Latest News
ਪਥਰੀਬਲ ਮੁਕਾਬਲੇ ਦੀ ਜਾਂਚ ਬੰਦ
ਫ਼ੌਜ ਨੇ 14 ਸਾਲ ਪੁਰਾਣੇ ਪੱਥਰੀਬਲ ਮੁਕਾਬਲਾ ਮਾਮਲੇ ਨੂੰ ਬੰਦ ਕਰਦਿਆਂ ਕਿਹਾ ਹੈ ਕਿ ਰਿਕਾਰਡ \'ਚ ਦਰਜ ਸਬੂਤਾਂ ਨਾਲ ਕਿਸੇ ਵੀ ਦੋਸ਼ੀ ਵਿਰੁੱਧ ਪਹਿਲੀ ਨਜ਼ਰੇ ਦੋਸ਼ ਸਾਬਤ ਨਹੀਂ ਹੋ ਸਕੇ। ਫ਼ੌਜੀ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਅਦਾਲਤ ਨੂੰ ਵੀ ਦੇ ਦਿੱਤੀ ਹੈ।rnਰੱਖਿਆ ਵਿਭਾਗ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਰਿਕਾਰਡ \'ਚ ਦਰਜ ਸਬੂਤਾਂ \'ਚੋਂ ਕਿਸੇ ਵੀ ਦੋਸ਼ੀ ਵਿਰੁੱਧ ਦੋਸ਼ ਸਾਬਤ ਨਹੀਂ ਹੋ ਸਕੇ। ਤਰਜਮਾਨ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਪੱਥਰੀਬਲ ਮੁਕਾਬਲਾ ਪੁਲਸ ਅਤੇ ਫ਼ੌਜ ਦੀਆਂ ਖ਼ਾਸ ਖੁਫ਼ੀਆ ਸੂਚਨਾਵਾਂ \'ਤੇ ਅਧਾਰਤ ਇੱਕ ਸਾਂਝੀ ਮੁਹਿੰਮ ਸੀ।rnਇਸ ਤਰਜਮਾਨ ਨੇ ਕਿਹਾ ਕਿ ਫ਼ੌਜੀ ਅਧਿਕਾਰੀਆਂ ਨੇ ਕੱਲ੍ਹ ਇਹ ਬੰਦ ਕਰ ਦਿੱਤਾ ਅਤੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸਾਲ 2006 \'ਚ ਸੀ ਬੀ ਆਈ ਨੇ ਫ਼ੌਜ ਦੇ 5 ਅਧਿਕਾਰੀਆਂ \'ਤੇ ਕੇਸ ਚਲਾਇਆ ਸੀ ਅਤੇ ਸੂਬਾ ਪੁਲਸ ਨੂੰ ਮਾਮਲੇ \'ਚ ਕਲੀਨ ਚਿੱਟ ਦੇ ਦਿੱਤੀ ਸੀ। ਇਹ ਮਾਮਲਾ ਜਾਂਚ ਲਈ ਜਨਵਰੀ 2003 \'ਚ ਸੀ ਬੀ ਆਈ ਨੂੰ ਸੌਂਪਿਆ ਗਿਆ ਸੀ।rnਸੀ ਬੀ ਆਈ ਨੇ ਦੋਸ਼ ਲਾਇਆ ਕਿ 7 ਰਾਸ਼ਟਰੀ ਰਾਇਫਲਜ਼ ਦੇ ਅਧਿਕਾਰੀ ਅਤੇ ਜਵਾਨਾਂ ਬ੍ਰਿਗੇਡੀਅਰ ਅਜੈ ਸਕਸੈਨਾ, ਲੈਫ਼ਟੀਨੈਂਟ ਕਰਨਲ ਬ੍ਰਹਿੰਦਰ ਪ੍ਰਤਾਪ ਸਿੰਘ, ਮੇਜਰ ਸੌਰਭ ਸ਼ਰਮਾ, ਮੇਜਰ ਅਮਿਤ ਸਕਸੈਨਾ ਅਤੇ ਸੂਬੇਦਾਰ ਇੰਦਰੀਸ ਖਾਨ ਨੇ ਫ਼ਰਜ਼ੀ ਮੁਕਾਬਲੇ \'ਚ 5 ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਛਤੀਸਿੰਘ ਪੁਰਾ \'ਚ ਸਿੱਖਾਂ ਦੇ ਕਤਲੇਆਮ \'ਚ ਸ਼ਾਮਲ ਸਨ। ਫ਼ੌਜ ਨੇ ਦਾਅਵਾ ਕੀਤਾ ਸੀ ਕਿ ਮੁਕਾਬਲੇ \'ਚ ਮਾਰੇ ਗਏ ਲੋਕ 21 ਮਾਰਚ 2000 ਨੂੰ ਸਿੱਖ ਭਾਈਚਾਰੇ ਦੇ 35 ਵਿਅਕਤੀਆਂ ਦੇ ਕਤਲ ਲਈ ਦੋਸ਼ੀ ਸਨ। ਜ਼ਿਕਰਯੋਗ ਹੈ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਦੌਰੇ \'ਤੇ ਸਨ। ਤਰਜਮਾਨ ਨੇ ਦੱਸਿਆ ਕਿ ਸੀ ਬੀ ਆਈ ਜਾਂਚ ਅਤੇ ਮਾਰਚ 2012 ਸੁਪਰੀਮ ਕੋਰਟ ਦੇ ਹੁਕਮ ਮਗਰੋਂ ਫ਼ੌਜ ਨੇ ਸ੍ਰੀਨਗਰ ਦੇ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ \'ਚੋਂ ਇਹ ਮਾਮਲਾ ਲੈ ਲਿਆ।rnਉਨ੍ਹਾ ਦੱਸਿਆ ਕਿ 50 ਤੋਂ ਵੱਧ ਗਵਾਹਾਂ ਨਾਲ ਜਿਰਾਹ ਕੀਤੀ ਗਈ, ਜਿਨ੍ਹਾਂ \'ਚ ਸੂਬਾ ਸਰਕਾਰ ਅਤੇ ਪੁਲਸ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

894 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper