Latest News
ਰਾਜਨੀਤਕ ਸੱਤਾ ਦੀ ਪ੍ਰਾਪਤੀ ਤੋਂ ਬਿਨਾਂ ਦਲਿਤ ਸਮਾਜ ਦਾ ਕਲਿਆਣ ਸੰਭਵ ਨਹੀਂ : ਨਰਿੰਦਰ ਕਸ਼ਯਪ
ਰਾਜਨੀਤਕ ਸੱਤਾ ਦੀ ਪ੍ਰਾਪਤੀ ਤੋਂ ਬਿਨਾਂ ਦਲਿਤ ਸਮਾਜ ਦਾ ਕਲਿਆਣ ਸੰਭਵ ਨਹੀਂ ਹੋ ਸਕਦਾ। ਇਹ ਵਿਚਾਰ ਨਰਿੰਦਰ ਕਸ਼ਯਪ ਮੈਂਬਰ ਰਾਜ ਸਭਾ ਅਤੇ ਇੰਚਾਰਜ ਬਸਪਾ ਪੰਜਾਬ ਨੇ ਬਹੁਜਨ ਸਮਾਜ ਪਾਰਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਅਵਤਾਰ ਪੁਰਬ ਸੰਬੰਧੀ \'ਛੋਟ ਬੜੇ ਸਭ ਸਮ ਵਸੈ\' ਦੇ ਬੈਨਰ ਹੇਠ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਸੂਬਾ ਪੱਧਰ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੰਗਤਾਂ ਦੇ ਭਾਰੀ ਇਕੱਠ ਵਿਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਬਸਪਾ ਦੇ ਜੁਝਾਰੂ ਵਰਕਰਾਂ ਨੂੰ ਹੁਣ ਥੋੜ੍ਹਾ ਸਮਾਂ ਹੀ ਸਖ਼ਤ ਮਿਹਨਤ ਕਰਨ ਅਤੇ ਵੋਟ ਨੂੰ ਵਿਕਣ ਤੋਂ ਰੋਕਣ \'ਤੇ ਪਹਿਰਾ ਦੇਣ ਦੀ ਜ਼ਰੂਰਤ ਹੈ, ਇਸ ਉਪਰੰਤ ਦਿੱਲੀ ਅੰਦਰ 85 ਫੀਸਦੀ ਲੋਕਾਂ ਦੇ ਰਾਜ ਨੂੰ ਆਉਣ ਤੋਂ ਕੋਈ ਰੋਕ ਨਹੀਂ ਸਕਦਾ।\r\nਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਵਸ ਮੌਕੇ ਕੇਕ ਕੱਟਣ ਦੀ ਰਸਮ ਅਦਾ ਕਰਨ ਉਪਰੰਤ ਜਿੱਥੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ, ਉੱਥੇ ਉਨ੍ਹਾ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ \'ਛੋਟ ਬੜੇ ਸਭ ਸਮ ਵਸੈ\' ਦਾ ਜੋ ਸੰਕਲਪ ਲਿਆ ਸੀ, ਬਸਪਾ ਇਸ ਸੰਕਲਪ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ, ਇਸ ਲਈ ਪਾਰਟੀ ਵਰਕਰਾਂ ਨੂੰ ਹੁਣ ਤੋਂ ਹੀ ਸੂਬੇ ਅੰਦਰ ਵਿਧਾਨ ਸਭਾ ਚੋਣਾਂ ਲਈ ਸਰਗਰਮ ਹੋਣ ਦੀ ਜ਼ਰੂਰਤ ਹੈ। ਉਨ੍ਹਾ ਕਿ ਅੱਜ ਦੇਸ਼ ਦਾ 85 ਫੀਸਦੀ ਸਮਾਜ ਹਾਕਮ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਚੰਗੀ ਤਰ੍ਹਾਂ ਸਮਝ ਚੁੱਕਾ ਹੈ, ਇਸ ਲਈ ਹੁਣ ਦਲਿਤ ਸਮਾਜ ਭਵਿੱਖ ਵਿਚ ਦੂਸਰਿਆਂ ਦੇ ਬਹਿਕਾਵੇ ਵਿਚ ਨਹੀਂ ਆਵੇਗਾ।\r\nਇਸ ਮੌਕ ਸੰਤ ਸਤਵਿੰਦਰਜੀਤ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਭਾਰਤ ਅਤੇ ਸੰਤ ਸੁਰਿੰਦਰ ਦਾਸ ਪ੍ਰਧਾਨ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਨੇ ਸੰਗਤਾਂ ਨੂੰ ਇਸ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਮਿਸ਼ਨ ਵੱਲੋਂ 12, 13 ਤੇ 14 ਅਪ੍ਰੈਲ ਨੂੰ ਮਨਾਏ ਜਾ ਰਹੇ ਅੰਮ੍ਰਿਤ ਧਾਰਾ ਪ੍ਰਗਟ ਦਿਵਸ ਮੌਕੇ ਹੁਣ ਤੋਂ ਹੀ ਵੱਡੇ ਪੱਧਰ \'ਤੇ ਤਿਆਰੀਆਂ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਮੰਚ ਦਾ ਸੰਚਾਲਨ ਗੁਰਲਾਲ ਸੈਲਾ ਸਾਬਕਾ ਸੂਬਾ ਪ੍ਰਧਾਨ ਬਸਪਾ ਪੰਜਾਬ ਨੇ ਬਾਖ਼ੂਬੀ ਨਿਭਾਇਆ।\r\nਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਨਛੱਤਰ ਪਾਲ, ਠੇਕੇਦਾਰ ਰਜਿੰਦਰ ਸਿੰਘ ਦੇ ਸੂਬਾ ਜਨਰਲ ਸਕੱਤਰ ਪੰਜਾਬ, ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਦੀ ਭੈਣ ਕੁਲਦੀਪ ਕੌਰ, ਕੁਲਦੀਪ ਸਿੰਘ, ਧੰਨਾ ਸਿੰਘ, ਹਰਬੰਸ ਚਣਕੋਆ, ਕੁਲਦੀਪ ਸਿੰਘ ਰੋਪੜ, ਸੁਰਿੰਦਰ ਸ਼ੀਹਮਾਰ ਬਲਾਚੌਰ, ਚਰਨਜੀਤ ਘਈ, ਠੇਕੇਦਾਰ ਹਰਭਜਨ ਸਿੰਘ, ਹਰਜਿੰਦਰ ਕੌਰ ਕਰੀਮਪੁਰੀ, ਸੁਭਾਸ਼ ਪੌੜ, ਕੁਲਵੰਤ ਕੌਰ, ਬੂਝਾ ਸਿੰਘ ਬੇਗਮਪਰੀ, ਜਸਵੀਰ ਸਿੰਘ, ਹਰਬੰਸ ਕਲੇਰ, ਜੋਗਾ ਸਿੰਘ, ਜਸ਼ਪਾਲ ਚੇਚੀ ਕੋਆਰਡੀਨੇਟਰ, ਜਗਨ ਨਾਥ ਵਿਰਦੀ, ਦਵਿੰਦਰ ਸ਼ੀਹਮਾਰ, ਜਸਵੰਤ ਸਿੰਘ ਬਲਾਚੌਰ, ਵਿਨੋਦ ਕੁਮਾਰ ਸੀਟਾ, ਰਵਿੰਦਰ ਹੰਸ, ਬਲਵਿੰਦਰ ਬਿੱਟਾ, ਰਮੇਸ਼ ਕੌਲ, ਜਰਨੈਲ ਸਿੰਘ ਨੰਗਲ, ਸੁਮਿਤਰ ਸਿੰਘ ਸੀਕਰੀ, ਬਖਸ਼ੀਸ਼ ਸਿੰਘ, ਦਲਜੀਤ ਰਾਏ, ਰਾਜਾ ਰਜਿੰਦਰ ਸਿੰਘ ਆਦਿ ਹਾਜ਼ਰ ਸਨ।

1232 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper