਹਾ ਹੈ | ਹੁਣ ਤਾਂ ਸਰਕਾਰ ਅੰਦਰੋਂ ਵੀ ਮੋਦੀ ਸਰਕਾਰ ਦੀ ਜੁੰਡਲੀ ਖ਼ਿਲਾਫ਼ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਹਨ | ਇਸ ਲਈ ਇੱਕ ਚਰਚਾ ਬਜ਼ਾਰ ਵਿੱਚ ਗਰਮ ਹੈ ਕਿ ਸਰਕਾਰ ਸੁਪਰੀਮ ਕੋਰਟ ਰਾਹੀ ਹੱਲ ਕਰਨਾ ਚਾਹੁੰਦੀ ਹੈ | ਉਨਾਂ ਸਪੱਸ਼ਟ ਕੀਤਾ ਕਿ ਅੰਦੋਲਨ ਉਦੋਂ ਹੀ ਖਤਮ ਹੋਵੇਗਾ ਜਦੋਂ ਸਰਕਾਰ ਸੰਯੁਕਤ ਮੋਰਚੇ ਨਾਲ ਬੈਠ ਕੇ ਬਿੱਲ ਰੱਦ ਕਰ ਦੇਵੇਗੀ | ਇਸ ਮੌਕੇ ਡਾ. ਸਵੈਮਾਨ ਨੇ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜੋ ਸਕੂਲ ਬੰਦ ਕੀਤੇ ਗਏ ਹਨ, ਉਹ ਬੱਚੇ ਟਿਕਰੀ ਬਾਰਡਰ 'ਤੇ ਪਹੁੰਚ ਜਾਣ, ਉਨ੍ਹਾਂ ਦੇ ਪੜ੍ਹਨ ਦਾ ਪ੍ਰਬੰਧ ਇਥੇ ਹੀ ਕਰ ਦੇਵਾਂਗੇ | ਇਸ ਮੌਕੇ ਅਮਰੀਕ ਫਫੜੇ ਭਾਈਕੇ, ਪ੍ਰਸ਼ੋਤਮ ਗਿੱਲ ਮਹਿੰਦਰ ਵੜੈਚ, ਗੁਰਨਾਮ ਭੀਖੀ, ਪਰਮਿੰਦਰ ਸਿੰਘ, ਬੇਅੰਤ ਮਹਿਮਾ ਸਰਜਾ, ਮਲੂਕ ਹੀਰਕੇ, ਅਮਰਜੀਤ ਹਨੀ, ਡਾ. ਗੁਰਜੰਟ ਸਿੰਘ, ਰਾਜਵਿੰਦਰ ਕੌਰ ਅਤੇ ਜੰਗੀਰ ਸਿੰਘ ਨੇ ਸੰਬੋਧਨ ਕੀਤਾ |

153 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper