Latest News
ਸਭਨਾਂ ਨੂੰ ਜਿੱਤਣ ਵਾਲਾ ਸੀ ਸਰਬਜੀਤ

Published on .

\r\n\'\'ਜਦ ਕਦੇ ਵੀ ਬੇਵਕਤੇ ਤੁਰਿਆਂ ਦੀਆਂ ਗੱਲਾਂ ਹੋਣਗੀਆਂ,\r\nਤੈਨੂੰ ਚੇਤੇ ਕਰ-ਕਰ ਇਹ ਅੱਖੀਆਂ ਰੋਣਗੀਆਂ।\'\'\r\nਮਾਂ-ਬਾਪ ਦਾ ਲਾਡਲਾ ਅਤੇ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ-ਸਰਬਜੀਤ। ਹਰਮਨ ਪਿਆਰੇ, ਹਰ ਦਿਲ ਅਜ਼ੀਜ਼ ਅਤੇ ਖੁਸ਼ ਤਬੀਅਤ ਸਰਬਜੀਤ ਸਿੰਘ ਦਾ ਜਨਮ 22 ਅਗਸਤ 1964 ਨੂੰ ਸ. ਤੇਜਾ ਸਿੰਘ (ਸੁਤੰਤਰਤਾ ਸੈਨਾਨੀ) ਅਤੇ ਗੁਰਮੀਤ ਕੌਰ ਦੇ ਘਰ ਹੋਇਆ। ਦਸਵੀਂ ਤੱਕ ਦੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ, ਨਰਿਆਲਾਂ ਮੁਰਾਦਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਾਪਤ ਕਰਨ ਉਪਰੰਤ ਬੀ ਏ ਤੱਕ ਦੀ ਪੜ੍ਹਾਈ ਸੈਣੀ ਬਾਰ ਕਾਲਜ ਖਡਿਆਲਾ, ਬੁੱਲ੍ਹੋਵਾਲ ਤੋਂ ਕੀਤੀ। ਫਿਰ ਆਰਟ ਐਂਡ ਕਰਾਫ਼ਟ ਟ੍ਰੇਨਿੰਗ ਹੁਸ਼ਿਆਰਪੁਰ ਤੋਂ ਕੀਤੀ। ਅਧਿਆਪਨ ਦੀ ਰੁਚੀ ਦੇਸ਼ ਦੀ ਰਾਖੀ ਅਤੇ ਦੇਸ਼ ਲਈ ਕੁਝ ਕਰ-ਗੁਜ਼ਰਨ ਦੀ ਚੇਟਕ ਵਿੱਚ ਬਦਲ ਗਈ ਅਤੇ ਨਵੰਬਰ 1987 ਵਿੱਚ ਬੀ ਐੱਸ ਐੱਫ਼ ਵਿੱਚ ਬਤੌਰ ਸਬ ਇੰਸਪੈਕਟਰ ਭਰਤੀ ਹੋ ਗਏ। ਮਾਰਚ 1990 ਵਿੱਚ ਉਨ੍ਹਾਂ ਦਾ ਵਿਆਹ ਬੱਬਰ ਸੁਰੈਣ ਸਿੰਘ ਦੀ ਬੇਟੀ ਨਾਲ ਹੋਇਆ। 1996 ਵਿੱਚ ਉਹ ਇੰਸਪੈਕਟਰ ਬਣੇ ਅਤੇ ਚੀਫ਼ ਡਰਿੱਲ ਇਸਟਰੱਕਟਰ ਦੇ ਤੌਰ \'ਤੇ ਨਿਯੁਕਤ ਹੋਏ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਬੀ ਐੱਸ ਐੱਫ਼ ਦੇ ਸਥਾਪਨਾ ਦਿਵਸ ਅਤੇ ਗਣਤੰਤਰ ਦਿਵਸ ਲਈ ਪਰੇਡ ਦੀ ਤਿਆਰੀ ਕਰਾਉਂਦੇ ਰਹੇ। 2006 ਵਿੱਚ ਉਹ ਅਸਿਸਟੈਂਟ ਕਮਾਂਡੈਂਟ (ਏ ਸੀ) ਅਤੇ 2012 ਵਿੱਚ ਡਿਪਟੀ ਕਮਾਂਡੈਂਟ (ਡੀ ਸੀ) ਬਣੇ। ਇਸੇ ਦੌਰਾਨ ਜੂਨ 2010 ਵਿੱਚ ਉਨ੍ਹਾਂ ਨੂੰ ਚੀਫ਼ ਡਰਿੱਲ ਅਫ਼ਸਰ ਦੇ ਰੂਪ ਵਿੱਚ ਸਰਦਾਰ ਵੱਲਭ ਭਾਈ ਪਟੇਲ ਰਾਸ਼ਟਰੀ ਪੁਲਸ ਅਕੈਡਮੀ, ਹੈਦਰਾਬਾਦ ਵਿਖੇ ਨਿਯੁਕਤ ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਦੇਸ਼ ਲਈ ਬਿਹਤਰ ਸੇਵਾਵਾਂ ਦੇ ਨਾਲ-ਨਾਲ ਆਈ ਪੀ ਐੱਸ ਅਫ਼ਸਰਾਂ ਨੂੰ ਟ੍ਰੇਨਿੰਗ ਦਿੱਤੀ। 15 ਅਗਸਤ, 2012 ਨੂੰ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਕਰਜੀ ਵੱਲੋਂ ਵਿਸ਼ਿਸ਼ਟ ਸੇਵਾ ਮੈਡਲ ਸਨਮਾਨ ਨਾਲ ਸਨਮਾਨਿਆ ਗਿਆ। ਬੀ ਐੱਸ ਐਫ਼ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੱਧੀ ਬੀ ਐੱਸ ਐੱਫ਼ ਸਰਬਜੀਤ ਸਿੰਘ ਨੇ ਹੀ ਖੜੀ ਕੀਤੀ ਹੈ ਭਾਵ ਬਹੁਤੇ ਉੱਚ ਅਧਿਕਾਰੀ ਸਰਬਜੀਤ ਸਿੰਘ ਦੁਆਰਾ ਟ੍ਰੇਨਿੰਗ ਲੈ ਕੇ ਹੀ ਉੱਚੇ ਅਹੁਦਿਆਂ \'ਤੇ ਨਿਯੁਕਤ ਹੋਏ ਹਨ। ਆਪਣੇ ਜੀਵਨ ਦੇ ਅੰਤਲੇ ਸਮੇਂ ਵਿੱਚ ਉਹ ਮੇਘਾਲਿਆ ਵਿੱਚ \'ਪ੍ਰਹਰੀ ਨਗਰ\' ਵਿੱਚ ਤਾਇਨਾਤ ਸਨ। ਉੱਥੇ ਹੀ ਮਾਮੂਲੀ ਬੁਖਾਰ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ।\r\nਜੇਕਰ ਉਨ੍ਹਾਂ ਦੀ ਆਮ ਆਦਮੀ ਦੇ ਤੌਰ \'ਤੇ ਸ਼ਖਸ਼ੀਅਤ ਵੇਖੀ ਜਾਵੇ ਤਾਂ ਬਿਲਕੁਲ ਆਪਣੇ ਨਾਮ ਨੂੰ ਸਾਰਥਕ ਸਿੱਧ ਕਰਦੇ ਸਨ।\r\nਸਰਬਜੀਤ-ਸਭ ਨੂੰ ਜਿੱਤਣ ਵਾਲਾ। ਹਰ ਵੇਲੇ ਹਸੂੰ-ਹਸੂੰ ਕਰਦੇ ਰਹਿਣਾ ਤੇ ਸਭ ਨੂੰ ਹੱਸ ਕੇ ਬੁਲਾਉਣਾ। ਹਰ ਕਿਸੇ ਦੀ ਦੁੱਖ ਵਿੱਚ, ਔਖੇ ਸਮੇਂ ਵਿੱਚ ਸਹਾਇਤਾ ਕਰਨੀ ਉਨ੍ਹਾਂ ਦੇ ਸੁਭਾ ਦਾ ਗੁਣ ਸੀ। ਹਰ ਛੋਟੇ-ਵੱਡੇ ਦੇ ਚਹੇਤੇ ਸੀ-ਛੋਟਿਆਂ ਨਾਲ ਛੋਟੇ ਬਣਕੇ ਰਹਿਣਾ ਅਤੇ ਵੱਡਿਆਂ ਵਿੱਚ ਵੱਡੇ। ਨੌਕਰੀ ਦੌਰਾਨ ਵੀ ਕਿਸੇ ਵੱਡੇ ਛੋਟੇ ਦਾ ਵਖਰੇਵਾਂ ਨਹੀਂ ਸੀ ਕੀਤਾ, ਸਭ ਨੂੰ ਹੱਸ ਕੇ ਬੁਲਾਉਣਾ ਉਨ੍ਹਾਂ ਦੀ ਸ਼ਖਸ਼ੀਅਤ ਦਾ ਹਿੱਸਾ ਸੀ।\r\nਸਭਨਾਂ ਦਾ ਚਹੇਤਾ, ਸਭਨਾਂ ਨੂੰ ਜਿੱਤਣ ਵਾਲਾ ਸਰਬਜੀਤ ਮਿਤੀ 23.2.2015 ਨੂੰ ਮਾਮੂਲੀ ਬੁਖਾਰ ਨਾਲ ਜ਼ਿੰਦਗੀ ਦੀ ਜੰਗ ਹਾਰ ਗਿਆ। ਮੌਤ ਉਸ ਨੂੰ ਜਿੱਤ ਕੇ ਸਾਡੇ ਸਭ ਕੋਲੋਂ ਖੋਹ ਕੇ ਲੈ ਗਈ। ਅੱਜ ਮਿਤੀ 4.3.2015 ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ ਉਨ੍ਹਾਂ ਦੇ ਨਿਵਾਸ ਅਸਥਾਨ ਪਿੰਡ ਨਰਿਆਲ ਮੁਰਾਦਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋ ਰਿਹਾ ਹੈ।\r\n-ਬਲਰੂਪ ਕੌਰ

1084 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper