Latest News
ਅਜੇ 35 ਮਹੀਨੇ ਹੋਰ ਚੱਲੇਗਾ ਕਿਸਾਨ ਅੰਦੋਲਨ : ਟਿਕੈਤ

Published on 24 Jul, 2021 10:57 AM.


ਦਿੱਲੀ-ਜੈਪੁਰ ਹਾਈਵੇ ਸਥਿਤ ਖੇੜਾ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਟਿਕੈਤ ਪਹੁੰਚੇ | ਉਨ੍ਹਾ ਕਿਹਾ ਕਿ ਸਰਕਾਰ ਆਪਣੀ ਜ਼ਿੱਦ 'ਤੇ ਅੜੀ ਹੋਈ ਹੈ, ਇਸ ਲਈ ਹਾਲੇ ਕਿਸਾਨਾਂ ਦਾ ਅੰਦੋਲਨ ਅਗਲੇ 35 ਮਹੀਨਿਆਂ ਤੱਕ ਹੋਰ ਚੱਲੇਗਾ | ਸਰਕਾਰ ਸ਼ਰਤਾਂ ਦੇ ਨਾਲ ਗੱਲ ਕਰਨਾ ਚਾਹੁੰਦੀ ਹੈ, ਪਰ ਕਿਸਾਨ ਤਿੰਨੋਂ ਕਾਨੂੰਨ ਰੱਦ ਕਰਾਉਣ ਤੋਂ ਘੱਟ ਨਹੀਂ ਮੰਨਣਗੇ |
ਹਰਿਆਣਾ ਸਰਕਾਰ ਦੀ ਸਖਤੀ ਦੇ ਸਵਾਲ 'ਤੇ ਟਿਕੈਤ ਨੇ ਕਿਹਾ ਕਿ ਕਿਸਾਨ ਹਰਿਆਣਾ ਸਰਕਾਰ ਦੀ ਸਖ਼ਤੀ ਦਾ ਇੰਤਜ਼ਾਰ ਕਰ ਰਹੇ ਹਨ | ਕਿਸਾਨ ਕਿਸੇ ਵੀ ਕੀਮਤ 'ਤੇ ਡਰਨ ਵਾਲੇ ਨਹੀਂ ਹਨ | ਬਾਰਡਰ 'ਤੇ ਕਿਸਾਨਾਂ ਦੀ ਗਿਣਤੀ ਘੱਟ ਹੋਣ ਦੇ ਸਵਾਲ 'ਤੇ ਟਿਕੈਤ ਨੇ ਕਿਹਾ ਕਿ ਰਣਨੀਤੀ ਮੁਤਾਬਕ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ | ਜੇ ਸਰਕਾਰ ਸਾਡੀ ਸ਼ਕਤੀ ਦੇਖਣਾ ਚਾਹੁੰਦੀ ਹੈ ਤਾਂ ਇੱਕ ਵਾਰ ਦੁਬਾਰਾ ਦਿੱਲੀ 'ਚ 5 ਲੱਖ ਟਰੈਕਟਰ ਪਹੁੰਚ ਜਾਣਗੇ | ਗੁਰਨਾਮ ਸਿੰਘ ਚੜੂਨੀ ਦੇ ਵੱਖ ਹੋਣ ਦੇ ਸਵਾਲ 'ਤੇ ਟਿਕੈਤ ਨੇ ਕਿਹਾ ਕਿ ਵਿਚਾਰ ਵੱਖ ਹੋਣ ਦੇ ਚਲਦੇ ਇਸ ਤਰ੍ਹਾਂ ਕੀਤਾ ਗਿਆ ਹੈ, ਕਿਸਾਨ ਮੋਰਚਾ ਚੋਣ ਲੜਨ ਦੇ ਹੱਕ 'ਚ ਨਹੀਂ, ਪਰ ਚੜੂਨੀ ਚਾਹੁੰਦੇ ਹਨ |

139 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper