Latest News
ਸਿੰਗਾਪੁਰ 'ਚ ਵੈਕਸੀਨ ਤੋਂ ਬਾਅਦ ਵੀ ਕਈ ਲੋਕ ਕੋਰੋਨਾ ਪੀੜਤ

Published on 24 Jul, 2021 11:00 AM.


ਲੰਡਨ : ਵੈਕਸੀਨ ਦੀਆਂ ਦੋ ਖ਼ੁਰਾਕਾਂ ਲੈਣ ਵਾਲੇ ਮਰੀਜ਼ਾਂ ਨੂੰ  ਕੋਰੋਨਾ ਇਨਫੈਕਸ਼ਨ ਦਾ ਗੰਭੀਰ ਖ਼ਤਰਾ ਨਹੀਂ ਹੈ | ਸਿੰਗਾਪੁਰ 'ਚ ਵੈਕਸੀਨ ਲੈਣ ਤੋਂ ਬਾਅਦ ਵੀ ਕਈ ਲੋਕ ਕੋਰੋਨਾ ਦੀ ਲਪੇਟ 'ਚ ਆਏ, ਪਰ ਹਲਕੇ ਲੱਛਣਾਂ ਤੋਂ ਬਾਅਦ ਠੀਕ ਹੋ ਗਏ | ਇੱਥੇ 75 ਫ਼ੀਸਦੀ ਲੋਕਾਂ ਨੂੰ  ਵੈਕਸੀਨ ਦੀਆਂ ਦੋ ਖ਼ੁਰਾਕਾਂ ਦਿੱਤੀਆਂ ਗਈਆਂ ਹਨ | ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਚਾਰ ਹਫ਼ਤਿਆਂ 'ਚ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਵਾਲੇ ਤਿੰਨ-ਚੌਥਾਈ ਮਰੀਜ਼ ਇਨਫੈਕਸ਼ਨ ਦੇ ਸ਼ਿਕਾਰ ਹੋਏ ਹਨ | ਇਨ੍ਹਾਂ 'ਚੋਂ ਕਿਸੇ ਦੀ ਵੀ ਇਨਫੈਕਸ਼ਨ ਕਾਰਨ ਹਾਲਤ ਗੰਭੀਰ ਨਹੀਂ ਹੋਈ | ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ 28 ਦਿਨਾਂ 'ਚ 484 ਮਰੀਜ਼ ਅਜਿਹੇ ਸਨ, ਜਿਨ੍ਹਾਂ 'ਚੋਂ 44 ਫ਼ੀਸਦੀ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਸਨ | 30 ਫ਼ੀਸਦੀ ਅਜਿਹੇ ਸਨ, ਜਿਨ੍ਹਾਂ ਨੂੰ  ਵੈਕਸੀਨ ਦੀ ਇਕ ਡੋਜ਼ ਲੱਗੀ ਸੀ | ਸਾਰੇ ਹਲਕੇ ਲੱਛਣਾਂ ਤੋਂ ਬਾਅਦ ਠੀਕ ਹੋ ਗਏ | ਇੱਥੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਨੈਸ਼ਨਲ ਡੇ ਪਰੇਡ ਨੂੰ  ਰੱਦ ਕਰ ਦਿੱਤਾ ਗਿਆ | ਬਰਤਾਨੀਆ 'ਚ ਨਵੇਂ ਮਰੀਜ਼ਾਂ ਦੀ ਗਿਣਤੀ 'ਚ ਕਮੀ ਨਹੀਂ ਆ ਰਹੀ | ਇੱਥੇ ਪਿਛਲੇ 24 ਘੰਟਿਆਂ 'ਚ 39 ਹਜ਼ਾਰ ਤੋਂ ਜ਼ਿਆਦਾ ਮਰੀਜ਼ ਮਿਲੇ ਹਨ | ਬਰਤਾਨੀਆ 'ਚ ਹਾਲ ਹੀ 'ਚ ਲਾਕਡਾਊਨ 'ਚ ਛੋਟ ਦਿੱਤੀ ਗਈ ਹੈ | ਇਸ ਦੇ ਨਾਲ ਹੀ ਡੈਲਟਾ ਵੇਰੀਐਂਟ ਸੰਬੰਧੀ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਗਈ ਹੈ | ਖ਼ੁਰਾਕੀ ਵਸਤਾਂ ਦੇ ਸਟੋਰ 'ਚ ਗਾਹਕਾਂ ਦੀ ਗਿਣਤੀ ਵਧਣ ਤੋਂ ਬਾਅਦ ਸਾਮਾਨ ਦੀ ਕਮੀ ਆਉਣ ਲੱਗੀ ਹੈ | ਇਸ ਨੂੰ  ਦੇਖਦੇ ਹੋਏ ਤਮਾਮ ਸਟੋਰਾਂ 'ਚ ਲੱਗੇ 10 ਹਜ਼ਾਰ ਮੁਲਾਜ਼ਮਾਂ ਲਈ ਕੁਆਰੰਟਾਈਨ ਦੇ ਨਿਯਮਾਂ 'ਚ ਢਿੱਲ ਦਿੱਤੀ ਗਈ ਹੈ, ਜਿਸ ਨਾਲ ਸਪਲਾਈ ਚੇਨ ਨੂੰ  ਸੁਚਾਰੂ ਰੱਖਣ 'ਚ ਮਦਦ ਮਿਲ ਸਕੇ | ਰਾਈਟਰ ਮੁਤਾਬਕ ਅਮਰੀਕਾ 'ਚ ਪਿਛਲੇ ਕੁਝ ਹਫ਼ਤਿਆਂ ਦੇ ਮੁਕਾਬਲੇ ਇਸ ਹਫ਼ਤੇ ਮਰੀਜ਼ਾਂ ਦੀ ਗਿਣਤੀ 'ਚ 53 ਫ਼ੀਸਦੀ ਦਾ ਵਾਧਾ ਹੋਇਆ ਹੈ | ਇਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ ਡੈਲਟਾ ਵੇਰੀਐਂਟ ਦੇ ਹਨ | ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਵੀ ਅਮਰੀਕਾ ਦੀ ਮਾਸਕ ਸੰਬੰਧੀ ਹਦਾਇਤ 'ਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ | ਮਈ 'ਚ ਇੱਥੇ ਵੈਕਸੀਨ ਦੀਆਂ ਦੋ ਖ਼ੁਰਾਕਾਂ ਲੈ ਚੁੱਕੇ ਲੋਕਾਂ ਲਈ ਮਾਸਕ ਪਹਿਨਣ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਸੀ | 

185 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper