Latest News
ਭਾਰਤੀ ਪੁਰਸ਼ ਹਾਕੀ ਵੱਲੋਂ ਜੇਤੂ ਆਗਾਜ਼

Published on 24 Jul, 2021 11:05 AM.


ਟੋਕੀਓ : ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਉਲੰਪਿਕ ਅਭਿਆਨ ਦਾ ਸ਼ਾਨਦਾਰ ਆਗਾਜ਼ ਕੀਤਾ ਹੈ | ਸ਼ਨੀਵਾਰ ਨੂੰ ਗਰੁੱਪ ਏ ਦੇ ਆਪਣੇ ਪਹਿਲੇ ਮੁਕਾਬਲੇ 'ਚ ਟੀਮ ਇੰਡੀਆ ਨੇ ਨਿਊ ਜ਼ੀਲੈਂਡ ਨੂੰ 3-2 ਨਾਲ ਮਾਤ ਦਿੱਤੀ | ਟੀਮ ਇੰਡੀਆ ਦੀ ਇਸ ਜਿੱਤ ਦੇ ਹੀਰੋ ਹਰਮਨਪ੍ਰੀਤ ਸਿੰਘ ਰਹੇ, ਜਿਨ੍ਹਾ ਸਭ ਤੋਂ ਜ਼ਿਆਦਾ ਦੋ ਗੋਲ ਕੀਤੇ | ਭਾਰਤ ਲਈ ਹਰਮਨਪ੍ਰੀਤ (26 ਵੇਂ ਅਤੇ 33ਵੇਂ ਮਿੰਟ) ਤੋਂ ਇਲਾਵਾ ਰੁਪਿੰਦਰਪਾਲ ਸਿੰਘ (10ਵੇਂ ਮਿੰਟ) 'ਚ ਗੋਲ ਦਾਗੇ | ਉਥੇ ਹੀ ਨਿਊ ਜ਼ੀਲੈਂਡ ਵੱਲੋਂ ਸੇ ਕੇਨ ਰਸਲ (6ਵੇਂ) ਅਤੇ ਸਟੀਫ਼ਨ ਜੇਨੇਸ (43ਵੇਂ ਮਿੰਟ) ਨੇ ਗੋਲ ਕੀਤੇ |
ਨਿਊ ਜ਼ੀਲੈਂਡ ਲਈ ਪਹਿਲਾ ਗੋਲ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਾਹਰ ਕੇਨ ਰਸਲ ਨੇ ਕੀਤਾ | ਰੁਪਿੰਦਰਪਾਲ ਸਿੰਘ ਨੇ 10ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਉੱਤੇ ਗੋਲ ਕਰਕੇ ਭਾਰਤ ਨੂੰ ਬਰਾਬਰ ਕਰ ਦਿੱਤਾ | ਹਰਮਨਪ੍ਰੀਤ ਸਿੰਘ ਨੇ 26ਵੇਂ ਅਤੇ 33ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨਾਲ ਗੋਲ ਕੀਤੇ, ਜਦਕਿ ਸਟੀਫਨ ਜੈਨਿਸ ਨੇ 43ਵੇਂ ਮਿੰਟ ਵਿੱਚ ਨਿਊ ਜ਼ੀਲੈਂਡ ਲਈ ਦੂਜਾ ਗੋਲ ਕੀਤਾ | ਆਖਰੀ ਕੁਆਟਰ 'ਚ ਨਿਊ ਜ਼ੀਲੈਂਡ ਨੇ ਬਰਾਬਰੀ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਭਾਰਤੀ ਗੋਲਕੀਪਰ ਪੀ ਆਰ ਸ੍ਰੀਜੇਸ਼ ਨੂੰ ਗੇਂਦ ਪਾਰ ਨਾ ਕਰ ਸਕੀ | ਮੈਚ ਸਮਾਪਤੀ ਦੇ ਕੁਝ ਸੈਕਿੰਡ ਪਹਿਲਾਂ ਨਿਊ ਜ਼ੀਲੈਂਡ ਨੂੰ ਪੈਨਲਟੀ ਕਾਰਨਰ ਰਾਹੀ ਗੋਲ ਕਰਨ ਦਾ ਮੌਕਾ ਸੀ, ਪਰ ਇਸ ਮੌਕੇ ਨੂੰ ਭਾਰਤੀ ਡਿਫੈਂਡਰਾਂ ਨੇ ਨਾਕਾਮ ਕਰਕੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ |

208 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper