Latest News
ਬਾਰਿਸ਼ 'ਚ ਤਬਾਹ ਹੋ ਗਿਆ ਪੂਰਾ ਪਿੰਡ

Published on 24 Jul, 2021 10:59 AM.


ਮੁੰਬਈ : ਮਹਾਰਾਸ਼ਟਰ 'ਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਥਾਂ-ਥਾਂ 'ਤੇ ਪਾਣੀ ਭਰ ਗਿਆ ਹੈ ਅਤੇ ਕਈ ਇਲਾਕਿਆਂ 'ਚ ਹੜ੍ਹ ਦੀ ਸਥਿਤੀ ਬਣਦੀ ਜਾ ਰਹੀ ਹੈ | ਬਾਰਿਸ਼ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਚਲਦੇ ਹੁਣ ਤੱਕ 136 ਲੋਕਾਂ ਦੀ ਮੌਤ ਹੋ ਚੁੱਕੀ ਹੈ | ਬਾਰਿਸ਼ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਰਾਏਗੜ੍ਹ ਜ਼ਿਲ੍ਹੇ ਦੇ ਮਹਾੜ ਦੇ ਤਾਲੀਏ ਪਿੰਡ 'ਚ ਦੇਖਣ ਨੂੰ ਮਿਲਿਆ ਹੈ | ਇਸ ਪਿੰਡ ਦੀ ਕੁੱਲ ਆਬਾਦੀ 120 ਲੋਕਾਂ ਦੀ ਸੀ, ਜਿਸ 'ਚੋਂ ਹੁਣ ਤੱਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 47 ਲਾਪਤਾ ਦੱਸੇ ਜਾ ਰਹੇ ਹਨ, 12 ਲੋਕ ਹਾਲੇ ਵੀ ਜ਼ਖ਼ਮੀ ਹਨ |

157 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper