Latest News
8 ਸਾਲਾ ਬੱਚੀ ਨੂੰ ਬਲਾਤਕਾਰ ਤੋਂ ਬਾਅਦ ਕਤਲ ਕਰਨ ਵਾਲਾ ਗ੍ਰਿਫਤਾਰ
ਮੋਹਾਲੀ ਪੁਲਸ ਨੇ ਖਰੜ ਦੀ 8 ਸਾਲਾ ਲੜਕੀ ਨੂੰ ਕਤਲ ਕਰਨ ਵਾਲੇ ਦੋਸ਼ੀ ਤੇਜਿੰਦਰ ਪਾਲ ਸ਼ਰਮਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਪੁਲਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਦਫ਼ਤਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਸ੍ਰੀ ਭੁੱਲਰ ਨੇ ਦੱਸਿਆ ਕਿ ਥਾਣਾ ਸਿਟੀ ਖਰੜ ਵਿਖੇ ਯੋਗੇਸ਼ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਮਕਾਨ ਨੰਬਰ 3051 ਵਾਰਡ ਨੰਬਰ 13 ਲੰਬੀ ਗਲੀ ਖਰੜ ਦੇ ਬਿਆਨ \'ਤੇ ਮੁਕੱਦਮਾ ਨੰਬਰ 24 ਮਿਤੀ 24.02.2015 ਅ/ਧ 363 ਹਿੰ:ਦੰ: ਬਰਖਿਲਾਫ ਨਾ-ਮਾਲੂਮ ਦੋਸ਼ੀ/ਦੋਸ਼ੀਆਂ ਖਿਲਾਫ ਦਰਜ ਹੋਇਆ ਸੀ। ਮੁੱਦਈ ਮੁਕੱਦਮਾ ਨੇ ਇਤਲਾਹ ਦਿੱਤੀ ਸੀ ਕਿ ਉਹ ਦਾਣਾ ਮੁੰਡੀ ਖਰੜ ਦੇ ਨੇੜੇ ਪ੍ਰਚੂਨ ਦੀ ਦੁਕਾਨ ਕਰਦਾ ਹੈ, ਉਸ ਦੀ ਬੇਟੀ ਉਮਰ ਕਰੀਬ ਸਾਢੇ 8 ਸਾਲ ਜੋ ਕਿ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਵਿਖੇ ਯੂ.ਕੇ.ਜੀ. ਕਲਾਸ ਵਿੱਚ ਪੜ੍ਹਦੀ ਹੈ, ਜੋ ਮਿਤੀ 23.02.2015 ਨੂੰ ਆਪਣੇ ਘਰ ਦੇ ਅੱਗੇ ਗਲੀ ਵਿੱਚ ਖੇਡ ਰਹੀ ਸੀ। ਕਰੀਬ 8 ਵਜੇ ਸ਼ਾਮ ਨੂੰ ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਤਾਂ ਲੜਕੀ ਉਥੇ ਨਹੀਂ ਸੀ, ਜਿਸ ਦੀ ਪਰਵਾਰਕ ਮੈਂਬਰਾਂ ਨੇ ਆਪਣੇ ਤੌਰ \'ਤੇ ਭਾਲ ਕੀਤੀ, ਪ੍ਰੰਤੂ ਕਿਤੇ ਨਹੀਂ ਮਿਲੀ।\r\n3 ਮਾਰਚ ਨੂੰ ਗੁੰਮਸ਼ੁਦਾ ਲੜਕੀ ਦੀ ਲਾਸ਼ ਪਠਾਣਾ ਵਾਲਾ ਮੁਹੱਲਾ ਨਿੰਮ ਵਾਲਾ ਚੌਕ ਖਰੜ ਦੇ ਨੇੜੇ ਇੱਕ ਬੇਆਬਾਦ ਜਗ੍ਹਾ ਤੋਂ ਝਾੜੀਆਂ ਵਿੱਚ ਪਈ ਇੱਕ ਔਰਤ ਵੱਲੋਂ ਦੇਖੀ ਗਈ। ਗੁੰਮਸ਼ੁਦਾ ਲੜਦੀ ਦੀ ਲਾਸ਼ ਮਿਲਣ \'ਤੇ ਮੌਕੇ \'ਤੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਅਧਿਕਾਰੀ ਪੁੱਜੇ ਅਤੇ ਮੌਕੇ ਦਾ ਨਿਰੀਖਣ ਕੀਤਾ ਗਿਆ। ਗੁੰਮਸ਼ੁਦਾ ਲੜਕੀ ਦੀ ਬ੍ਰਾਮਦ ਹੋਈ ਲਾਸ਼ ਦੇ ਹਾਲਾਤਾਂ ਤੋਂ ਮੁਕੱਦਮੇ ਵਿੱਚ ਜੁਰਮ 302,376 ਹਿੰ:ਦੰ: ਦਾ ਵਾਧਾ ਕੀਤਾ ਗਿਆ ਅਤੇ ਕਪਤਾਨ ਪੁਲਸ (ਡਿਟੈਕਟਿਵ) ਗੁਰਸ਼ਰਨ ਸਿੰਘ ਗਰੇਵਾਲ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ, ਇੰਸਪੈਕਟਰ ਵਿਜੈ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਖਰੜ ਅਤੇ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਖਰੜ ਸਮੇਤ ਪੁਲਸ ਫੋਰਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਇਹਨਾਂ ਟੀਮਾਂ ਵੱਲੋਂ ਮੁਕੱਦਮੇ ਦੀ ਤਫਤੀਸ਼ ਵੱਖ-ਵੱਖ ਥਿਊਰੀਆਂ \'ਤੇ ਅਮਲ ਵਿੱਚ ਲਿਆਂਦੀ ਗਈ। ਤਫਤੀਸ਼ ਦੌਰਾਨ ਸਬੂਤਾਂ ਦੇ ਆਧਾਰ \'ਤੇ ਇਸ ਕਤਲ ਕੇਸ ਦੇ ਦੋਸ਼ੀ ਤੇਜਿੰਦਰਪਾਲ ਸਿੰਘ ਸ਼ਰਮਾ (34) ਪੁੱਤਰ ਸੰਤ ਲਾਲ ਵਾਸੀ ਮਕਾਨ ਨੰਬਰ 3039 ਲੰਬੀ ਗਲੀ ਖਰੜ ਜੋ ਕਿ +2 ਤੱਕ ਪੜ੍ਹਿਆ ਹੈ ਅਤੇ ਅਜੇ ਤੱਕ ਕੁਆਰਾ ਹੈ ਅਤੇ ਸਕਿਓਰਟੀ ਗਾਰਡ ਦੀ ਨੌਕਰੀ ਕਰਦਾ ਹੈ, ਨੂੰ ਗ੍ਰਿਫਤਾਰ ਕੀਤਾ ਗਿਆ ਹੈ।\r\nਦੋਸ਼ੀ ਤੇਜਿੰਦਰਪਾਲ ਸਿੰਘ ਸ਼ਰਮਾ ਤੋਲੋਂ ਮੁੱਢਲੀ ਪੁੱਛਗਿੱਛ ਤੋਂ ਪਾਇਆ ਗਿਆ ਹੈ ਕਿ ਉਸਦਾ ਨਜ਼ਦੀਕੀ ਰਿਸ਼ਤੇਦਾਰ ਜੋ ਕਿ ਐਮ.ਸੀ. ਦੀ ਚੋਣ ਵਿੱਚ ਖੜਾ ਸੀ, ਦੇ ਘਰ ਤੋਂ ਆਉਂਦੇ ਸਮੇਂ ਉਸ ਦੀ ਨਿਗ੍ਹਾ ਗਲੀ ਵਿੱਚ ਖੇਡਦੀ ਲੜਕੀ \'ਤੇ ਪੈਣ ਉਸ ਨੂੰ ਮਾੜੀ ਨੀਯਤ ਨਾਲ ਚੁੱਕ ਕੇ ਘਰ ਲੈ ਆਇਆ ਅਤੇ ਉਪਰ ਚੁਬਾਰੇ ਵਿੱਚ ਲੈ ਗਿਆ। ਜਿਥੇ ਦੋਸ਼ੀ ਨੇ ਲੜਕੀ ਨਾਲ ਬਲਾਤਕਾਰ ਕਰਦਿਆਂ ਉਸ ਦਾ ਮੂੰਹ ਘੁੱਟ ਦਿੱਤਾ, ਜਦੋਂ ਲੜਕੀ ਬੇਹੋਸ਼ ਹੋ ਗਈ ਤਾਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਚੁਬਾਰੇ ਵਿੱਚ ਹੀ ਛੱਡ ਕੇ ਆਪ ਬਾਹਰ ਚਲਾ ਗਿਆ ਅਤੇ ਕਰੀਬ ਢਾਈ ਵਜੇ ਰਾਤ ਨੂੰ ਦੁਬਾਰਾ ਚੁਬਾਰੇ ਵਿੱਚ ਆ ਕੇ ਲਾਸ਼ ਨੂੰ ਚੁੱਕ ਕੇ ਆਪਣੇ ਘਰ ਤੋਂ ਕੁਝ ਹੀ ਦੂਰੀ \'ਤੇ ਬੇਆਬਾਦ ਜਗ੍ਹਾ \'ਤੇ ਝਾੜੀਆਂ ਵਿੱਚ ਸੁੱਟ ਆਇਆ ਸੀ ਅਤੇ ਅਗਲੇ ਦਿਨ ਤੋਂ ਲੈ ਕੇ ਲਗਾਤਾਰ ਮੁੱਦਈ ਮੁਕੱਦਮੇ ਨਾਲ ਹਮਦਰਦੀ ਦੇ ਤੌਰ \'ਤੇ ਲੜਕੀ ਦੀ ਭਾਲ ਕਰਦਾ ਰਿਹਾ ਸੀ। ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

1151 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper