Latest News
ਮੁਜ਼ੱਫਰਨਗਰ ਦੰਗਿਆਂ ਦੇ ਦੋ ਦੋਸ਼ੀਆਂ ਖਿਲਾਫ ਦੋਸ਼ ਪੱਤਰ ਦਾਇਰ
ਮੁਜ਼ੱਫਰਨਗਰ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਹੱਤਿਆ ਦੇ ਦੋਸ਼ੀ ਦੋ ਲੋਕਾਂ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ।rnਪੁਲਸ ਨੇ ਦੱਸਿਆ ਕਿ ਐਸ ਆਈ ਟੀ ਨੇ ਇੱਕ ਸਥਾਨਕ ਅਦਾਲਤ ਵਿੱਚ ਕੁਤਬਾ ਪਿੰਡ ਵਿੱਚ ਪਿਛਲੇ ਸਾਲ ਸਤੰਬਰ \'ਚ ਹੋਈ ਹਿੰਸਾ ਦੇ ਮਾਮਲੇ ਵਿੱਚ ਪਹਿਲਾ ਦੋਸ਼ ਪੱਤਰ ਦਾਇਰ ਕੀਤਾ, ਜਿਸ \'ਚ 8 ਲੋਕ ਮਾਰੇ ਗਏ ਸਨ ਅਤੇ 24 ਹੋਰ ਜ਼ਖਮੀ ਹੋਏ ਸਨ। ਇਹ ਦੋਸ਼ ਕੁੰਵਰਪਾਲ ਅਤੇ ਜੋਗਿੰਦਰ ਖਿਲਾਫ ਦਾਇਰ ਕੀਤਾ ਗਿਆ, ਜਿਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।rnਘਟਨਾ ਸੰਬੰਧੀ 110 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਪਰ ਹੁਣ ਤੱਕ ਸਿਰਫ ਦੋ ਹੀ ਲੋਕ ਗ੍ਰਿਫਤਾਰ ਕੀਤੇ ਗਏ ਹਨ। ਐਸ ਆਈ ਟੀ ਨੇ ਹਿੰਸਾ \'ਚ ਕਥਿਤ ਤੌਰ \'ਤੇ ਸ਼ਾਮਲ 37 ਹੋਰ ਲੋਕਾਂ ਦੀ ਸੂਚੀ ਪੁਲਸ ਨੂੰ ਭੇਜੀ ਹੈ, ਪਰ ਪੁਲਸ ਹੁਣ ਤੱਕ ਉਹਨਾਂ ਨੂੰ ਪਕੜ ਨਹੀਂ ਸਕੀ। ਐਸ ਆਈ ਟੀ ਸੂਤਰਾਂ ਨੇ ਦੱਸਿਆ ਕਿ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਦੇ ਬਾਅਦ ਉਹਨਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਜਾਏਗਾ। ਬਾਕੀ 71 ਲੋਕਾਂ ਖਿਲਾਫ ਜਾਂਚ ਜਾਰੀ ਹੈ। ਦੰਗਾ ਪੀੜਤਾਂ ਨੇ ਦੋਸ਼ ਲਾਇਆ ਹੈ ਕਿ ਐਸ ਆਈ ਟੀ ਵੱਲੋਂ ਪਛਾਣੇ ਗਏ ਲੋਕ ਪਿੰਡ ਵਿੱਚ ਖੁਲ੍ਹੇ ਆਮ ਘੁੰਮ ਰਹੇ ਹਨ, ਜਿਸ ਕਾਰਨ ਡਰ ਪੈਦਾ ਹੋ ਰਿਹਾ ਹੈ। ਪਿਛਲੇ ਸਾਲ ਸਤੰਬਰ \'ਚ ਮੁਜ਼ੱਫਰਨਗਰ ਅਤੇ ਨਾਲ ਲਗਦੇ ਇਲਾਕਿਆਂ \'ਚ ਭੜਕੀ ਫਿਰਕੂ ਹਿੰਸਾ \'ਚ 60 ਤੋਂ ਵਧ ਲੋਕ ਮਾਰੇ ਗਏ ਸਨ ਅਤੇ 40, 000 ਤੋਂ ਵੱਧ ਬੇਘਰ ਹੋ ਗਏ ਸਨ।

818 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper