Latest News
ਦਿੱਲੀ ਕਮੇਟੀ ਵੱਲੋਂ ਅਮਰੀਕਨ ਸਿੱਖਾਂ ਦੀ ਪਛਾਣ ਦੇ ਪ੍ਰਚਾਰ ਲਈ ਸਹਿਯੋਗ ਦੇਣ ਦਾ ਐਲਾਨ
ਅਮਰੀਕਾ \'ਚ ਵੱਸਦੇ ਸਿੱਖਾਂ \'ਤੇ ਹੋ ਰਹੇ ਨਸਲੀ ਹਮਲਿਆਂ ਦੇ ਖਿਲਾਫ ਅਮਰੀਕੀ ਸਿੱਖਾਂ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ \'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10,000 ਅਮਰੀਕਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਕਮੇਟੀ ਦਫਤਰ ਵਿਖੇ ਨੈਸ਼ਨਲ ਸਿੱਖ ਕਮਪੇਨ ਦੇ ਸੀਨੀਅਰ ਸਲਾਹਕਾਰ ਅਤੇ ਸਿੱਖ ਕੌਂਸਲ ਆਨ ਰਿਲੀਜ਼ਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨਾਲ ਮੁਲਾਕਾਤ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਕਿ ਵੱਡੀ ਮੀਡੀਆ ਸਲਾਹਕਾਰ ਕੰਪਨੀ ਏ.ਕੇ.ਪੀ.ਡੀ. ਜੋ ਕਿ ਰਾਸ਼ਟਰਪਤੀ ਬਰਾਕ ਓਬਾਮਾ ਸਣੇ ਕਈ ਵੱਡੀ ਹਸਤੀਆਂ ਵਾਸਤੇ ਮੀਡੀਆ ਮੁਹਿੰਮ ਚਲਾ ਚੁੱਕੀ ਹੈ, ਨੂੰ ਵਾਸ਼ਿੰਗਟਨ ਦੇ ਨੈਸ਼ਨਲ ਸਿੱਖ ਕੰਮਪੇਨ (ਐੱਨ.ਐੱਸ.ਸੀ.) ਵੱਲੋਂ ਪੂਰੇ ਦੇਸ਼ \'ਚ ਸਿੱਖਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਕਰਾਰ ਕੀਤਾ ਗਿਆ ਹੈ।\r\nਡਾ. ਰਾਜਵੰਤ ਸਿੰਘ ਨੇ ਕਿਹਾ ਅਮਰੀਕਾ \'ਚ ਵੱਸਦੇ ਸਿੱਖਾਂ ਨੂੰ ਨਸਲੀ ਹਮਲੇ ਅਤੇ ਭੇਦਭਾਵ ਦੀ ਧਾਰਨਾ ਕਰਕੇ 9/11 ਦੇ ਹਮਲੇ ਤੋਂ ਬਾਅਦ ਲਗਾਤਾਰ ਸ਼ਿਕਾਰ ਹੋਣਾ ਪੈ ਰਿਹਾ ਹੈ। ਅਮਰੀਕਾ \'ਚ ਸਿੱਖਾਂ ਦੀ ਹੋਂਦ ਦੀ ਜਾਣਕਾਰੀ ਬਾਰੇ “ਹਾਰਟ ਰਿਸਰਚ ਐਸੋਸੀਏਟ” ਵੱਲੋਂ ਕਰਵਾਏ ਗਏ ਇਕ ਸਰਵੇਖਣ \'ਚ ਜੋ ਤੱੱਥ ਸਾਹਮਣੇ ਆਏ ਹਨ, ਉਹ ਬਹੁਤ ਹੈਰਾਨੀਕੁਨ ਹਨ। ਸਰਵੇਖਣ ਅਨੁਸਾਰ 60 ਫੀਸਦੀ ਅਮਰੀਕੀ ਸਿੱਖ ਧਰਮ ਬਾਰੇ ਨਹੀਂ ਜਾਣਦੇ, ਜਦਕਿ 3 ਫੀਸਦੀ ਲੋਕ ਹੀ ਸਿੱਖਾਂ ਨੂੰ ਪਛਾਣਦੇ ਹਨ। 48 ਫੀਸਦੀ ਅਮਰੀਕਨ ਸਿੱਖਾਂ ਨੂੰ ਅਰਬੀ ਜਾਂ ਮੁਸਲਿਮ ਸਮਝਦੇ ਹਨ, 54 ਫੀਸਦੀ ਅਮਰੀਕਨ ਸਿੱਖਾਂ ਦੇ ਖਿਲਾਫ ਨਹੀਂ ਹਨ ਜਦ ਕਿ 16 ਫੀਸਦੀ ਅਮਰੀਕਨ ਦੇ ਵਿਚਾਰ ਬਹੁਤ ਠੰਡੇ ਹਨ। ਇਸੇ ਸਰਵੇਖਣ ਦੇ ਅਧਾਰ ਨੂੰ ਧਿਆਨ \'ਚ ਰੱਖ ਕੇ ਏ.ਕੇ.ਪੀ.ਡੀ. ਵੱਲੋਂ ਕੌਮੀ ਪੱਧਰ \'ਤੇ ਮੀਡੀਆ ਮੁਹਿੰਮ ਚਲਾਈ ਜਾਵੇਗੀ।\r\nਜੀ.ਕੇ. ਨੇ ਇਸ ਮੁਹਿੰਮ ਦਾ ਸਮੱਰਥਨ ਕਰਦੇ ਹੋਏ ਕਿਹਾ ਕਿ ਦਿੱਲੀ ਕਮੇਟੀ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖ ਧਰਮ ਦੀ ਹੋਂਦ ਨੂੰ ਅਮਰੀਕਾ \'ਚ ਬਚਾਉਣ ਵਾਸਤੇ ਗੈਰ ਸਿੱਖਾਂ ਵਿੱਚ ਚਲਾਈ ਜਾਣ ਵਾਲੀ ਇਸ ਮੁਹਿੰਮ ਨੂੰ ਕਾਮਯਾਬ ਬਣਾ ਕੇ ਸਿੱਖਾਂ ਖਿਲਾਫ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਿਆ ਜਾਵੇ। ਅਮਰੀਕਾ \'ਚ ਵੱਸਦੇ ਸਿੱਖ ਭਾਈਚਾਰੇ ਦੀ ਪਿੱਠ ਪਿੱਛੇ ਖੜੇ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਸਿੱਖ ਬੁੱਧੀਜੀਵੀਆਂ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੇ ਕਾਮਯਾਬ ਹੋਣ ਦਾ ਭਰੋਸਾ ਵੀ ਜਿਤਾਇਆ। ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਲੋੜ ਪੈਣ \'ਤੇ ਹੋਰ ਮਦਦ ਵੀ ਦੇਣ ਦਾ ਭਰੋਸਾ ਵੀ ਦਿੱਤਾ।\r\nਦਿੱਲੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਰਾਜਵੰਤ ਸਿੰਘ ਨੇ ਮਾਇਕ ਸਹਾਇਤਾ ਐੱਨ.ਐੱਸ.ਸੀ. ਦੀ ਮੀਡੀਆ ਮੁਹਿੰਮ ਨੂੰ ਦੇਣ ਨਾਲ ਅਮਰੀਕਨ ਸਿੱਖ ਭਾਈਚਾਰੇ \'ਚ ਭਾਰਤ ਦੇ ਸਿੱਖਾਂ ਵੱਲੋਂ ਉਨ੍ਹਾਂ ਦਾ ਧਿਆਨ ਰੱਖਣ ਦਾ ਸੁਨੇਹਾ ਪੁੱਜਣ ਦੀ ਵੀ ਗੱਲ ਕਹੀ। ਸੰਸਾਰ ਭਰ \'ਚ ਵੱਸਦੇ ਸਿੱਖਾਂ ਨੂੰ ਇਸ ਮੁਹਿੰਮ ਦਾ ਸਮੱਰਥਨ ਕਰਨ ਦੀ ਵੀ ਰਾਜਵੰਤ ਸਿੰਘ ਨੇ ਅਪੀਲ ਕੀਤੀ। ਐੱਨ.ਐੱਸ.ਸੀ ਦੇ ਸਹਾਇਕ ਸੰਸਥਾਪਕ ਗੁਰਵੀਨ ਸਿੰਘ ਅਹੂਜਾ ਨੇ ਦਿੱਲੀ ਕਮੇਟੀ ਦੀ ਇਸ ਮਾਇਕ ਮਦਦ ਨਾਲ ਇਸ ਮੀਡੀਆ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਣ ਦੀ ਵੀ ਗੱਲ ਆਖੀ।

1067 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper