Latest News
ਲਾਅ ਯੂਨੀਵਰਸਿਟੀ ਅੱਗੇ ਧਰਨਾ

Published on 20 Sep, 2021 11:37 AM.


ਪਟਿਆਲਾ : ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਪੁਲਸ ਨੂੰ ਸੋਮਵਾਰ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਯੂਨੀਵਰਸਿਟੀ ਦੇ ਗੇਟ ਨੂੰ ਪਿੰਡ ਸਿੱਧੂਵਾਲ ਦੇ ਲੋਕਾਂ ਨੇ ਘੇਰ ਲਿਆ | ਲਾਅ ਯੂਨੀਵਰਸਟੀ ਨੂੰ 50 ਏਕੜ ਜ਼ਮੀਨ ਦੇਣ ਬਦਲੇ 'ਵਰਸਿਟੀ ਵਿਚ ਵਕਾਲਤ ਦੀ ਪੜ੍ਹਾਈ ਲਈ ਇਕ ਸੀਟ ਪਿੰਡ ਸਿੱਧੂਵਾਲ ਦੇ ਬੱਚਿਆਂ ਲਈ ਰਾਖਵੀਂ ਹੈ, ਪਰ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਸ ਵਾਰ ਇਹ ਰਾਖਵੀਂ ਸੀਟ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਿਸੇ ਦਬਾਅ ਹੇਠ ਪਿੰਡ ਦੇ ਵਸਨੀਕ ਦੀ ਥਾਂ ਕਿਸੇ ਹੋਰ ਨੂੰ ਦਿੱਤੀ ਜਾ ਰਹੀ ਹੈ | ਇਸ ਧੱਕੇਸ਼ਾਹੀ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰ ਕੇ ਧਰਨਾ ਲਾ ਦਿੱਤਾ | ਇਸ ਦੌਰਾਨ ਯੂਨੀਵਰਸਿਟੀ ਵਿਚ ਆਉਣ-ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |

69 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper