ਸਾਂਸਦ ਸੁਨੀਤਾ ਦੁੱਗਲ ਤੇ ਵਿਧਾਇਕ ਗੋਪਾਲ ਕਾਂਡਾ ਦਾ ਵਿਰੋਧ ਕਰਨ ਵਾਲੇ ਕਿਸਾਨਾਂ 'ਤੇ ਲਾਠੀਚਾਰਜ
ਸਿਰਸਾ : ਨਗਰ ਕੌਂਸਲ ਦੇ ਚੇਅਰਪਰਸਨ ਦੀ ਬੁੱਧਵਾਰ ਚੋਣ ਦੌਰਾਨ ਸਾਂਸਦ ਸੁਨੀਤਾ ਦੁੱਗਲ ਤੇ ਹਰਿਆਣਾ ਲੋਕਹਿਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਸ ਨੇ ਡਾਂਗਾਂ ਵਰ੍ਹਾਈਆਂ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ | ਖਿੱਚਧੂਹ 'ਚ ਕੁਝ ਕਿਸਾਨ ਤੇ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ | ਪੁਲਸ ਤੇ ਕਿਸਾਨਾਂ ਵਿਚਾਲੇ ਕਈ ਘੰਟਿਆਂ ਤੱਕ ਧੱਕਾਮੁੱਕੀ ਹੁੰਦੀ ਰਹੀ | ਕਿਸਾਨਾਂ ਨੇ ਜਦੋਂ ਬੈਰੀਕੇਡ ਤੋੜੇ ਤਾਂ ਪੁਲਸ ਨੇ ਲਾਠੀਚਾਰਜ ਕਰ ਦਿੱਤਾ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ | ਚੇਅਰਪਰਸਨ ਦੀ ਚੋਣ 'ਚ ਸੁਨੀਤਾ ਦੁੱਗਲ ਤੇ ਕਾਂਡਾ ਨੇ ਆਪਣੀ ਵੋਟ ਦੀ ਵਰਤੋਂ ਕਰਨੀ ਸੀ | ਕਿਸਾਨ ਦੋਵਾਂ ਨੇਤਾਵਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਕਰ ਰਹੇ ਸਨ |