Latest News
ਕਰਮਯੋਗੀ ਕਾਮਰੇਡ ਦਲੀਪ ਸਿੰਘ ਘੋਲੀਆ

Published on .

\r\nਜੂਨ 1941 ਵਿੱਚ ਕਾਮਰੇਡ ਰੱਖਾ ਸਿੰਘ ਤੇ ਬੇਬੇ ਤੇਜ ਕੌਰ ਦੇ ਘਰ ਘੋਲੀਆ ਕਲਾਂ ਵਿਖੇ ਜਨਮੇ ਪ੍ਰਿੰ: ਦਲੀਪ ਸਿੰਘ ਘੋਲੀਆ ਪਿਛਲੇ ਐਤਵਾਰ ਸਦੀਵੀ ਵਿਛੋੜਾ ਦੇ ਗਏ ਸਨ, ਪਰ ਆਪਣੀ ਬਹੁਪੱਖੀ ਸ਼ਖਸੀਅਤ ਕਰਕੇ, ਸਮਰਪਿਤ ਭਾਵਨਾ ਕਰਕੇ ਆਪਣੋ ਸੁਯੋਗ ਕਰਮਾਂ ਕਰਕੇ ਹਮੇਸ਼ਾ ਕਰਮਯੋਗੀ ਕਾਮਰੇਡ ਦਲੀਪ ਸਿੰਘ ਘੋਲੀਆ ਵੱਜੋਂ ਲੰਮੇ ਸਮੇਂ ਤੱਕ ਯਾਦ ਰਹਿਣਗੇ।\r\nਇੱਕ ਬੇਹੱਦ ਗਰੀਬ ਰਮਦਾਸੀਆ ਪਰਵਾਰ ਵਿੱਚ ਜਨਮੇ ਪ੍ਰਿੰ: ਦਲੀਪ ਸਿੰਘ ਆਪਣੀ ਤੇਜ਼ ਬੁੱਧੀ ਤੇ ਲਿਆਕਤ ਕਰਕੇ ਸਿਰਫ ਆਪਣੇ ਲਈ ਹੀ ਪ੍ਰਿੰਸੀਪਲ ਦਾ ਉੱਚਾ ਅਹੁਦਾ ਹਾਸਲ ਨਹੀਂ ਕੀਤਾ, ਪ੍ਰੰਤੂ ਪਰਵਾਰ ਦੇ ਬਾਕੀ ਮੈਂਬਰਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣ ਕੇ ਤਰੱਕੀ ਦੀਆਂ ਮੰਜ਼ਲਾਂ ਤੱਕ ਲੈ ਕੇ ਗਏ।\r\nਮਿਡਲ ਕਲਾਸ ਤੱਕ ਪੜ੍ਹਾਈ ਪ੍ਰਿੰ: ਦਲੀਪ ਸਿੰਘ ਨੇ ਘੋਲੀਆ ਖੁਰਦ ਤੋਂ ਕੀਤੀ। ਕਿਉਂਕਿ ਇਹ ਸਕੂਲ ਸਿਰਫ ਮਿਡਲ ਤੱਕ ਹੀ ਸੀ, ਇਸ ਲਈ ਮੈਟਰਿਕ ਕਰਨ ਵਾਸਤੇ ਘੋਲੀਆ ਸਾਹਿਬ ਨੂੰ ਆਪਣੀ ਭੂਆ ਜੀ ਦੇ ਪਿੰਡ ਬੁੱਟਰ ਜਾਣਾ ਪਿਆ। ਫਸਟ ਡਵੀਜ਼ਨ ਵਿੱਚ ਮੈਟਰਿਕ ਕਰਕੇ ਇਹਨਾਂ ਜੇ ਬੀ ਟੀ ਪਾਸ ਕਰ ਲਈ ਤੇ ਬਾਘਾ ਪੁਰਾਣਾ ਦੇ ਨੇੜਲੇ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਵਿੱਚ ਸੇਵਾ ਨਿਭਾਈ।\r\nਸਵ: ਕਾ:” ਰੱਖਾ ਸਿੰਘ ਕਮਿਊਨਿਸਟ ਪਾਰਟੀ ਦੇ ਮੈਂਬਰ ਸਨ, ਇਸ ਲਈ ਮਾਰਕਸਵਾਦ ਦੀ ਗੁੜ੍ਹਤੀ ਘਰ \'ਚੋਂ ਹੀ ਮਿਲੀ। ਘੋਲੀਆ ਕਲਾਂ ਵਿੱਚ ਵੈਸੇ ਵੀ ਮੁੱਢਲੇ ਪੰਜਾਹਵਿਆਂ ਵਿੱਚ ਕਾਮਰੇਡਾਂ ਦੀ ਤੂਤੀ ਬੋਲਦੀ ਸੀ। ਕਾ: ਤੇਜਾ ਸਿੰਘ ਸੁਤੰਤਰ ਅਕਸਰ ਇੱਥੇ ਆਇਆ ਕਰਦੇ ਸਨ। ਗਦਰੀ ਬਾਬਾ ਰਤਨ ਸਿੰਘ, ਕਾ: ਗੁਰਦੀਪ ਘੋਲੀਆ, ਡਾਕਟਰ ਸੁਰਜੀਤ, ਕਾ: ਗੁਲਜਾਰ ਸਿੰਘ, ਬਾਬਾ ਕਿਕਰ ਸਿੰਘ, ਕਾ: ਪੂਰਨ ਸਿੰਘ ਖੁਸ਼ਦਿਲ ਆਦਿ ਇਸੇ ਸਮੇਂ ਵਿੱਚ ਕਮਿਊਨਿਸਟ ਲਹਿਰ ਨਾਲ ਜੁੜੇ।\r\nਪ੍ਰਿੰ: ਦਲੀਪ ਸਿੰਘ ਨੂੰ ਮੈਂ ਆਪਣੇ ਅੱਖੀਂ ਤਿੱਲ ਕੱਢਦੇ ਵੇਖਿਆ, ਜੁੱਤੀਆਂ ਸਿਊਣ ਵਿੱਚ ਬਾਬਾ ਰੱਖਾ ਸਿੰਘ ਨਾਲ ਹੱਥ ਵਟਾਉਂਦੇ ਵੇਖਿਆ। ਬੇਬੇ ਤੇਜ ਕੌਰ ਨਾਲ ਖੇਤਾਂ \'ਚ ਖਾਹ ਖੋਤਦੇ ਦੇਖਿਆ। ਮਿੱਟੀ ਦੇ ਤੇਲ ਵਾਲੀ ਲਾਲਟੈਨ \'ਤੇ ਪੜ੍ਹਦਾ ਵੇਖਿਆ। ਖੱਦਰ ਦੇ ਮੈਲੇ-ਕੁਚੈਲੇ ਕੁੜਤੇ-ਪਜ਼ਾਮੇ ਵਿੱਚ ਨੰਗੇ ਪੈਰੀਂ ਸਕੂਲ ਜਾਂਦੇ ਦੇਖਿਆ। ਮੀਂਹ ਆਵੇ ਹਨੇਰੀ ਆਵੇ, ਸਰਦੀ ਹੋਵੇ ਜਾਂ ਗਰਮੀ ਕਦੀ ਸਕੂਲੋਂ ਛੁੱਟੀ ਨਹੀਂ ਸੀ ਕਰਦੇ।\r\nਅਧਿਆਪਕ ਦੀ ਨੌਕਰੀ ਦੌਰਾਨ ਪ੍ਰਾਈਵੇਟ ਪੜ੍ਹਾਈ ਜਾਰੀ ਰੱਖੀ। ਸੰਨ 1971 ਵਿੱਚ ਬੀ ਏ ਤੇ 1972 ਵਿੱਚ ਬੀ ਐੱਡ ਪ੍ਰਾਈਵੇਟ ਵੀ ਕੀਤੀ। ਦਸੰਬਰ 1972 ਵਿੱਚ ਬੀ ਐੱਡ ਮਾਸਟਰ ਨਿਯੁਕਤ ਹੋਏ। ਸੰਨ 1987 ਵਿੱਚ ਹੈੱਡ ਮਾਸਟਰ ਬਣੇ।\r\nਇਸੇ ਦੌਰਾਨ ਛੋਟੇ ਭਾਈ ਸੁਰਜੀਤ ਨੂੰ ਜੀ ਟੀ ਬੀ ਗੜ੍ਹ (ਰੋਡੇ) ਤੋਂ ਇੰਜੀਨੀਅਰਿੰਗ ਦਾ ਡਿਪੋਲਮਾ ਕਰਵਾਇਆ। ਛੋਟੇ ਭਰਾ ਰਣਜੀਤ ਨੂੰ ਵੀ ਸਿਵਲ ਦਾ ਡਿਪਲੋਮਾ ਕਰਵਾਇਆ। ਛੋਟੀ ਭੈਣ ਗੁਰਦੇਵ ਨੂੰ ਜੇ ਬੀ ਟੀ ਕਰਵਾਈ ਤੇ ਫਿਰ ਗਿਆਨੀ ਪਾਸ ਕਰਵਾਈ। ਅੱਜ ਸੁਰਜੀਤ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਹਨ। ਰਣਜੀਤ ਪੁੱਡਾ ਵਿੱਚ ਐਕਸੀਅਨ ਹਨ। ਗੁਰਦੇਵ ਬੀ ਈ ਓ ਵਜੋਂ ਰਿਟਾਇਰਡ ਹੋਏ ਹਨ।\r\nਆਪਣੇ ਜੇਠੇ ਪੁੱਤਰ ਜਗਤਾਰ ਨੂੰ ਸਿਵਲ ਦਾ ਡਿਪਲੋਮਾ ਕਰਵਾਇਆ। ਛੋਟੇ ਬੇਟੇ ਸਵ: ਕੰਵਲਜੀਤ ਸਿੰਘ ਨੂੰ ਜੇ ਬੀ ਟੀ ਟੀਚਰ ਬਣਾਇਆ। ਬੇਟੀਆਂ ਹਰਵਿੰਦਰ ਪਾਲ ਕੌਰ ਨੂੰ ਤੇ ਬਲਜਿੰਦਰ ਕੌਰ ਨੂੰ ਖੂਬ ਪੜ੍ਹਾਇਆ। ਬੇਟੀ ਬਲਵਿੰਦਰ ਸਕੂਲ ਟੀਚਰ ਹੈ।\r\nਪ੍ਰਿੰ: ਸਾਹਿਬ ਦਾ ਪੋਤਰਾ ਓ ਪੀ ਐੱਮ ਬੀ ਬੀ ਐੱਸ ਦੀ ਪੜ੍ਹਾਈ ਕਰ ਰਿਹਾ ਹੈ। ਛੋਟਾ ਪੋਤਰਾ ਗਿਫਤੀ ਡਿਪਲੋਮਾ ਕਰਕੇ ਗਿਆ ਹੈ ਤੇ ਉਹਦੀ ਸ਼ਾਦੀ ਇੱਕ ਅਮਰੀਕਨ ਲੜਕੀ ਨਾਲ ਹੋ ਗਈ ਹੈ। ਗਿਫਟੀ ਦਾ ਵੀਜ਼ਾ ਲੱਗ ਗਿਆ ਹੈ ਤੇ ਚੰਦ ਦਿਨਾਂ \'ਚ ਅਮਰੀਕਾ ਜਾਣ ਵਾਲਾ ਹੈ।\r\nਉੱਪਰ ਦੱਸੇ ਸਾਰੇ ਉੱਦਮ ਕਰਦਿਆਂ ਬੇਬੇ ਕਰਨੈਲ ਕੌਰ (ਧਰਮ ਪਤਨੀ ਪ੍ਰਿੰ: ਸਾਹਿਬ) ਨੇ ਕਾਮਰੇਡ ਦਲੀਪ ਸਿੰਘ ਦਾ ਬਾਖੂਬੀ ਸਾਥ ਨਿਭਾਇਆ। ਪਰਵਾਰ ਵੱਡਾ ਸੀ, ਕਮਾਉਣ ਵਾਲੇ ਸਿਰਫ ਦੋ ਸਨ। ਬਾਬੂ ਰੱਖਾ ਸਿੰਘ, ਪ੍ਰਿੰ: ਨਸੀਬ ਸਿੰਘ, ਫਿਰ ਵੀ ਸਾਰੀਆਂ ਪਰਵਾਰਕ ਜ਼ਿੰਮੇਵਾਰੀਆਂ ਪੂਰੀਆਂ ਸਮਾਜੀ ਰਸਮਾਂ ਨਾਲ ਪ੍ਰਿੰ: ਸਾਹਿਬ ਨੇ ਨਿਭਾਈਆਂ।\r\nਛੋਟੇ ਪੁੱਤਰ ਕੰਵਲ ਦੀ ਮੌਤ ਪਿਛਲੇ ਸਾਲ ਹੋ ਗਈ ਸੀ। ਜੀਵਨ ਦਾ ਵਿਛੋੜਾ ਪ੍ਰਿੰ: ਸਾਹਿਬ ਲਈ ਅਸਹਿ ਸੀ। ਫਿਰ ਵੀ ਹਾਲਾਂਕਿ ਉਹਨਾਂ ਨੂੰ ਗੋਡਿਆਂ ਦੀ ਗੱਠੀਏ ਦੀ ਬਿਮਾਰੀ ਕਰਕੇ ਸ਼ਿਕਾਇਤ ਸੀ, ਪਰ ਜਦੋਂ ਵੀ ਮਿਲਦੇ ਸੀ, ਇਹੀ ਕਹਿੰਦੇ ਸੀ ਕਿ ਬਾਕੀ ਦਾ ਜੀਵਨ ਮੈਂ ਆਪਣੀ ਨੂੰਹ ਰਾਜਿੰਦਰ ਤੇ ਪੋਤੀਆਂ ਤਰਨਪ੍ਰੀਤ ਤੇ ਕਿਰਨਪ੍ਰੀਤ ਦੇ ਚੰਗਾ ਭਵਿੱਖ ਬਣਾਉਣ ਵਾਸਤੇ ਲਾ ਦੇਣਾ ਹੈ।\r\nਜਦੋਂ ਵੀ ਮੈਨੂੰ ਫੋਨ ਕਰਦੇ ਸੀ, ਇਹੀ ਕਹਿੰਦੇ ਸੀ, ਤੂੰ ਜੱਗੇ ਨਾਲ ਗੱਲ ਨਹੀਂ ਕਰਦਾ। ਉਹਨੂੰ ਆਪਣੇ ਕੰਮਾਂ ਤੋਂ ਵੇਹਲ ਨਹੀਂ। ਮੇਰੀ ਉਹਨੂੰ ਕੋਈ ਫਿਕਰ ਨਹੀਂ। ਮੇਰੇ ਗੋਡਿਆਂ ਦਾ ਉਪਰੇਸ਼ਨ ਨਹੀਂ ਕਰਵਾਉਂਦਾ। ਮੈਂ ਕਿਹਾ ਚਾਚਾ ਜੀ ਮੌਸਮ ਖੁੱਲ੍ਹ ਜਾਵੇਗਾ ਤੇ ਤੁਹਾਡੇ ਗੋਡਿਆਂ ਦੀ ਰਿਪਲੇਸਮੈਂਟ ਜਗਤਾਰ ਨੇ ਪੀ ਜੀ ਆਈ ਤੋਂ ਕਰਵਾਉਣ ਲਈ ਪ੍ਰੋਗਰਾਮ ਬਣਾ ਰੱਖਿਆ ਹੈ। ਮੌਸਮ ਖੁੱਲ੍ਹ ਜਾਵੇਗਾ ਤਾਂ ਇਹ ਕੰਮ ਹੋ ਜਾਵੇਗਾ। ਫਿਰ ਕਹਿਣ ਲੱਗੇ ਹਾਂ ਯਾਰ ਫਿਕਰ ਤਾਂ ਮੇਰਾ ਬਹੁਤ ਕਰਦਾ ਜੱਗਾ, ਪਰ ਮੌਸਮ ਪੇਸ਼ ਨ੍ਹੀਂ ਜਾਣ ਦੇ ਰਿਹਾ।\r\nਸਰਵਿਸ ਦੌਰਾਨ ਵੀ ਪ੍ਰਿੰ: ਦਲੀਪ ਸਿੰਘ ਗੌ: ਟੀ: ਯੂ: ਨਾਲ ਸਰਗਰਮੀ ਨਾਲ ਜੁੜੇ ਰਹੇ। ਕਾ: ਰਣਧੀਰ ਗਿੱਲ ਦੇ ਨਾਲ ਟੀਚਰ ਯੂਨੀਅਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਰੀਟਾਇਰਡ ਹੈੱਡ ਮਾਸਟਰ ਗਿਆਨੀ ਤੇਜਾ ਸਿੰਘ ਗਿੱਲ ਨੂੰ ਖੱਬੀ ਲਹਿਰ ਵਿੱਚ ਪ੍ਰਿੰ: ਸਾਹਿਬ ਲੈ ਕੇ ਆਏ। ਪ੍ਰਿੰ: ਸਾਹਿਬ ਦੇ ਪਿੰਡ ਦੇ ਹੀ ਇੱਕ ਦੂਸਰੇ ਮਿੱਤਰ ਤੇਜਾ ਸਿੰਘ ਘੋਲੀਆ ਵੀ ਖੱਬੀ ਲਹਿਰ ਵਿੱਚ ਇਨ੍ਹਾਂ ਦੇ ਉਦਮਾਂ ਨਾਲ ਹੀ ਆਏ। ਬੀ ਈ ਓ ਪਿੰਡ ਦੇ ਹੀ ਦੋ ਗਿਆਨੀ ਟੀਚਰ ਭਰਪੂਰ ਸਿੰਘ ਗਰੇਵਾਲ ਤੇ ਗਿਆਨੀ ਪ੍ਰੀਤਮ ਸਿੰਘ ਪ੍ਰਿੰ: ਸਾਹਿਬ ਦੇ ਪ੍ਰਸੰਸਕਾਂ ਵਿੱਚੋਂ ਹਨ। ਬੇਬੇ ਤੇਜ ਕੌਰ ਨੂੰ ਮੈਂਬਰ ਪੰਚਾਇਤ ਤੋਂ ਬਾਅਦ ਵਿੱਚ ਚਚੇਰੇ ਭਾਈ ਮਤੀ ਸਿੰਘ ਨੂੰ ਪਿੰਡ ਦਾ ਸਰਪੰਚ ਬਣਾਉਣ ਵਿੱਚ ਉੱਘਾ ਰੋਲ ਅਦਾ ਕੀਤਾ।\r\nਤਕਰੀਬਨ 74 ਸਾਲ ਦੀ ਉਮਰ ਭੋਗ ਕੇ ਪ੍ਰਿੰ: ਦਲੀਪ ਸਿੰਘ ਅੱਜ ਸਾਡੇ ਵਿਚਕਾਰ ਨਹੀਂ ਰਹੇ। ਪਰ ਆਪਣੇ ਕਰਮਾਂ ਨਾਲ ਜੋ ਦੇਣ ਇਹ ਕਰਮਯੋਗੀ ਪਰਵਾਰ ਤੇ ਸਮਾਜ ਨੂੰ ਦੇ ਗਿਆ ਹੈ, ਇਹਦੇ \'ਤੇ ਇੰਜੀਨੀਅਰ ਜਗਤਾਰ ਸਿੰਘ ਦਾ ਪਰਵਾਰ ਹਮੇਸ਼ਾ ਮਾਣ ਕਰਦਾ ਰਹੇਗਾ। ਪ੍ਰਿੰ: ਸਾਹਿਬ ਅੰਤਮ ਅਰਦਾਸ ਅੱਜ ਗੁਰਦੁਆਰਾ ਗੁਰੂ ਸਰ ਛੇਵੀਂ ਪਾਤਸ਼ਾਹੀ (ਬੁੱਕਣ ਵਾਲਾ ਰੋਡ) ਵਿਖੇ ਇੱਕ ਵਜੇ ਹੋਵੇਗੀ।\r\n-ਗੇਜਰ ਸਿੰਘ ਘੋਲੀਆ

1410 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper