Latest News
ਤਸੀਹੇ ਦੇਣ ਦੇ ਦੋਸ਼ 'ਚ ਏ ਐੱਸ ਆਈ ਬਰਖਾਸਤ, ਥਾਣੇਦਾਰ ਤੇ ਮੁਨਸ਼ੀ ਲਾਈਨ ਹਾਜ਼ਰ

Published on 07 Apr, 2021 11:00 AM.


ਮੋਗਾ : ਥਾਣਾ ਸਿਟੀ 'ਚ ਕੋਰੀਅਰ ਕੰਪਨੀ ਦੇ ਮੈਨੇਜਰ ਤੇ ਗਾਰਡ ਨੂੰ ਗੈਰਕਾਨੂੰਨੀ ਹਿਰਾਸਤ 'ਚ ਰੱਖ ਕੇ ਤਸੀਹੇ ਦੇਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸ ਐੱਸ ਪੀ ਹਰਮਨਬੀਰ ਸਿੰਘ ਨੇ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਤੇ ਮੁੱਖ ਮੁਨਸ਼ੀ ਯਾਦਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਅਤੇ ਏ ਐੱਸ ਆਈ ਅਮਰਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ | ਮਾਮਲੇ ਦੀ ਜਾਂਚ ਐੱਸ ਪੀ (ਆਈ) ਜਗਤਪ੍ਰੀਤ ਸਿੰਘ ਨੂੰ ਸੌਪੀ ਗਈ ਹੈ |
ਸਮਾਜ ਸੇਵੀ ਮਹਿੰਦਰਪਾਲ ਲੂੰਬਾ ਵੱਲੋਂ ਸੋਸ਼ਲ ਮੀਡੀਆ ਤੇ ਫੇਸਬੁਕ ਉੱਤੇ ਵੀਡੀਓ ਪਾਉਣ ਤੋਂ ਬਾਅਦ ਐੱਸ ਐੱਸ ਪੀ ਨੇ ਇਹ ਕਾਰਵਾਈ ਕੀਤੀ | ਲੂੰਬਾ ਨੇ ਦੱਸਿਆ ਕਿ ਉਸ ਨੇ ਨਿੱਜੀ ਤੌਰ 'ਤੇ ਥਾਣੇ ਦਾ ਦੌਰਾ ਕੀਤਾ ਸੀ | 25 ਮਾਰਚ ਦੇਰ ਸ਼ਾਮ ਨੂੰ ਸ਼ਹੀਦ ਭਗਤ ਸਿੰਘ ਮਾਰਕੀਟ ਸਥਿਤ ਡੀ ਟੀ ਡੀ ਸੀ ਕੋਰੀਅਰ ਕੰਪਨੀ ਦੇ ਮੈਨੇਜਰ ਲਵਕਿਰਨ ਸਿੰਘ (ਪਿੰਡ ਦੁਸਾਂਝ) ਅਤੇ ਸੁਰੱਖਿਆ ਗਾਰਡ ਰਿੰਕੂ ਸਿੰਘ ਦਾ ਕੰਪਨੀ ਦਫਤਰ ਅੱਗੇ ਕਾਰ ਪਾਰਕਿੰਗ ਨੂੰ ਲੈ ਕੇ ਕੁਝ ਲੋਕਾਂ ਨਾਲ ਮਾਮੂਲੀ ਝਗੜਾ ਹੋਇਆ ਸੀ | ਏ ਐੱਸ ਆਈ ਅਮਰਜੀਤ ਸਿੰਘ ਉੱਤੇ ਦੋਸ਼ ਹਨ ਕਿ ਉਸ ਨੇ ਦੋਹਾਂ ਨੂੰ ਥਾਣੇ ਲਿਆ ਕੇ ਲੱਤਾਂ ਕਾਠ 'ਚ ਫਸਾ ਕੇ ਤਸੀਹੇ ਦਿੱਤੇ ਤੇ ਛੱਡਣ ਬਦਲੇ 20 ਹਜ਼ਾਰ ਰੁਪਏ ਮੰਗੇ |

113 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper