Latest News
ਅਜੇ ਸਾਰਿਆਂ ਨੂੰ ਟੀਕਾ ਨਹੀਂ ਲੱਗਣਾ

Published on 06 Apr, 2021 10:38 AM.


ਨਵੀਂ ਦਿੱਲੀ : ਦੇਸ਼ 'ਚ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਦੇ ਸੁਝਾਅ ਨੂੰ ਕੇਂਦਰ ਸਰਕਾਰ ਨੇ ਖਾਰਜ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਵੀ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਦੇਸ਼ 'ਚ ਸਾਰੇ ਲੋਕਾਂ ਨੂੰ ਫਿਲਹਾਲ ਕੋਰੋਨਾ ਦਾ ਟੀਕਾ ਲਗਾਉਣ ਦਾ ਕੋਈ ਪਲਾਨ ਨਹੀਂ ਹੈ | ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਆਖਰ ਦੇਸ਼ 'ਚ ਹਰ ਕਿਸੇ ਨੂੰ ਵੈਕਸੀਨ ਕਿਉਂ ਨਹੀਂ ਦਿੱਤੀ ਜਾ ਰਹੀ | ਵੈਕਸੀਨੇਸ਼ਨ ਦੇ ਅਭਿਆਨ ਦੇ ਪੜਾਅ ਹਨ | ਮੌਤਾਂ ਨੂੰ ਰੋਕਣਾ ਅਤੇ ਹੈੱਲਥ ਕੇਅਰ ਸਿਸਟਮ ਨੂੰ ਬਚਾਉਣਾ | ਵੈਕਸੀਨ ਦੇਣ ਦਾ ਮਕਸਦ ਇਹ ਨਹੀਂ ਕਿ ਜਿਸ ਦੀ ਇੱਛਾ ਹੈ, ਉਸ ਨੂੰ ਟੀਕਾ ਲਾਇਆ ਜਾਵੇ, ਬਲਕਿ ਅਸੀਂ ਉਨ੍ਹਾਂ ਨੂੰ ਟੀਕਾ ਲਾਉਣ 'ਤੇ ਵਿਚਾਰ ਕਰ ਰਹੇ ਹਨ, ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ |
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਸਕੱਤਰ ਨੇ ਕਿਹਾ ਕਿ ਦੇਸ਼ 'ਚ 50 ਜ਼ਿਲ੍ਹੇ ਚਿੰਤਾ ਦਾ ਕਾਰਨ ਬਣੇ ਹੋਏ ਹਨ | ਇਸ 'ਚੋਂ 30 ਜ਼ਿਲ੍ਹੇ ਮਹਾਰਾਸ਼ਟਰ ਦੇ ਹਨ, ਛੱਤੀਸਗੜ੍ਹ 'ਚ 11 ਜ਼ਿਲ੍ਹੇ ਹਨ ਅਤੇ 9 ਜ਼ਿਲ੍ਹੇ ਪੰਜਾਬ ਦੇ ਹਨ | ਇਸ ਦੌਰਾਨੀ ਨੀਤੀ ਕਮਿਸ਼ਨ ਦੇ ਮੈਂਬਰ ਵੀ ਕੇ ਪਾਲ ਨੇ ਕਿਹਾ ਕਿ ਦੇਸ਼ 'ਚ ਮਹਾਂਮਾਰੀ ਦਾ ਅਸਰ ਵਧਿਆ ਹੈ | ਪਹਿਲਾਂ ਹੀ ਸਰਕਾਰ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਹਾਲਾਤ ਚਾਹੇ ਸੁਧਰੇ ਹਨ, ਪਰ ਕੋਰੋਨਾ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ | ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਮੰਗਲਵਾਰ ਰਾਤ ਤੋਂ 30 ਅਪ੍ਰੈਲ ਤੱਕ ਦਿੱਲੀ 'ਚ ਰਾਤ ਦਾ ਕਰਫਿਊ ਲਾ ਦਿੱਤਾ ਹੈ | ਰਾਤ ਦਾ ਕਰਫਿਊ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ, ਜਿਸ 'ਚ ਲੋਕਾਂ ਦੇ ਬਾਹਰ ਨਿਕਲਣ 'ਤੇ ਪਾਬੰਦੀ ਰਹੇਗੀ | ਦਿੱਲੀ ਸਰਕਾਰ ਵੱਲੋਂ ਜਾਰੀ ਰਾਤ ਦੇ ਕਰਫਿਊ ਦੀ ਗਾਈਡਲਾਈਨ ਮੁਤਾਬਿਕ ਕਈ ਲੋਕਾਂ ਨੂੰ ਇਸ ਤੋਂ ਛੋਟ ਮਿਲੇਗੀ | ਕਰਿਫਊ ਦੌਰਾਨ ਜੋ ਲੋਕ ਵੈਕਸੀਨ ਲਗਵਾਉਣ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਟ੍ਰੈਫਿਕ ਮੂਵਮੈਂਟ 'ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੋਵੇਗੀ | ਇਸ ਤੋਂ ਇਲਾਵਾ ਰਾਸ਼ਨ, ਕਰਿਆਨਾ, ਫਲ, ਸਬਜ਼ੀ, ਦੁੱਧ, ਦਵਾਈ ਨਾਲ ਜੁੜੀਆਂ ਦੁਕਾਨਾਂ ਨੂੰ ਈ ਪਾਸ ਕਰੀਏ ਕਰਫਿਊ ਦੌਰਾਨ ਛੋਟ ਮਿਲੇਗੀ | ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਲਾਕਡਾਊਨ ਦੇ ਹੱਕ ਨਹੀਂ ਰਹੀ, ਖੁਦ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ 'ਚ ਲਾਕਡਾਊਨ ਨਾ ਲਾਉਣ ਦੀ ਗੱਲ ਕਹੀ ਸੀ | ਚੰਡੀਗੜ੍ਹ ਵਿਚ ਵੀ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਨਾਈਟ ਕਰਫਿਊ ਲਾ ਦਿੱਤਾ ਗਿਆ ਹੈ |

160 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper