Latest News
ਚੋਣਾਂ ਪਿੱਛੋਂ ਸੰਸਦ ਮੈਂਬਰਾਂ ਨੇ ਕਿਹਾ ਤਾਂ ਬਣ ਜਾਵਾਂਗਾ ਪੀ ਐੱਮ : ਰਾਹੁਲ
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅਗਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਨਣ ਦੀ ਪਾਰਟੀ ਆਗੂਆਂ ਤੇ ਵਰਕਰਾਂ ਦੀ ਪੁਰਜ਼ੋਰ ਮੰਗ ਦਰਮਿਆਨ ਕਿਹਾ ਹੈ ਕਿ ਚੋਣਾਂ ਤੋਂ ਬਾਦ ਕਾਂਗਰਸ ਦੇ ਸੱਤਾ \'ਚ ਆਉਣ ਦੀ ਸੂਰਤ \'ਚ ਜੇ ਸਾਂਸਦ ਉਨ੍ਹਾ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਚੁਣਦੇ ਹਨ ਤਾਂ ਉਹ ਇਸ ਬਾਰੇ ਜ਼ਰੂਰ ਸੋਚਣਗੇ। ਰਾਹੁਲ ਨੇ ਆਪਣੇ ਸੰਸਦੀ ਖੇਤਰ ਅਮੇਠੀ ਦੇ ਦੋ ਦਿਨਾ ਦੌਰੇ ਦੇ ਆਖਰੀ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ \'ਚ ਪ੍ਰਧਾਨ ਮੰਤਰੀ ਦੀ ਚੋਣ ਸਾਂਸਦ ਕਰਦੇ ਹਨ ਅਤੇ ਜੇ ਕਾਂਗਰਸ ਦੇ ਸਾਂਸਦ ਉਨ੍ਹਾ ਨੂੰ ਚੁਣਦੇ ਹਨ ਤਾਂ ਉਹ ਜ਼ਰੂਰ ਸੋਚਣਗੇ। ਉਨ੍ਹਾ ਨੂੰ ਪੁੱਛਿਆ ਗਿਆ ਸੀ ਕਿ ਅਮੇਠੀ ਦੇ ਲੋਕ ਉਨ੍ਹਾ ਨੂੰ ਪ੍ਰਧਾਨ ਮੰਤਰੀ ਦੇ ਤੌਰ \'ਤੇ ਦੇਖਣਾ ਚਾਹੁੰਦੇ ਹਨ ਤਾਂ ਕੀ ਉਹ ਇਹ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਨ। ਰਾਹੁਲ ਨੇ ਕਿਹਾ ਹੈ ਕਿ ਮਨਮੋਹਨ ਸਿੰਘ ਨੂੰ ਵੀ ਪਾਰਟੀ ਦੇ ਚੁਣੇ ਹੋਏ ਸਾਂਸਦਾਂ ਨੇ ਹੀ ਚੁਣਿਆ ਸੀ। ਉਨ੍ਹਾ ਕਿਹਾ ਕਿ ਕਾਂਗਰਸ ਅੰਦਰ ਚੋਣਾਂ ਤੋਂ ਪਹਿਲਾਂ ਉਮੀਦਵਾਰ ਚੁਣਨ ਦੀ ਪ੍ਰੰਪਰਾ ਨਹੀਂ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਚੁਨਣ ਦਾ ਅਧਿਕਾਰ ਸਾਂਸਦਾਂ ਕੋਲ ਹੁੰਦਾ ਹੈ ਅਤੇ ਇਹ ਅਧਿਕਾਰ ਸਾਂਸਦਾਂ ਕੋਲ ਹੀ ਰਹਿਣਾ ਚਾਹੀਦਾ ਹੈ। ਕਾਂਗਰਸ ਨੂੰ ਸਿਰਫ਼ ਗਾਂਧੀ ਪਰਵਾਰ ਵੱਲੋਂ ਚਲਾਏ ਜਾਣ ਬਾਰੇ ਪੁੱਛੇ ਜਾਣ \'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ \'ਚ ਸਭ ਤੋਂ ਵੱਧ ਲੋਕਤੰਤਰ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਯੂ ਪੀ ਵਿੱਚ ਕਾਂਗਰਸ ਸਰਕਾਰ ਲਿਆ ਕੇ ਹੀ ਦਮ ਲੈਣਗੇ। ਕਾਂਗਰਸ ਅੰਦਰ ਧੜੇਬੰਦੀ ਬਾਰੇ ਪੁੱਛੇ ਜਾਣ \'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀਆਂ ਅੰਦਰ ਝਗੜੇ ਹੁੰਦੇ ਹਨ ਅਤੇ ਹੁੰਦੇ ਰਹਿਣਗੇ।

1515 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper