Latest News
ਸਕੂਲ ਦੀਆਂ ਵਧੀਕੀਆਂ ਖਿਲਾਫ਼ ਝੰਡਾ ਚੁੱਕਣ ਵਾਲੇ ਆਗੂ ਦੇ ਬੱਚੇ ਦਾ ਨਾਂਅ ਕੱਟਣ ਦਾ ਨੋਟਿਸ
ਮਾਛੀਵਾੜਾ ਦੇ ਇਕ ਸਕੂਲ ਦੀਆਂ ਵਧੀਕੀਆਂ ਤੇ ਬੇਨਿਯਮੀਆਂ ਖਿਲਾਫ਼ ਝੰਡਾ ਬੁਲੰਦ ਕਰਨ ਵਾਲੀ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਆਗੂ ਸੁਖਵਿੰਦਰ ਸਿੰਘ ਗਿੱਲ ਨੂੰ ਸਕੂਲ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਸਕੂਲ ਦਾ ਮਾਹੌਲ ਖਰਾਬ ਕਰਨ \'ਤੇ ਉਨ੍ਹਾਂ ਦੇ ਬੱਚੇ ਦਾ ਨਾਂਅ ਕੱਟ ਦਿੱਤਾ ਜਾਵੇਗਾ ਤੇ 24 ਘੰਟੇ \'ਚ ਇਸ ਦਾ ਜਵਾਬ ਮੰਗਿਆ ਹੈ।\r\nਇਸ ਸੰਬੰਧੀ ਜਾਣਕਾਰੀ ਦਿੰਦਿਆਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਸਕੂਲ ਵੱਲੋਂ ਪਿਛਲੇ ਸਮੇਂ ਦੌਰਾਨ ਸਿੱਖਿਆ ਵਿਭਾਗ ਦੇ ਨਿਯਮਾਂ ਦੇ ਉਲਟ ਜਾ ਕੇ ਆਪਣੇ ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ ਵੇਚੀਆਂ ਗਈਆਂ ਤੇ ਫਰੰਟ \'ਤੇ ਸਕੂਲੀ ਮਾਪਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਹੋਰ ਤਾਂ ਹੋਰ ਇਸ ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਤੋਂ ਸਮਾਰਟ ਕਲਾਸਾਂ ਦੇ ਨਾਂਅ ਤੋਂ ਵਾਧੂ ਫੀਸ ਵਸੂਲੀ ਗਈ ਤੇ ਜਦੋਂ ਫਰੰਟ ਨੇ ਇਹ ਮੁੱਦਾ ਚੁੱਕਿਆ ਤਾਂ ਸਕੂਲ ਨੇ 17 ਲੱਖ ਰੁਪਏ ਤੋਂ ਵੱਧ ਦੀ ਇਹ ਫੀਸ ਬੱਚਿਆਂ ਦੇ ਮਾਪਿਆਂ ਨੂੰ ਮੋੜ ਦਿੱਤੀ, ਜਿਸ ਕਾਰਨ ਇਸ ਸਕੂਲ ਦੇ ਪ੍ਰਬੰਧਕ ਫਰੰਟ ਦੇ ਆਗੂਆਂ ਨਾਲ ਨਿੱਜੀ ਰੰਜਿਸ਼ ਕੱਢਣ ਲੱਗ ਪਏ ਹਨ, ਜਿਸ ਕਾਰਨ ਉਨ੍ਹਾਂ ਸਕੂਲ ਵਿਚ ਪੜ੍ਹਦੇ ਉਨ੍ਹਾਂ ਦੇ ਬੱਚੇ ਦਾ ਨਾਂਅ ਕੱਟਣ ਦਾ ਨੋਟਿਸ ਜਾਰੀ ਕੀਤਾ ਹੈ। ਫਰੰਟ ਆਗੂ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਕੂਲ ਦੇ ਪ੍ਰਬੰਧਕਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਸਕੂਲ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ, ਜਦਕਿ ਫਰੰਟ ਕੇਵਲ ਸਕੂਲ ਦੀਆਂ ਵਧੀਕੀਆਂ ਖਿਲਾਫ਼ ਅਵਾਜ਼ ਬੁਲੰਦ ਕਰਕੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰ ਰਿਹਾ ਹੈ, ਜਿਸ ਨਾਲ ਸਕੂਲ ਦਾ ਹੁਣ ਪੈਸੇ ਇਕੱਠੇ ਕਰਨ ਦਾ ਫੰਡਾ ਬੰਦ ਹੋ ਗਿਆ ਤੇ ਉਸ ਨੇ ਇਹ ਨੋਟਿਸ ਕੱਢ ਕੇ ਕੋਝੀ ਹਰਕਤ ਕੀਤੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਨੋਟਿਸ ਦਾ ਜਵਾਬ ਦੇ ਦਿੱਤਾ ਗਿਆ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਕੂਲ ਦੀਆਂ ਵਧੀਕੀਆਂ ਤੇ ਬੱਚਿਆ ਦੇ ਮਾਪਿਆਂ ਦੀ ਲੁੱਟ ਨੂੰ ਬਚਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖੇਗਾ।

890 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper