Latest News
ਪੁਲਸ ਇੰਸਪੈਕਟਰ ਦੀ ਕਾਰ ਹੇਠ ਆ ਕੇ ਕੁੜੀ ਦੀ ਮੌਤ, ਦੂਜੀ ਗੰਭੀਰ ਜ਼ਖਮੀ

Published on 18 Oct, 2021 10:49 AM.


ਜਲੰਧਰ (ਇਕਬਾਲ ਸਿੰਘ ਉੱਭੀ) ਇਥੋਂ ਦੇ ਧੰਨੋਵਾਲੀ ਫਾਟਕ ਨੇੜੇ ਹਾਈਵੇ ਉੱਤੇ ਸੋਮਵਾਰ ਸਵੇਰੇ 8.30 ਵਜੇ ਪੁਲਸ ਅਧਿਕਾਰੀ ਦੀ ਗੱਡੀ ਹੇਠ ਆ ਕੇ ਇਕ ਕੁੜੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦਕਿ ਦੂਜੀ ਗੰਭੀਰ ਜ਼ਖਮੀ ਹੋ ਗਈ | ਰਾਹਗੀਰਾਂ ਨੇ ਦੱਸਿਆ ਕਿ ਸਵੇਰੇ 8.30 ਵਜੇ ਦੇ ਕਰੀਬ ਨਵਜੋਤ ਕੌਰ ਅਤੇ ਮਮਤਾ ਧੰਨੋਵਾਲੀ ਫਾਟਕ ਸਾਹਮਣੇ ਤੋਂ ਸੜਕ ਪਾਰ ਕਰਨ ਲਈ ਖੜ੍ਹੀਆਂ ਸਨ ਕਿ ਅਚਾਨਕ ਫਗਵਾੜਾ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਦਰੜ ਦਿੱਤਾ | ਹੁਸ਼ਿਆਰਪੁਰ ਨੰਬਰ ਦੀ ਕਾਰ ਪੰਜਾਬ ਪੁਲਸ ਦਾ ਇੰਸਪੈਕਟਰ ਅੰਮਿ੍ਤਪਾਲ ਸਿੰਘ ਚਲਾ ਰਿਹਾ ਸੀ | ਉਸ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਉਹ ਹਰੀਕੇ ਪੱਤਣ ਪੋਸਟਡ ਹੈ | ਸੀ ਸੀ ਟੀ ਵੀ ਫੁਟੇਜ਼ ਤੋਂ ਪਤਾ ਲੱਗਾ ਹੈ ਕਿ ਕੁੜੀਆਂ ਕਾਰ ਦੇਖ ਕੇ ਪਿੱਛੇ ਵੀ ਹੋਈਆਂ, ਪਰ ਫਿਰ ਵੀ ਦਰੜੀਆਂ ਗਈਆਂ | ਲੋਕਾਂ ਨੇ ਦੱਸਿਆ ਕਿ ਟੱਕਰ ਏਨੀ ਭਿਆਨਕ ਸੀ ਕਿ ਨਵਜੋਤ ਕੌਰ ਦੀ ਤਾਂ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਮਮਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ | ਦੋਵੇਂ ਕੁੜੀਆਂ ਧੰਨੋਵਾਲੀ ਪਿੰਡ ਦੀਆਂ ਰਹਿਣ ਵਾਲੀਆਂ ਸਨ ਤੇ ਕੋਸਮੋ ਹੁੰਡਈ ਕੰਪਨੀ ਵਿਚ ਕੰਮ ਕਰਦੀਆਂ ਸਨ | ਘਟਨਾ ਦੇ ਰੋਸ ਵਜੋਂ ਕੁੜੀਆਂ ਦੇ ਪਰਵਾਰਕ ਮੈਂਬਰਾਂ ਤੇ ਲੋਕਾਂ ਨੇ ਹਾਈਵੇ ਉੱਤੇ ਜਾਮ ਲਗਾ ਦਿੱਤਾ |

228 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper