Latest News
ਮੁਲਾਜ਼ਮਾਂ ਵੱਲੋਂ ਸੂਬਾ ਪੱਧਰੀ ਰੈਲੀ ਤੇ ਮੁਜ਼ਾਹਰਾ 12 ਨੂੰ
ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਪ.ਸ.ਸ.ਫ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਐਂਡ ਯੂ.ਟੀ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਐਲਾਨੇ ਗਏ ਤਿੰਨ ਪੜਾਵੀ ਸੰਘਰਸ਼ ਦੇ ਤੀਸਰੇ ਪੜਾਵ ਵਜੋਂ 12 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਰੈਲੀ ਅਤੇ ਵਿਧਾਨ ਸਭਾ ਵੱਲ ਰੋਸ ਮਾਰਚ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੂਬਾ ਪੱਧਰੀ ਰੈਲੀ ਲਈ ਪ.ਸ.ਸ.ਫ ਜ਼ਿਲ੍ਹਾ ਜਲੰਧਰ ਵੱਲੋਂ 5 ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ। ਇਹ ਗੱਡੀਆਂ ਨੂਰਮਹਿਲ-ਫਿਲੌਰ, ਬੰਡਾਲਾ-ਗੋਰਾਇਆ, ਭੋਗਪੁਰ-ਆਦਮਪੁਰ, ਨਕੋਦਰ ਅਤੇ ਜਲੰਧਰ ਸ਼ਹਿਰ ਤੋਂ ਸਵੇਰੇ 8 ਵਜੇ ਚੰਡੀਗੜ੍ਹ ਲਈ ਚੱਲਣਗੀਆਂ। ਇਸ ਰੈਲੀ ਦੀਆਂ ਤਿਆਰੀਆਂ ਲਈ ਜ਼ਿਲ੍ਹਾ ਜਲੰਧਰ ਅੰਦਰ 6 ਤੋਂ ਲੈ ਕੇ 8 ਮਾਰਚ ਤੱਕ ਬਲਾਕ ਮੀਟਿੰਗਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ।\r\nਇਹ ਰੈਲੀ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਪ੍ਰਤੀ ਕੀਤੀ ਜਾ ਰਹੀ ਟਾਲ-ਮੋਟਲ ਦੀ ਨੀਤੀ ਦੇ ਵਿਰੋਧ ਵਿਚ ਕੀਤੀਆਂ ਜਾ ਰਹੀਆਂ ਹਨ। ਦਿਹਾੜੀਦਾਰ, ਠੇਕੇ \'ਤੇ ਨਿਯੁਕਤ, ਪਾਰਟ ਟਾਈਮ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਮੁਲਾਜ਼ਮ ਰੈਗੂਲਰ ਕਰਨ, 6ਵਾਂ ਪੰਜਾਬ ਤਨਖਾਹ ਕਮਿਸ਼ਨ ਦਾ ਗਠਨ ਕਰਨ, ਜੁਲਾਈ 2014 ਤੋਂ 7 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਅਤੇ ਜਨਵਰੀ ਤਂੋ ਸਤੰਬਰ 2014 ਦੇ 9 ਮਹੀਨਿਆਂ ਦੇ ਮਹਿੰਗਾਈ ਭੱਤੇ ਦੇ 10 ਫੀਸਦੀ ਕਿਸ਼ਤ ਦੇ ਬਕਾਏ ਦੀ ਕਿਸ਼ਤ ਦਾ ਭੁਗਤਾਨ ਕਰਨ, 5ਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਸਵੀਕਾਰ ਕੈਸ਼ਲੈੱਸ ਹੈਲਥ ਸਕੀਮ ਅਤੇ ਮਹਿੰਗਾਈ ਭੱਤਾ 100 ਫੀਸਦੀ ਹੋਣ ਕਰਕੇ ਵਧੇ ਭੱਤਿਆਂ ਵਿਚ 25 ਫੀਸਦੀ ਵਾਧਾ ਕਰਨ, ਤਾਜ਼ਾ ਤਿੰਨ ਮਾਰੂ ਫੈਸਲਿਆਂ ਸਮੇਤ ਨੌ ਮੁਲਾਜ਼ਮ ਵਿਰੋਧੀ ਫੈਸਲੇ ਰੱਦ ਕਰਨ, 4-9-14 ਸਾਲਾ ਦੇ ਏ.ਸੀ.ਪੀ ਸਕੀਮ ਸਮੇਤ ਲੰਮੇ ਸੰਘਰਸ਼ਾਂ ਉਪਰੰਤ ਜਾਰੀ 6 ਫੈਸਲੇ ਲਾਗੂ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਕੀਤੀਆਂ ਜਾ ਰਹੀਆਂ ਹਨ।\r\nਮੀਟਿੰਗ ਵਿਚ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਜਲੰਧਰ ਵੱਲੋਂ 8 ਮਾਰਚ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਇਸਤਰੀ ਦਿਵਸ ਵਿਚ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਕਰਨੈਲ ਸਿੰਘ ਸੰਧੂ, ਕੁਲਦੀਪ ਸਿੰਘ ਕੌੜਾ, ਪੁਸ਼ਪਿੰਦਰ ਕੁਮਾਰ, ਸਲਿੰਦਰ ਸਿੰਘ ਜੌਹਲ, ਰਜਿੰਦਰ ਸ਼ਰਮਾ, ਕੁਲਦੀਪ ਵਾਲੀਆ, ਸਵਰਣ ਸਿੰਘ ਸ਼ਾਹਕੋਟ, ਬਲਜੀਤ ਸਿੰਘ ਕੁਲਾਰ, ਗਨੇਸ਼ ਭਗਤ, ਰਾਮ ਪਾਲ ਹਜਾਰਾ, ਕਰਨੈਲ ਫਿਲੌਰ, ਕੇਵਲ ਰਾਮ ਰੋਸ਼ਨ, ਤਰਸੇਮ ਲਾਲ, ਭੀਮ ਸੈਣ, ਨਿਰਮੋਲਕ ਸਿੰਘ, ਰਤਨ ਸਿੰਘ, ਸਰਬਜੀਤ ਸਿੰਘ ਢੇਸੀ, ਲਖਵੀਰ ਸਿੰਘ ਕੈਂਥ, ਅਜਮੇਰ ਕੌਰ, ਸੁਰਿੰਦਰ ਕੌਰ ਸਹੋਤਾ, ਰਵਿੰਦਰ ਕੌਰ ਅਤੇ ਕਮਲਜੀਤ ਕੌਰ ਹਾਜ਼ਰ ਸਨ।

1025 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper