Latest News
ਇਕੱਲੇ ਡਰਾਈਵਰ ਲਈ ਵੀ ਮਾਸਕ ਲਾਜ਼ਮੀ

Published on 07 Apr, 2021 11:02 AM.


ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਦੀ ਜੱਜ ਪ੍ਰਤਿਭਾ ਐਮ ਸਿੰਘ ਨੇ ਬੁੱਧਵਾਰ ਕਿਹਾ ਕਿ ਕਾਰ ਚਲਾਉਣ ਵਾਲੇ ਲਈ ਵੀ ਮਾਸਕ ਪਾਉਣਾ ਲਾਜ਼ਮੀ ਹੈ | ਭਾਵੇਂ ਕਾਰ ਵਿਚ ਕੋਈ ਨਾ ਵੀ ਬੈਠਾ ਹੋਵੇ | ਕਾਰ ਵੀ ਪਬਲਿਕ ਪਲੇਸ ਹੈ | ਉਨ੍ਹਾ ਕਿਹਾ ਕਿ ਮਾਸਕ ਇਸ ਨੂੰ ਪਾਉਣ ਵਾਲੇ ਤੇ ਉਸ ਦੇ ਆਲੇ-ਦੁਆਲੇ ਦੇ ਲੋਕਾਂ ਲਈ ਸੁਰੱਕਸ਼ਾ ਕਵਚ ਹੈ | ਉਨ੍ਹਾ ਕਿਹਾ ਕਿ ਮਾਸਕ ਪਾਉਣਾ ਕਾਰ ਚਲਾਉਣ ਵਾਲੇ ਦੇ ਆਪਣੇ ਭਲੇ ਵਿਚ ਹੈ | ਇਸੇ ਤਰ੍ਹਾਂ ਭਾਵੇਂ ਕਿਸੇ ਨੇ ਕੋਰੋਨਾ ਤੋਂ ਬਚਾਅ ਦਾ ਟੀਕਾ ਲੁਆ ਲਿਆ ਹੈ, ਉਹ ਵੀ ਮਾਸਕ ਪਾਏ | ਫਾਜ਼ਲ ਜੱਜ ਨੇ ਕਿਹਾ ਕਿ ਜਦੋਂ ਕਾਰ ਟਰੈਫਿਕ ਸਿਗਨਲ 'ਤੇ ਰੁਕਦੀ ਹੈ ਤਾਂ ਡਰਾਈਵਰ ਅਕਸਰ ਸ਼ੀਸ਼ਾ ਥੱਲੇ ਕਰ ਲੈਂਦੇ ਹਨ | ਇਹ ਵੇਲਾ ਕੋਰੋਨਾ ਦੇ ਅਦਾਨ-ਪ੍ਰਦਾਨ ਦਾ ਹੋ ਨਿਬੜਦਾ ਹੈ | ਦਰਅਸਲ ਵਕੀਲ ਸੌਰਭ ਸ਼ਰਮਾ ਸਣੇ ਤਿੰਨ ਲੋਕਾਂ ਨੇ ਹਾਈ ਕੋਰਟ ਕੋਲ ਇਹ ਕਹਿ ਕੇ ਪਹੁੰਚ ਕੀਤੀ ਸੀ ਕਿ ਉਹ ਕਾਰ ਵਿਚ ਇਕੱਲੇ ਸਨ, ਫਿਰ ਵੀ ਮਾਸਕ ਨਾ ਪਾਉਣ ਦੇ ਨਾਂਅ 'ਤੇ ਉਨ੍ਹਾਂ ਨੂੰ 5-5 ਸੌ ਰੁਪਏ ਜੁਰਮਾਨਾ ਠੋਕ ਦਿੱਤਾ ਗਿਆ | ਸੁਣਵਾਈ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਸੀ ਕਿ ਇਕੱਲੇ ਡਰਾਈਵਰ ਲਈ ਵੀ ਮਾਸਕ ਪਾਉਣ ਦਾ ਨਿਯਮ ਨਹੀਂ ਹੈ, ਪਰ ਸੂਬਾ ਸਰਕਾਰਾਂ ਨੂੰ ਆਪਣੇ ਨਿਯਮ ਬਣਾਉਣ ਦਾ ਹੱਕ ਹੈ | ਦਿੱਲੀ ਸਰਕਾਰ ਨੇ ਪਿਛਲੇ ਅਪ੍ਰੈਲ ਵਿਚ ਅਜਿਹਾ ਨਿਯਮ ਬਣਾਇਆ ਸੀ |

83 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper