Latest News
ਕਾਰ ਸਵਾਰ ਔਰਤਾਂ 'ਭੂਆ' ਦਾ ਸੋਨੇ ਦਾ ਕੜਾ ਲਾਹ ਕੇ ਫਰਾਰ
ਸਥਾਨਕ ਕਸਬੇ ਅੰਦਰ ਕਾਰ ਸਵਾਰ ਨੌਸਰਬਾਜ ਔਰਤਾਂ ਦੀ ਤਿੱਕੜੀ ਨੇ ਬੇਖੌਫ ਹੋ ਕੇ ਭੜਥੂ ਮਚਾਇਆ ਹੋਇਆ ਹੈ ਜਦਕਿ ਪੁਲਿਸ ਮੂਕ ਦਰਸ਼ਕ ਬਣਕੇ ਦੇਖ ਰਹੀ ਹੈ। ਇਸ ਸਬੰਧੀ ਬਹੁਗਿਣਤੀ ਘਟਨਾਵਾਂ ਦੀ ਸ਼ਿਕਾਇਤ ਪੁਲਸ ਪ੍ਰਸ਼ਾਸਨ ਕੋਲ ਨਹੀ ਪਹੁੰਚਦੀ। ਜੇਕਰ ਪਹੁੰਚਦੀ ਵੀ ਹੈ ਤਾਂ ਉਸਨੂੰ ਬਹੁਤੀ ਅਹਿਮੀਅਤ ਨਹੀ ਦਿੱਤੀ ਜਾਂਦੀ, ਪ੍ਰੰਤੂ ਐਤਵਾਰ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਸ਼ਹਿਰ ਅੰਦਰ ਹੋਣ ਕਾਰਨ ਹੀ ਨੌਸਰਬਾਜ ਔਰਤਾਂ ਦੀ ਸ਼ਿਕਾਰ ਹੋਈ ਡੇਢ ਤੋਲੇ ਸੋਨੇ ਦਾ ਕੜਾ ਲੁਹਾ ਬੈਠੀ ਇੱਕ ਔਰਤ ਵਿਧਾਇਕ ਕੋਲ ਪਹੁੰਚ ਗਈ, ਜਿਨ੍ਹਾਂ ਨੇ ਪੀੜਤ ਔਰਤ ਦੀ ਗੱਲਬਾਤ ਸੁਣਕੇ ਨਾਲ ਹੀ ਥਾਣਾ ਮੁਖੀ ਨੂੰ ਬੁਲਾ ਲਿਆ ਅਤੇ ਮੀਡੀਏ ਦੀ ਹਾਜ਼ਰੀ 'ਚ ਹੀ ਵੱਧ ਰਹੇ ਲੁੱਟ-ਖੋਹ ਬਾਰੇ ਜਾਣਕਾਰੀ ਲਈ, ਜਿਸ ਕਾਰਨ ਅਣਪਛਾਤੀਆਂ ਨੌਸਰਬਾਜ ਔਰਤਾਂ ਖਿਲਾਫ ਥਾਣੇ ਅੰਦਰ ਧਾਰਾ 379/34 ਤਹਿਤ ਪਰਚਾ ਦਰਜ ਹੋ ਗਿਆ। ਲੁੱਟ-ਖੋਹ ਦਾ ਸ਼ਿਕਾਰ ਹੋਈ ਔਰਤ ਪ੍ਰੇਮਜੀਤ ਕੌਰ ਪਤਨੀ ਅਜੀਤ ਸਿੰਘ ਵਾਸੀ ਤਲਵੰਡੀ ਕਲਾਂ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰੀ ਸਹਿਬਾਜਪੁਰਾ ਜਾਣ ਲਈ ਬੱਸ ਸਟੈਂਡ ਮੁੱਲਾਂਪੁਰ 'ਤੇ ਖੜੀ ਸੀ ਤਾਂ ਇੱਕ ਕਾਰ ਆ ਕੇ ਰੁਕੀ ਜਿਸ ਦੇ ਡਰਾਈਵਰ ਨੇ ਭੂਆ ਜੀ ਕਹਿਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਉਸ ਵਿੱਚ ਸਵਾਰ ਤਿੰਨ ਔਰਤਾਂ ਨੇ ਮੈਨੂੰ ਕਿੱਥੇ ਜਾਣ ਬਾਰੇ ਪੁੱਛਿਆ। ਮੇਰੇ ਦੱਸਣ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਵੀ ਉਥੇ ਹੀ ਚੱਲੀਆਂ ਹਨ ਅਤੇ ਮੈਨੂੰ ਧੱਕੇ ਨਾਲ ਵਿੱਚ ਬਿਠਾ ਲਿਆ ਜਦੋਂ ਰਾਏਕੋਟ ਰੋਡ 'ਤੇ ਸ਼ਹਿਰ ਦੇ ਬਾਹਰ ਚਲੇ ਗਏ ਤਾਂ ਮੈਨੂੰ ਧੱਕਾ ਮਾਰ ਕੇ ਗੱਡੀ 'ਚੋਂ ਹੇਠਾਂ ਸੁੱਟ ਦਿੱਤਾ। ਜਦੋਂ ਦੇਖਿਆ ਤਾਂ ਮੇਰੇ ਬਾਂਹ ਵਿੱਚ ਪਾਇਆ ਡੇਢ ਤੋਲੇ ਦਾ ਸੋਨੇ ਦਾ ਕੜਾ ਗਾਇਬ ਸੀ। ਇਸ ਕੇਸ ਦੀ ਤਫਤੀਸ਼ ਏ.ਐਸ.ਆਈ ਸੁਰਜੀਤ ਸਿੰਘ ਕਰ ਰਹੇ ਹਨ।

1040 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper