Latest News
ਜਾਨਾਂ ਬਚਾਉਣ ਲੱਗਾ ਰਹਾਂਗਾ : ਸੋਨੂੰ ਸੂਦ

Published on 20 Sep, 2021 11:38 AM.


ਮੁੰਬਈ : ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ ਵੱਲੋਂ ਅਦਾਕਾਰ ਸੋਨੂੰ ਸੂਦ ਅਤੇ ਉਸ ਦੀ ਸੰਸਥਾ 'ਤੇ 20 ਕਰੋੜ ਰੁਪਏ ਦੀ ਚੋਰੀ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਅਦਾਕਾਰ ਨੇ ਸੋਮਵਾਰ ਕਿਹਾ ਕਿ ਉਸ ਦੀ ਸੰਸਥਾ ਦਾ ਇਕ-ਇਕ ਰੁਪਿਆ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ | ਉਸ ਨੇ ਕਿਹਾ ਕਿ ਉਹ ਕੁਝ ਖਾਸ ਮਹਿਮਾਨਾਂ ਦੀ ਖਾਤਰਦਾਰੀ ਵਿਚ ਵਿਅਸਤ ਸੀ, ਇਸ ਵਾਸਤੇ ਪਿਛਲੇ ਚਾਰ ਦਿਨਾਂ ਤੋਂ ਲੋਕਾਂ ਦੀ ਸੇਵਾ ਨਹੀਂ ਕਰ ਸਕਿਆ | ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ—ਪੂਰੀ ਨਿਮਰਤਾ ਨਾਲ ਮੈਂ ਵਾਪਸ ਆ ਗਿਆ ਹਾਂ | ਜ਼ਿੰਦਗੀਆਂ ਬਚਾਉਣ ਵਿਚ ਤੁਹਾਡੀ ਸੇਵਾ ਖਾਤਰ | ਮੇਰੀ ਯਾਤਰਾ ਜਾਰੀ ਹੈ | ਜੈ ਹਿੰਦ |

73 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper