Latest News
ਏ ਐੱਸ ਆਈ ਦੀ ਮੌਜੂਦਗੀ 'ਚ ਸਿਪਾਹੀ ਕੁੱਟਿਆ, 3 ਔਰਤਾਂ ਗਿ੍ਫ਼ਤਾਰ

Published on 18 Oct, 2021 10:42 AM.


ਮੋਗਾ : ਇੱਥੇ ਬਾਹਰੀ ਸਲੱਮ ਖੇਤਰ ਵਿਚ ਔਰਤਾਂ ਨੇ ਏ ਐੱਸ ਆਈ ਦੀ ਹਾਜ਼ਰੀ 'ਚ ਸਿਪਾਹੀ ਕੁੱਟ ਦਿੱਤਾ | ਸਿਪਾਹੀ ਦੀ ਪੱਗ ਲੱਥ ਗਈ ਤੇ ਵਰਦੀ ਵੀ ਪਾਟ ਗਈ | ਥਾਣਾ ਸਿਟੀ ਦੱਖਣੀ ਵਿਚ ਕੇਸ ਦਰਜ ਕਰ ਕੇ ਤਿੰਨ ਔਰਤਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਿਪਾਹੀ ਗੁਰਬਾਦਲ ਸਿੰਘ ਦੀ ਸ਼ਿਕਾਇਤ ਉੱਤੇ ਸ਼ੰਕਰ, ਉਸ ਦੀ ਪਤਨੀ ਲੱਛਮੀ, ਨੈਨਾ ਅਤੇ ਸੀਮਾ ਵਿਰੁੱਧ ਡਿਊਟੀ ਵਿਚ ਵਿਘਨ ਪਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਤਿੰਨੋਂ ਔਰਤਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਸ ਮੁਤਾਬਕ ਗੁਰਬਾਦਲ ਸਿੰਘ ਤੇ ਏ ਐੱਸ ਆਈ ਕੁਲਵਿੰਦਰ ਸਿੰਘ ਨਿਗਾਹਾ ਮਾਰਗ ਉੱਤੇ ਮੋਟਰਸਾਈਕਲ ਉੱਤੇ ਗਸ਼ਤ ਦੌਰਾਨ ਵਾਹਨਾਂ ਦੀ ਚੈਕਿੰਗ ਕਰਨ ਲੱਗੇ ਤਾਂ ਸ਼ੰਕਰ ਦੀ ਉਨ੍ਹਾਂ ਨਾਲ ਬਹਿਸ ਹੋ ਗਈ | ਰੌਲਾ ਸੁਣ ਕੇ ਔਰਤਾਂ ਵੀ ਮੌਕੇ ਉੱਤੇ ਪਹੁੰਚ ਗਈਆਂ ਅਤੇ ਸਿਪਾਹੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਪੱਗ ਲਹਿ ਗਈ | ਏ ਐੱਸ ਆਈ ਛੁਡਾਉਣ ਲਈ ਅੱਗੇ ਵਧਿਆ ਤਾਂ ਉਸ ਨਾਲ ਵੀ ਧੱਕਾ-ਮੁਕੀ ਕੀਤੀ ਗਈ | ਔਰਤਾਂ ਮੁਲਜ਼ਮ ਸ਼ੰਕਰ ਨੂੰ ਛੁਡਾ ਕੇ ਭੱਜ ਗਈਆਂ | ਇਸ ਤੋਂ ਬਾਅਦ ਹੋਰ ਪੁਲਸ ਮੰਗਵਾਈ ਗਈ, ਪਰ ਮੌਕੇ ਉਤੇ ਹਜ਼ੂਮ ਇਕੱਠਾ ਹੋ ਗਿਆ ਅਤੇ ਪੁਲਸ ਨੂੰ ਘੇਰ ਲਿਆ ਗਿਆ | ਪੁਲਸ ਬੜੀ ਮੁਸ਼ਕਲ ਨਾਲ ਮੌਕੇ ਤੋਂ ਬਚ ਕੇ ਨਿਕਲੀ |

122 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper