Latest News
70 ਕਰੋੜ ਦੀ ਹੈਰੋਇਨ ਸਮੇਤ ਗੋਪੀ ਕਾਬੂ
ਫਿਰੋਜ਼ਪੁਰ ਪੁਲਸ ਨੇ 70 ਕਰੋੜ ਰੁਪਏ ਦੀ 14 ਕਿਲੋ ਹੈਰੋਇਨ ਸਮੇਤ ਇਕ ਸਮਗਲਰ ਨੂੰ ਕਾਬੂ ਕੀਤਾ ਹੈ। ਅੱਜ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਆਈ. ਜੀ. ਬਠਿੰਡਾ ਜ਼ੋਨ ਬਠਿੰਡਾ, ਯੁਰਿੰਦਰ ਸਿੰਘ ਹੇਅਰ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਫਿਰੋਜ਼ਪੁਰ ਪੁਲਸ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ, ਜਦੋਂ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਫਿਰੋਜ਼ਪੁਰ ਨੇ ਆਪਣੀ ਪੁਲਸ ਪਾਰਟੀ ਸਮੇਤ ਸਪੈਸ਼ਲ ਨਾਕਾਬੰਦੀ ਦੌਰਾਨ ਪੁਲ ਸੋਕੜ ਨਹਿਰ ਫਿਰੋਜ਼ਪੁਰ ਮੱਲਾਂਵਾਲਾ ਪਿੰਡ ਸਾਬੂਆਣਾ \'ਤੇ ਮੌਜੂਦ ਸੀ ਤਾਂ ਪਿੰਡ ਸਾਬੂਆਣਾ ਤਰਫੋਂ ਲਿੰਕ ਰੋਡ ਰਾਹੀਂ ਆਉਂਦੇ ਇਕ ਮੋਟਰਸਾਈਕਲ \'ਤੇ ਸਵਾਰ ਦੋ ਵਿਅਕਤੀਆਂ ਨੂੰ ਸਮੇਤ ਗੱਟਾ ਪਲਾਸਟਿਕ ਸ਼ੱਕ ਦੀ ਬਿਨਾਹ \'ਤੇ ਰੋਕਿਆ ਤਾਂ ਮੋਟਰਸਾਈਕਲ \'ਤੇ ਪਿੱਛੇ ਬੈਠਾ ਨਾ-ਮਲੂਮ ਵਿਅਕਤੀ ਹਨੇਰੇ ਦਾ ਫਾਇਦਾ ਉਠਾ ਕੇ ਭੱਜ ਗਿਆ। ਪੁਲਸ ਪਾਰਟੀ ਨੇ ਮੋਟਰਸਾਈਕਲ ਚਾਲਕ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਪੱਲਾ ਮੇਘਾ ਥਾਣਾ ਸਦਰ ਫਿਰੋਜ਼ਪੁਰ ਦੱਸਿਆ। ਪੁਲਸ ਨੇ ਤਲਾਸ਼ੀ ਲੈਣ \'ਤੇ ਉਸ ਦੇ ਕਬਜ਼ੇ ਵਿੱਚੋਂ ਗੱਟਾ ਪਲਾਸਟਿਕ ਵਿੱਚੋਂ 14 ਪੈਕਟ ਹੈਰੋਇਨ ਬਰਾਮਦ ਹੋਈ। ਹਰੇਕ ਪੈਕਟ 1 ਕਿਲੋਗਰਾਮ ਦਾ ਸੀ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 70 ਕਰੋੜ ਬਣਦੀ ਹੈ। ਪੁਲਸ ਪਾਰਟੀ ਨੇ ਤਲਾਸ਼ੀ ਲੈਣ ਸਮੇਂ ਉਸ ਵਿਅਕਤੀ ਪਾਸੋਂ ਬਰਾਮਦ ਕੀਤੇ ਇਕ ਪੈਕਟ ਹੈਰੋਇਨ ਵਿਚੋਂ ਪਾਕਿਸਤਾਨੀ ਮੋਬਾਇਲ ਫੋਨ ਬਰਾਮਦ ਹੋਇਆ।rnਪੁਲਸ ਨੇ ਮੁਕੱਦਮਾ ਨੰ. 29 ਮਿਤੀ 24 ਜਨਵਰੀ ਥਾਣਾ ਸਦਰ ਵਿਖੇ ਅੱੈਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕੀਤਾ ਹੈ।rnਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਅਹਿਮ ਸੁਰਾਗ ਪਤਾ ਲੱਗਣ ਦੀ ਉਮੀਦ ਹੈ।rnਇਸ ਪ੍ਰੈੱਸ ਕਾਨਫਰੰਸ ਵਿਚ ਐੱਸ. ਐੱਸ. ਪੀ. ਫਿਰੋਜ਼ਪੁਰ ਸ੍ਰੀ ਮਨਮਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਉੱਚ ਪੁਲਸ ਅਫਸਰ ਮੌਜੂਦ ਸਨ।

887 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper