Latest News
ਤੇਜ਼ ਹਨੇਰੀ ਤੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ
ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਹਲਕੀ ਬਾਰਿਸ਼ ਅਤੇ ਤੇਜ਼ ਹਨੇਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਦੱਸਣਯੋਗ ਹੈ ਕਿ ਦਰਜਨ ਤੋਂ ਵੱਧ ਪਿੰਡ ਪਹਿਲਾਂ ਹੀ ਸੇਮ ਦਾ ਸੰਤਾਪ ਹੰਢਾ ਰਹੇ ਹਨ। ਇਸ ਵਾਰ ਕਿਸਾਨਾਂ ਨੂੰ ਆਸ ਸੀ ਕਿ ਝੋਨੇ ਦੀ ਫਸਲ \'ਚ ਪਈ ਮਾਰ ਨੂੰ ਕਣਕ ਦੀ ਚੌਖੀ ਫਸਲ ਪੂਰਾ ਕਰ ਦੇਵੇਗੀ, ਪਰ ਸ਼ਾਇਦ ਇਹ ਕੁਦਰਤ ਨੂੰ ਮਨਜ਼ੂਰ ਹੀ ਨਹੀਂ ਹੈ ਅਤੇ ਅੰਨਦਾਤੇ ਨੂੰ ਇਸ ਮੌਸਮ ਦੀ ਮਾਰ ਕਾਰਨ ਵੱਡੀ ਸੱਟ ਵੱਜੇਗੀ। ਵਰਨਣਯੋਗ ਹੈ ਕਿ ਲੁੰਡੇਵਾਲ, ਭੂੰਦੜ, ਵਾਦੀਆਂ, ਖੂੰਨਣ ਖੁਰਦ ਆਦਿ ਪਿੰਡਾਂ \'ਚ ਕਣਕ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਧਰਤੀ \'ਤੇ ਵਿੱਛ ਗਈ, ਜਿਸ ਕਰਕੇ ਕਣਕ ਦਾ ਝਾੜ ਘੱਟ ਹੋਵੇਗਾ ਅਤੇ ਕਿਸਾਨਾਂ \'ਤੇ ਕਰਜ਼ੇ ਦਾ ਭਾਰ ਹੋਰ ਵਧੇਗਾ। ਜਾਣਕਾਰੀ ਦਿੰਦਿਆਂ ਕਿਸਾਨ ਹਰਦੀਪ ਸਿੰੰਘ, ਭਿੰਦਰ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ ਆਦਿ ਨੇ ਦੱਸਿਆ ਕਿ ਕਣਕ ਦੀ ਪੱਕਣ ਕਿਨਾਰੇ ਆਈ ਫਸਲ ਦਾ ਤੇਜ਼ ਹਨੇਰੀ ਅਤੇ ਬਾਰਿਸ਼ ਨੇ ਚਾਲੀ ਫੀਸਦੀ ਨੁਕਸਾਨ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਮੀਂਹ ਨਾਲ ਨੁਕਸਾਨੀ ਗਈ ਕਣਕ ਦੀ ਫਸਲ ਦੀ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਬਾਰਸ਼ ਨਾਲ ਆਲੂ, ਸਰ੍ਹੋਂ ਅਤੇ ਹਰੇ ਚਾਰੇ ਨੂੰ ਵੀ ਨੁਕਸਾਨ ਪਹੁੰਚਿਆ ਹੈ।

852 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper