Latest News
ਚਾਨੂ ਨੇ ਜਿੱਤੀ ਚਾਂਦੀ

Published on 24 Jul, 2021 11:06 AM.


ਟੋਕੀਓ : ਭਾਰਤ ਦੀ ਸਟਾਰ ਮਹਿਲਾ ਵੇਟ ਲਿਫਟਰ ਮੀਰਾਬਾਈ ਚਾਨੂੰ ਨੇ ਟੋਕਿਓ ਉਲੰਪਿਕ 'ਚ ਦੇਸ਼ ਨੂੰ ਪਹਿਲਾ ਤਮਗਾ ਦਿਵਾਇਆ | ਚਾਨੂ ਨੇ ਟੋਕੀਓ ਉਲੰਪਿਕ 'ਚ ਵੇਟ ਲਿਫਟਿੰਗ 'ਚ ਤਮਗੇ ਦਾ ਭਾਰਤ ਦਾ 21 ਸਾਲ ਇੰਤਜ਼ਾਰ ਖ਼ਤਮ ਕੀਤਾ ਅਤੇ ਚਾਂਦੀ ਤਮਗਾ ਜਿੱਤ ਕੇ ਦੇਸ਼ ਦਾ ਖਾਤਾ ਵੀ ਖੋਲਿ੍ਹਆ | ਉਨ੍ਹਾ ਨੇ ਮਹਿਲਾ ਦੀ 49 ਕਿਲੋਗ੍ਰਾਮ ਵਰਗ 'ਚ ਕਲੀਨ ਐਂਡ ਜਰਕ 'ਚ ਸਿਲਵਰ ਮੈਡਲ ਆਪਣੇ ਨਾਂਅ ਕੀਤਾ | ਚੀਨ ਦੀ ਹਾਓ ਝਿਹੂ ਨੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ | ਵੇਟ ਲਿਫਟਿੰਗ 'ਚ ਭਾਰਤ ਵੱਲੋਂ ਇਹ ਹੁਣ ਤੱਕ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ | ਇਸ ਤੋਂ ਪਹਿਲਾ ਸਾਲ 2000 'ਚ ਸਿਡਨੀ ਉਲੰਪਿਕ 'ਚ ਕਰਣਮ ਮਲੇਸ਼ਵਰੀ ਨੇ ਵੇਟ ਲਿਫਟਿੰਗ 'ਚ ਦੇਸ਼ ਨੂੰ ਤਮਗਾ ਦਿਵਾਇਆ ਸੀ | ਉਸ ਸਮੇਂ ਕਰਣਮ ਨੇ ਕੁੱਲ ਮਿਲਾ ਕੇ 240 ਕਿਲੋਗ੍ਰਾਮ ਭਾਰ ਚੁੱਕਿਆ ਸੀ | ਜਿਕਰਯੋਗ ਹੈ ਕਿ ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ 'ਚ ਤਗਮਾ ਜਿੱਤਣ ਦਾ ਵਾਅਦਾ ਕੀਤਾ ਸੀ | ਮੀਰਾਬਾਈ ਚਾਨੂ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਰੀਓ ਓਲੰਪਿਕ ਵਿੱਚ ਆਪਣੇ ਮਾੜੇ ਪ੍ਰਦਰਸ਼ਨ ਨੂੰ ਭੁੱਲ ਗਈ ਹੈ | ਮੀਰਾਬਾਈ ਨੇ ਦੱਸਿਆ ਸੀ ਕਿ ਉਹ ਸਟੇਡੀਅਮ ਤੋਂ ਰੋਂਦੀ ਹੋਈ ਆਪਣੇ ਕਮਰੇ ਵਿੱਚ ਗਈ ਸੀ | ਪਰ ਮੀਰਾਬਾਈ ਨੇ ਟੋਕੀਓ ਓਲੰਪਿਕ ਲਈ ਸਖਤ ਮਿਹਨਤ ਕੀਤੀ ਅਤੇ ਨਤੀਜਾ ਸਭ ਦੇ ਸਾਹਮਣੇ ਹੈ | ਮੀਰਾਬਾਈ ਓਲੰਪਿਕ ਵਿੱਚ ਭਾਰਤ ਲਈ ਸਰਬੋਤਮ ਪ੍ਰਦਰਸ਼ਨ ਕਰਨ ਵਾਲੀ ਵੇਟਲਿਫਟਰ ਬਣ ਗਈ ਹੈ | ਸਾਰਾ ਦੇਸ਼ ਮੀਰਾਬਾਈ ਦੀ ਇਸ ਸਫਲਤਾ ਨੂੰ ਸਲਾਮ ਕਰ ਰਿਹਾ ਹੈ, ਖੁਦ ਪ੍ਰਧਾਨ ਮੰਤਰੀ ਮੋਦੀ ਨੇ ਇਸ ਚੈਂਪੀਅਨ ਖਿਡਾਰੀ ਨੂੰ ਵਧਾਈ ਦਿੱਤੀ ਹੈ |
ਨਿਸ਼ਾਨੇਬਾਜ਼ੀ: ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ 'ਚ ਥਾਂ ਬਣਾਈ
ਟੋਕੀਓ : ਭਾਰਤ ਦੇ ਤਮਗੇ ਦੀ ਆਸ ਨਿਸ਼ਾਨੇਬਾਜ ਸੌਰਭ ਚੌਧਰੀ ਨੇ ਟੋਕੀਓ ਉਲੰਪਿਕ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਾਈ ਗੇੜ ਵਿੱਚ ਸਿਖਰ 'ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾ ਲਈ | ਮੁਕਾਬਲੇ ਵਿਚਲੇ 36 ਨਿਸ਼ਾਨੇਬਾਜ਼ਾਂ ਵਿੱਚੋਂ ਅੱਠ ਫਾਈਨਲ ਵਿੱਚ ਪਹੁੰਚੇ | ਭਾਰਤ ਦੇ ਅਭਿਸ਼ੇਕ ਵਰਮਾ ਚੰਗੇ ਯਤਨ ਦੇ ਬਾਵਜੂਦ ਫਾਈਨਲ ਤੋਂ ਰਹਿ ਗਏ ਅਤੇ 17ਵੇਂ ਸਥਾਨ 'ਤੇ ਰਹੇ |

246 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper