Latest News
ਸਰਕਾਰੀ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਉਲੀਕੇ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼
ਇਕਾਈ ਆਗੂ ਹਰਦੀਪ ਢੱਡਰੀਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੀ ਇਕਾਈ ਨੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਸ ਨੂੰ ਪ੍ਰਿੰਸੀਪਲ ਥਿੰਦ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਗਲਤ ਬਿਆਨਬਾਜ਼ੀ ਕੀਤੀ, ਜੋ ਕਿ ਹਰ ਹਾਲਤ ਵਿੱਚ ਡੈਮੋਕਰੇਟਿਕ ਰਾਈਟ ਦੀ ਉਲੰਘਣਾ ਹੈ। ਦੂਜੇ ਪਾਸੇ ਜਦੋਂ ਮਹਿੰਦਰਾ ਕਾਲਜ ਵਿੱਚ ਲੱਚਰ ਗਾਇਕਾਂ ਦੇ ਖੁੱਲ੍ਹੇ ਅਖਾੜੇ ਲੱਗਦੇ ਹਨ ਤੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਤੇ ਲੱਚਰ ਗਾਇਕੀ ਦੀ ਪ੍ਰਮੋਸ਼ਨ ਦੇ ਪ੍ਰੋਗਰਾਮ ਹੁੰਦੇ ਹਨ। ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣਾ ਹੈ, ਨਸ਼ਿਆਂ ਵੱਲ ਧੱਕਣਾ ਹੈ। ਇਹੋ ਜਿਹੇ ਪ੍ਰੋਗਰਾਮਾਂ ਦਾ ਕਾਲਜ ਪ੍ਰਸ਼ਾਸਨ ਜਾਂ ਪ੍ਰਿੰਸੀਪਲ ਵੱਲੋਂ ਕੋਈ ਰੋਕ ਨਹੀਂ ਲਗਾਈ ਜਾਂਦੀ, ਪਰ ਦੂਜੇ ਪਾਸੇ ਜਿੱਥੇ ਸਾਡੇ ਮਰੀਦਾਂ ਦੀ ਯਾਦ ਵਿੱਚ ਹੋ ਰਹੇ ਸੈਮੀਨਾਰ ਤੇ ਪ੍ਰੋਗਰਾਮ ਵਿੱਚ ਦੇਸ਼ ਭਗਤੀ ਦੇ ਨਾਟਕ ਤੇ ਦੇਸ਼ ਭਗਤੀ ਦੇ ਲੈਕਚਰ ਹੋਏ ਹਨ ਅਤੇ ਵਧੀਆ ਕਿਤਾਬਾਂ ਦੀਆਂ ਸਟਾਲਾਂ ਲੱਗਣੀਆਂ ਹਨ, ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋਈ ਚੰਗੀ ਸੇਧ ਦੇਣੀ ਹੈ। ਨੌਜਵਾਨਾਂ ਨੂੰ ਸਾਡੇ ਦੇਸ਼ ਪ੍ਰਤੀ ਦੇਸ਼ ਭਗਤੀ ਦੀ ਭਾਵਨਾ ਵੱਲ ਪ੍ਰੇਰਿਤ ਕਰਨਾ ਹੈ, ਉਹਨਾਂ ਉੱਪਰ ਰੋਕ ਲਗਾ ਕੇ ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।\r\nਜਦੋਂ ਪ੍ਰਿੰਸੀਪਲ ਨੇ ਇਸ ਪ੍ਰੋਗਰਾਮ ਉੱਪਰ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਪ੍ਰਿੰਸੀਪਲ ਤੇ ਕਾਲਜ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਪ੍ਰਣ ਕੀਤਾ ਕਿ ਇਹ ਪ੍ਰੋਗਰਾਮ ਹਰ ਹਾਲਤ ਵਿੱਚ ਕਰਵਾਇਆ ਜਾਵੇਗਾ ਤੇ ਨਾਅਰੇਬਾਜ਼ੀ ਕਰਦੇ ਹੋਏ ਕਾਲਜ ਵਿੱਚ ਮਾਰਚ ਕਰਕੇ ਵਿਦਿਆਰਥੀਆਂ ਨੇ 3 ਮਾਰਚ ਨੂੰ ਮਹਿੰਦਰਾ ਕਾਲਜ ਵਿੱਚ ਹੋ ਰਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤੇ ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਾਲਜ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪ੍ਰੋਗਰਾਮ ਵਿੱਚ ਅੜਚਣ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਯੂਨਿਟ ਮੈਂਬਰ ਜਸਦੀਪ, ਸੁਨੰਦਾ, ਸੁਸ਼ੀਲ ਲੋਟ, ਰਣਦੀਪ, ਹਰਪ੍ਰੀਤ ਸੈਣੀ, ਚਮਨ ਗਗਨ, ਸਿਮਰਨ, ਹਰਪ੍ਰੀਤ ਮੁਰਦਾਪੁਰ, ਪ੍ਰੀਤ ਇੰਦਰ, ਗੁਰਵਿੰਦਰ ਭਵਾਨੀਗੜ੍ਹ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਸਨ।

913 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper