Latest News
ਕਣਕ ਦੀ ਖਰੀਦ ਦਾ ਰਾਜ ਖੁਰਾਨਾ ਵੱਲੋਂ ਉਦਘਾਟਨ
By ਰਾਜਪੁਰਾ (ਰਮੇਸ਼ ਕਟਾਰੀਆ)

Published on 14 Apr, 2015 12:17 AM.

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਰਾਜਪੁਰਾ ਵਿਖੇ ਅੱਜ ਤੋਂ ਕਣਕ ਦੀ ਖਰੀਦ ਦੀ ਸ਼ੁਰੂਆਤ ਕਰਨ ਲਈ ਇੱਥਂੋ ਦੇ ਸਾਬਕਾ ਮੰਤਰੀ ਪੰਜਾਬ ਸ੍ਰੀ ਰਾਜ ਖੁਰਾਨਾ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਣਕ ਦੀ ਪਹਿਲੀ ਬੋਲੀ ਦੀ ਖਰੀਦ ਦਾ ਉਦਘਾਟਨ ਕੀਤਾ। ਪਹਿਲੀ ਬੋਲੀ ਵਿੱਚ ਪ੍ਰਾਈਵੇਟ ਖਰੀਦਦਾਰ ਨੇ 1450 ਰੁਪਏ ਜੋ ਸਰਕਾਰੀ ਖਰੀਦ ਦਾ ਰੇਟ ਹੈ ਪ੍ਰਤੀ ਕੁਇੰਟਲ ਖਰੀਦ ਕੀਤੀ। ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਕਰਤਾਰ ਸਿੰਘ ਸੰਧੂ ਅਨਾਜ ਮੰਡੀ ਦੇ ਪ੍ਰਧਾਨ ਰਜਿੰਦਰ ਨਿਰੰਕਾਰੀ, ਸੈਕਟਰੀ ਹਰੀ ਚੰਦ ਫੌਜੀ, ਬਲਾਕ ਸੰਮਤੀ ਮੈਂਬਰ ਰੁਪਿੰਦਰ ਸਿੰਘ (ਰੂਬੀ), ਅਕਾਲੀ ਦਲ ਦੇ ਹਰਪਾਲ ਸਿੰਘ ਸਰਾਓਂ, ਜਥੇਦਾਰ ਧਿਆਨ ਸਿੰਘ ਸੈਦਖੇੜੀ, ਸ੍ਰੀ ਪ੍ਰਵੀਨ ਛਾਬੜਾ ਸਾਬਕਾ ਨਗਰ ਕੌਂਸਲ ਰਾਜਪੁਰਾ, ਐੱਮ ਸੀ ਵਿਪਨ ਕੁਮਾਰ, ਸ਼ਾਂਤੀ ਸਪਰਾ, ਅਮਨਦੀਪ ਨਾਗੀ ਐੱਮ ਸੀ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਦਿਨੇਸ਼ ਸਚਦੇਵਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਆੜ੍ਹਤੀ ਮੌਜੂਦ ਸਨ।

1677 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper