Latest News
ਥੋਕ 'ਚ ਹੈਰੋਇਨ ਫੜੀ, ਪਾਕਿਸਤਾਨੀ ਸਮੱਗਲਰ ਹਲਾਕ

Published on 07 Apr, 2021 10:59 AM.


ਅੰਮਿ੍ਤਸਰ : ਸਰਹੱਦੀ ਚੌਕੀ ਕੱਕੜ ਨੇੜੇ ਬੀ ਐੱਸ ਐੱਫ ਤੇ ਪੰਜਾਬ ਪੁਲਸ ਨੇ ਸਾਂਝੀ ਕਾਰਵਾਈ 'ਚ ਇਕ ਪਾਕਿਸਤਾਨੀ ਸਮੱਗਲਰ ਨੂੰ ਮਾਰ ਦਿੱਤਾ ਤੇ ਮੌਕੇ ਤੋਂ 22 ਪੈਕੇਟ ਹੈਰੋਇਨ, ਦੋ ਏ ਕੇ 47 ਰਾਈਫਲਾਂ, ਕੁਝ ਕਾਰਤੂਸ, ਮੋਬਾਇਲ ਫੋਨ ਤੇ ਪਾਕਿਸਤਾਨੀ ਕਰੰਸੀ ਸਮੇਤ ਹੋਰ ਸਾਮਾਨ ਬਰਾਮਦ ਕੀਤਾ | ਜ਼ਿਲ੍ਹਾ ਦਿਹਾਤੀ ਦੇ ਐੱਸ ਐੱਸ ਪੀ ਧਰੁਵ ਦਹੀਆ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਮੱਗਲਿੰਗ ਦੇ ਸੰਬੰਧ 'ਚ ਜਗਦੀਸ਼ ਭੂਰਾ ਅਤੇ ਜਸਪਾਲ ਸਿੰਘ ਵਾਸੀ ਗੁਰਦਾਸਪੁਰ ਦੇ ਨਾਂਅ ਸਾਹਮਣੇ ਆਏ ਹਨ | ਜਗਦੀਸ਼ ਬੈਲਜੀਅਮ 'ਚ ਹੈ ਅਤੇ ਉਸ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸੰਬੰਧ ਹਨ |
ਜਸਪਾਲ ਦੇ ਵੀ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਨਾਲ ਸੰਬੰਧ ਹਨ |
ਉਹ ਪਾਕਿਸਤਾਨੀ ਸਮੱਗਲਰਾਂ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਮੱਗਲਿੰਗ ਕਰਦਾ ਹੈ |
ਪੱਟੀ, ਭਿਖੀਵਿੰਡ, ਖਾਲੜਾ (ਬਲਦੇਵ ਸਿੰਘ ਸੰਧੂ, ਸ਼ਮਸ਼ੇਰ ਸਿੰਘ ਯੋਧਾ, ਗੁਰਮੀਤ ਸੋਢੀ, ਮਨੀ ਸੰਧੂ)-ਖੇਮਕਰਨ ਸੈਕਟਰ 'ਚ ਬੀ ਐੱਸ ਐੱਫ ਦੀ 14 ਬਟਾਲੀਅਨ ਦੇ ਜਵਾਨਾਂ ਨੇ ਇਕ ਨੌਜਵਾਨ ਪਾਕਿਸਤਾਨੀ ਸਮੱਗਲਰ ਨੂੰ ਕਾਬੂ ਕਰਕੇ 30 ਪੈਕਟ ਹੈਰੋਇਨ, ਦੋ ਮੋਬਾਇਲ ਤੇ ਇਕ ਪਾਵਰ ਬੈਂਕ ਬਰਾਮਦ ਕੀਤਾ ਹੈ | ਫਿਰੋਜ਼ਪੁਰ ਰੇਂਜ ਦੇ ਡੀ ਆਈ ਜੀ ਐੱਸ ਕੇ ਮਹਿਤਾ ਨੇ ਦੱਸਿਆ ਕਿ ਮੰਗਲਵਾਰ-ਬੁੱਧਵਾਰ ਦੀ ਰਾਤ 12 ਵਜੇ ਤੋਂ ਬਾਅਦ ਮੀਆਂਵਾਲ ਪੋਸਟ ਨੇੜੇ ਪਾਕਿਸਤਾਨ ਵਾਲੇ ਪਾਸਿਓਾ ਭਾਰਤੀ ਇਲਾਕੇ ਅੰਦਰ ਕੁਝ ਸਾਮਾਨ ਸੁੱਟਣ ਦੀ ਕੋਸ਼ਿਸ਼ ਕੀਤੀ ਗਈ | ਜਵਾਨਾਂ ਵੱਲੋਂ ਫਾਇਰਿੰਗ ਕਰਨ 'ਤੇ ਹੋਰ ਸਮੱਗਲਰ ਤਾਂ ਭੱਜ ਗਏ, ਪਰ ਇਕ ਕਾਬੂ ਆ ਗਿਆ | ਸਰਚ ਦੌਰਾਨ ਦੋ ਸਥਾਨਾਂ ਤੋਂ ਦੋ ਪਲਾਸਟਿਕ ਦੀਆਂ ਪਾਈਪਾਂ ਵਿੱਚੋਂ 30 ਪੈਕਟ ਹੈਰੋਇਨ ਬਰਾਮਦ ਹੋਈ |
ਫ਼ਿਰੋਜ਼ਪੁਰ : ਨਾਰਕੋਟਿਕ ਸੈੱਲ ਨੇ ਪਿੰਡ ਟੇਂਡੀਵਾਲਾ ਦੇ ਸਮੱਗਲਰ ਰਾਜ ਸਿੰਘ ਉਰਫ ਰਾਜੂ ਨੂੰ ਫੜ ਕੇ 7 ਕਿਲੋ 110 ਦਸ ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਕੌਮਾਂਤਰੀ ਕੀਮਤ 35 ਕਰੋੜ ਰੁਪਏ ਤੋਂ ਵੀ ਵੱਧ ਦੱਸੀ ਜਾਂਦੀ ਹੈ |

60 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper