Latest News
ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦਾ ਬੁੱਤ ਸਤਵੀਰ ਗੈਂਗ ਨੇ ਤੋੜਿਆ, ਦੋਸ਼ੀਆਂ ਵੱਲੋਂ ਇੰਕਸ਼ਾਫ
ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦਾ ਇਕ ਵੱਡਾ ਵਫ਼ਦ ਅੱਜ ਗੁਰਨਾਮ ਸਿੰਘ ਸਿੱਧੂ ਦੀ ਅਗਵਾਈ ਹੇਠ ਪੁਲਸ ਕਮਿਸ਼ਨਰ ਪਰਮੋਦ ਬਾਨ ਨੂੰ ਮਿਲਿਆ, ਜਿਸ ਨੇ ਬਹੁਤ ਹੀ ਉਸਾਰੂ ਤੇ ਸੂਝ-ਬੂਝ ਵਾਲੇ ਮਾਹੌਲ ਅੰਦਰ ਲੰਮੀ ਗੱਲਬਾਤ ਕੀਤੀ। ਵਫ਼ਦ ਵਿਚ ਕੁਲਦੀਪ ਸਿੰਘ ਐਡਵੋਕੇਟ, ਸਤੀਸ਼ ਕੁਮਾਰ ਸਚਦੇਵਾ, ਜੋਰਾ ਸਿੰਘ ਲਲਤੋਂ ਤੇ ਮਾਸਟਰ ਜਸਦੇਵ ਸਿੰਘ ਲਲਤੋਂ ਨੇ ਸ਼ਮੂਲੀਅਤ ਕੀਤੀ। ਵਫ਼ਦ ਨੇ 5 ਮਹੀਨੇ ਬੀਤਣ \'ਤੇ ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੁੱਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਤੇ ਸਜ਼ਾਵਾਂ ਦੇ ਮੁੱਦੇ ਬਾਰੇ ਪੁਰਜ਼ੋਰ ਵਿਚਾਰਾਂ ਕੀਤੀਆਂ। ਇਸ ਤੋਂ ਇਲਾਵਾ ਕਾਮਾਗਾਟਾ ਮਾਰੂ ਕਮੇਟੀ ਦੇ ਆਗੂਆਂ ਨੇ ਬੁੱਤ ਤੋੜਨ ਵਾਲੇ ਮਾੜੇ ਅਨਸਰਾਂ ਦੇ ਪਿੱਛੇ ਖੜੇ ਮੁੱਖ ਸਾਜ਼ਿਸ਼ਕਾਰਾਂ ਨੂੰ ਵੀ ਹਰ ਹਾਲਤ ਨੰਗੇ ਕਰਨ, ਸਾਹਮਣੇ ਲਿਆਉਣ ਤੇ ਉਨ੍ਹਾਂ \'ਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਉਠਾਈ।\r\nਪੁਲਸ ਕਮਿਸ਼ਨਰ ਪਰਮੋਦ ਬਾਨ ਨੇ ਪੂਰੀ ਵਾਰਤਾਲਾਪ ਸੁਣਨ ਉਪਰੰਤ ਵਫ਼ਦ ਨੂੰ ਦੱਸਿਆ ਕਿ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦਾ ਬੁੱਤ ਲੁੱਟਾਂ-ਖੋਹਾਂ ਤੇ ਮਾਰਧਾੜ ਦੀਆ ਅਨੇਕਾਂ ਵਾਰਦਾਤਾਂ ਕਰਨ ਵਾਲੇ ਸਮਾਜ ਵਿਰੋਧੀ ਗੈਂਗ ਦੇ ਮੁੱਖ ਸਰਗਨਾ ਸਤਬੀਰ ਸਿੰਘ ਪੁੱਤਰ ਸਤਿੰਦਰਪਾਲ ਸਿੰਘ ਪਟਵਾਰੀ ਵਾਸੀ ਲਲਤੋਂ ਖੁਰਦ ਅਤੇ ਉਸ ਦੇ ਜੁੰਡੀਦਾਰਾਂ ਨੇ ਹੀ ਕੀਤਾ ਹੈ। ਇਸ ਬਾਰੇ ਸਰਕਾਰੀ ਪ੍ਰੈੱਸ ਨੋਟ ਵੀ ਅੱਜ ਹੀ ਜਾਰੀ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੁੱਤ ਤੋੜਨ ਦੇ ਕਾਰੇ ਪਿਛਲੇ ਸਾਜ਼ਿਸ਼ਕਾਰਾਂ ਨੂੰ ਨੰਗਾ ਕਰਨ ਤੇ ਬਣਦੀ ਕਾਰਵਾਈ ਲਈ ਮਾਮਲੇ ਦੀ ਤਹਿ ਤੱਕ ਜਾ ਕੇ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਣਦਾ ਸਿੱਟਾ ਮੂਹਰੇ ਲਿਆਂਦਾ ਜਾਵੇਗਾ।\r\nਕਾਮਾਗਾਟਾ ਮਾਰੂ ਕਮੇਟੀ ਨੇ ਦੋਸ਼ੀਆਂ ਨੂੰ ਕਾਬੂ ਕਰਨ ਬਦਲੇ ਪੁਲਸ ਕਮਿਸ਼ਨਰ ਦਾ ਮੌਕੇ \'ਤੇ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਪਰੋਕਤ ਸੂਚਨਾ ਜਾਰੀ ਕਰਦਿਆਂ ਆਗੂਆਂ ਨੇ ਐਲਾਨ ਕੀਤਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਅਹਿਮ ਜਿੱਤ ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਅਗਵਾਈ ਵਿਚ ਸੈਂਕੜੇ ਜੁਝਾਰੂ ਦੇਸ਼-ਪ੍ਰੇਮੀ ਸ਼ਕਤੀਆ ਦੇ ਸੈਂਕੜੇ ਜੁਝਾਰੂ ਵਾਰਸਾਂ ਅਤੇ ਹਜ਼ਾਰਾਂ ਹੋਰ ਹਮਦਰਦਾਂ ਵੱਲੋਂ ਲਗਾਤਾਰ 5 ਮਹੀਨੇ ਕੀਤੇ ਵੱਡੇ ਜਨਤਕ ਘੋਲ ਦਾ ਹੀ ਸਿੱਟਾ ਹੈ।\r\nਅੰਤ \'ਚ ਆਗੂਆਂ ਕਿਹਾ ਕਿ ਦੋਸ਼ੀਆਂ ਨੂੰ ਬਣਦੀਆਂ ਸਖਤ ਤੋਂ ਸਖਤ ਸਜ਼ਾਵਾਂ ਦੁਆਉਣ, ਲੁਕੇ ਹੋਏ ਮੁੱਖ ਸਾਜ਼ਿਸ਼ਕਾਰਾਂ ਨੂੰ ਨੰਗੇ ਕਰਨ ਤੇ ਕਾਨੂੰਨੀ ਕਾਰਵਾਈ ਹੇਠ ਲਿਆਉਣ ਅਤੇ ਪਹਿਲਾਂ 26 ਦਸੰਬਰ 2005 ਅਤੇ 11 ਜੁਲਾਈ 2009 ਨੂੰ ਕੀਤੀ ਭੰਨਤੋੜ ਦੇ ਕਾਰਿਆਂ ਨੂੰ ਹੱਲ ਕਰਵਾਉਣ ਲਈ ਵੀ ਜੱਦੋ-ਜਹਿਦ ਜਾਰੀ ਰੱਖੀ ਜਾਵੇਗੀ।

879 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper