Latest News
ਚੜੂਨੀ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਆਪਣੇ ਬਿਆਨ 'ਤੇ ਕਾਇਮ

Published on 24 Jul, 2021 10:56 AM.


ਹਰਿਆਣਾ : ਹਰਿਆਣਾ ਦੇ ਨਾਮੀ ਕਿਸਾਨ ਆਗੂਆਂ 'ਚ ਸ਼ੁਮਾਰ ਗੁਰਨਾਮ ਸਿੰਘ ਚੜੂਨੀ 'ਮਿਸ਼ਨ ਪੰਜਾਬ ਵਾਲੇ' ਆਪਣੇ ਬਿਆਨ 'ਤੇ ਅਜੇ ਕਾਇਮ ਹਨ | ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਆਗੂਆਂ ਨੂੰ ਪੰਜਾਬ 'ਚ ਚੋਣਾਂ ਲੜਨ ਦੀ ਅਪੀਲ ਕੀਤੀ ਸੀ | ਸੂਬੇ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ | ਇਸ ਬਿਆਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਇਕ ਹਫਤੇ ਲਈ ਉਨ੍ਹਾ ਨੂੰ ਮੋਰਚੇ 'ਚੋਂ ਕੱਢ ਦਿੱਤਾ ਸੀ | ਕਿਸਾਨ ਸੰਗਠਨਾਂ 'ਚ ਆਪਸ 'ਚ ਕਿਸੇ ਦੀ ਨਰਾਜ਼ਗੀ ਨਹੀਂ | ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਤੋਂ ਉਨ੍ਹਾ ਦੀ ਬਰਖਾਸਤਗੀ ਖਤਮ ਹੋ ਗਈ ਹੈ | ਦਿੱਲੀ 'ਚ ਜੰਤਰ-ਮੰਤਰ 'ਤੇ ਹੋ ਰਹੀ ਕਿਸਾਨ ਸੰਸਦ 'ਚ ਉਹ ਜਲਦ ਹਿੱਸਾ ਲੈਣਗੇ | ਨਾਲ ਹੀ ਕਿਹਾ ਕਿ ਕਿਸਾਨ ਸੰਸਦ ਸ਼ੁਰੂ ਹੋਣ ਦੌਰਾਨ ਉੱਥੇ ਮੌਜੂਦ ਸਨ | ਉਨ੍ਹਾ ਕਿਹਾ ਕਿ ਕਿਸਾਨ ਅੰਦੋਲਨ ਨਾਲ ਜੁੜੇ ਵੱਖ-ਵੱਖ ਗਰੱੁਪਾਂ ਦੀ ਵਿਚਾਰਧਾਰਾ ਵੱਖ-ਵੱਖ ਹੋ ਸਕਦੀ ਹੈ, ਪਰ ਆਪਸ 'ਚ ਕਿਸੇ ਦੀ ਨਾਰਾਜਗੀ ਨਹੀਂ | ਸਾਰੇ ਅੰਦੋਲਨ ਇਕੱਠੇ ਚਲਾ ਰਹੇ ਹਨ | ਭਾਜਪਾ ਆਗੂਆਂ ਵੱਲੋਂ ਉਨ੍ਹਾਂ 'ਤੇ ਕਿਸਾਨ ਅੰਦੋਲਨ ਦੀ ਆੜ 'ਚ ਰਾਜਨੀਤੀ ਕਰਨ ਦੇ ਦੋਸ਼ ਲਾਏ ਜਾਣ 'ਤੇ ਉਨ੍ਹਾ ਕਿਹਾ ਕਿ ਰਾਜਨੀਤੀ ਕਰਨਾ ਪਾਪ ਨਹੀਂ | ਉਨ੍ਹਾ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ਼ ਰਿਹਾ ਅੰਦੋਲਨ ਸਿਆਸੀ ਨਹੀਂ ਹੈ |

134 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper