Latest News
ਪੁਲਸ ਨੇ ਮਹਿਲਾ ਅਧਿਆਪਕਾਵਾਂ ਨੂੰ ਖ਼ੇਤਾਂ 'ਚ ਭਜਾ-ਭਜਾ ਕੇ ਕੁੱਟਿਆ
ਪੰਥਕ ਰਤਨ, ਫਖ਼ਰ-ਏ-ਕੌਮ ਸ੍ਰ. ਪ੍ਰਕਾਸ਼ ਸਿੰਘ ਦੀ ਪੁਲਸ ਨੇ ਅੱਜ ਫਿਰ ਆਪਣਾ ਜਲਬਾ ਦਿਖਾਉਂਦਿਆਂ ਹਲਕਾ ਬਠਿੰਡਾ ਨੇੜੇ ਮਹਿਲਾ ਅਧਿਆਪਕਾਵਾਂ ਨੂੰ ਖ਼ੇਤਾਂ ਵਿੱਚ ਭਜਾ-ਭਜਾ ਕੇ ਕੁੱਟਿਆ। ਐਨਾ ਹੀ ਨਹੀਂ ਅਤਿ ਕੜ੍ਹਕਦੀ ਠੰਡ ਵਿੱਚ ਇਹਨਾਂ \'ਮਹਿਲਾ ਅਧਿਆਪਕਾਵਾਂ\' \'ਤੇ ਪਾਣੀ ਦੀਆਂ ਜਬਰਦਸ਼ਤ ਵਛਾੜਾਂ ਕੀਤੀਆਂ ਗਈਆਂ। ਪੁਲਸ ਦੇ ਜਬਰ ਕਾਰਣ ਕਈ ਅਧਿਆਪਕਾਵਾਂ ਬੇਹੋਸ਼ ਹੋ ਗਈਆਂ। ਅਕਾਲੀਆਂ ਦੇ ਕੁਝ ਜਥੇਦਾਰਾਂ ਨੇ ਸਾਰੀ ਸ਼ਰਮ ਹਿਜਾ ਪਰੇ ਸੁੱਟਦਿਆਂ ਔਰਤਾਂ ਨੂੰ ਗਾਲਾਂ ਵੀ ਦਿੱਤੀਆਂ। ਏ. ਆਈ. ਈ. ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਨੇੜੇ ਭੋਖੜੇ ਦੀ ਵਾਟਰ ਵਰਕਸ ਵਾਲੀ ਟੈਂਕੀ \'ਤੇ ਚੜੇ ਹੋਏ ਸਨ। ਵੱਡੀ ਗਿਣਤੀ ਵਿੱਚ ਸੰਘਰਸ਼ਕਾਰੀ ਪੁਲਸ ਨੇ ਜਥੇਦਾਰਾਂ ਦੀ ਮਦਦ ਨਾਲ ਚੁੱਕ ਕੇ ਥਾਣਿਆਂ \'ਚ ਸੁੱਟ ਦਿੱਤੇ। ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਵੱਲੋਂ ਆਰੰਭੇ ਸੰਘਰਸ਼ ਦੀ ਹਮਾਇਤ ਵਿਚ ਅੱਜ ਈ. ਜੀ. ਐਸ. ਟੀਚਰ ਯੂਨੀਅਨ ਪੰਜਾਬ, ਏ. ਆਈ. ਈ. ਟੀਚਰ ਯੂਨੀਅਨ ਪੰਜਾਬ ਅਤੇ ਏ. ਆਈ. ਈ. (ਬੀ. ਐਡ) ਟੀਚਰ ਯੂਨੀਅਨ ਪੰਜਾਬ ਵੱਲੋਂ ਅਧਿਆਪਕਾਂ ਨੂੰ ਅੱਜ ਗੋਨਿਆਣਾ-ਬਠਿੰਡਾ ਮੁੱਖ ਸੜਕ ਮਾਰਗ \'ਤੇ ਪੈਂਦੇ ਪਿੰਡ ਭੋਖੜਾ ਦੀ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਆਪਣੇ ਰੁਜ਼ਗਾਰ ਦੀ ਮੁੜ ਬਹਾਲੀ ਲਈ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ।ਅਧਿਆਪਕਾਂ ਦੇ ਇਸ ਰੋਸ ਪ੍ਰਦਰਸ਼ਨ ਨਾਲ ਪੁਲਸ ਤੇ ਫਖ਼ਰ-ਏ-ਕੌਮ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਹਕੂਮਤ ਨਾਲੋ ਉਸ ਦੇ ਜਥੇਦਾਰ ਖਾਸੇ ਔਖੇ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਸੰਘਰਸ਼ਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਅਕਾਲੀ ਜਥੇਦਾਰਾਂ ਨੇ ਔਰਤਾਂ ਦੀ ਮੌਜੂਦਗੀ ਵਿੱਚ ਗੰਦੀਆਂ ਗਾਲਾਂ ਦੀ ਵਛਾੜ ਕਰਦਿਆਂ ਕਿਹਾ ਕਿ ਇਹਨਾਂ ਨੇ ਲੋਕਾਂ ਨੂੰ ਵਖਤ ਪਾਇਆ ਹੋਇਆ ਹੈ ਤੇ ਇਹਨਾਂ ਨੂੰ ਛਿੱਤਰਾਂ ਨਾਲ ਸਿੱਧੇ ਕਰੋ। \'ਨੰਨੀ ਛਾਂ\' ਸ੍ਰੀਮਤੀ ਹਰਸਿਮਰਤ ਕੌਰ ਦੇ ਹਲਕੇ ਦੀ ਪੁਲਸ ਪ੍ਰਸ਼ਾਸਨ ਵੱਲੋਂ ਸੰਘਰਸ਼ਕਾਰੀਆਂ ਨੂੰ \'ਲੋਲੀ ਪੋਪ\' ਦੇ ਕੇ ਕੰਮ ਸਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਨਿੱਤ ਦੇ ਲਾਰਿਆਂ ਤੋਂ ਦੁਖੀ ਸੰਘਰਸ਼ਕਾਰੀ ਔਰਤਾਂ ਅਤੇ ਮਰਦਾਂ ਨੇ ਠੋਸ ਤੇ ਲਿਖਤੀ ਵਾਅਦਾ ਦੇਣ ਦੀ ਗੱਲ ਕੀਤੀ। ਅਖੀਰ ਪੁਲਸ ਨੇ ਜਥੇਦਾਰਾਂ ਦੀ ਮੰਨਦੇ ਹੋਏ ਸੰਘਰਸ਼ਕਾਰੀਆਂ \'ਤੇ ਬਹੁਤ ਬੇਰਹਿਮੀ ਨਾਲ ਡਾਂਗ ਵਰ੍ਹਾਂ ਦਿੱਤੀ। ਪੁਲਸ ਦੀਆਂ ਡਾਂਗਾਂ ਤੋਂ ਬਚਣ ਲਈ ਇਹ ਸੰਘਰਸ਼ਕਾਰੀ ਖੇਤਾਂ ਵੱਲ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਸ ਨੇ ਠੰਡੇ ਮੌਸਮ ਵਿੱਚ ਉਹਨਾਂ \'ਤੇ ਪਾਣੀ ਦੀਆਂ ਵਛਾੜਾਂ ਵਰ੍ਹਾਂ ਦਿੱਤੀਆਂ। ਜ਼ੁਲਮ, ਜਬਰ ਦੀ ਇੰਤਹਾ ਤਾਂ ਇਹ ਸੀ ਕਿ ਪੁਲਸ ਨੇ ਮਹਿਲਾ ਅਧਿਆਪਕਾਵਾਂ ਨੂੰ ਖੇਤਾਂ ਵਿੱਚ ਭਜਾ-ਭਜਾ ਕੁੱਟਿਆ ਅਤੇ ਇਸ ਕੰਮ ਵਿੱਚ ਅਕਾਲੀਆਂ ਦੇ ਜਥੇਦਾਰਾਂ ਨੇ ਵੀ ਪੁਲਸ ਦਾ ਸਾਥ ਦਿੱਤਾ। ਪੁਲਸ ਦੇ ਜਬਰ ਨਾਲ ਕਈ ਮਹਿਲਾ ਅਧਿਆਪਕਾਵਾਂ ਬੇਹੋਸ਼ ਹੋ ਕੇ ਡਿੱਗ ਪਈਆਂ, ਜਿਹਨਾਂ ਨੂੰ ਜਬਰੀ ਘੜੀਸ ਕੇ ਬੱਸਾਂ ਵਿੱਚ ਤੁੰਨਿਆ ਗਿਆ। ਆਧਿਆਪਕਾਂ ਨੂੰ ਪੁਲਸ ਵੱਲੋਂ ਪਾਣੀ ਦੀਆਂ ਵਛਾੜਾਂ ਨਾਲ ਖੜਦੇੜਦੇ ਹੋਏ ਜਬਰੀ ਬੱਸਾਂ ਵਿਚ ਲੱਦ ਕੇ ਵੱਖ-ਵੱਖ ਥਾਣਿਆਂ ਵਿੱਚ ਲਿਜਾਇਆ ਗਿਆ।ਮੌਕੇ ਤੋਂ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਪਰੋਕਤ ਐਕਸ਼ਨ ਕਮੇਟੀ ਦੀ ਮੈਂਬਰ ਵੀਨਾ ਰਾਣੀ ਫਾਜ਼ਿਲਕਾ, ਸੁਖਵਿੰਦਰ ਕੌਰ ਮੋਗਾ, ਜਸਵੀਰ ਕੌਰ ਮੋਗਾ, ਵੀਰਪਾਲ ਸਿੰਘ ਮਾਨਸਾ, ਲਖਵੀਰ ਕੌਰ ਮੋਗਾ, ਹਰਪ੍ਰੀਤ ਕੌਰ ਜਲੰਧਰ, ਵੀਰਪ੍ਰੀਤ ਕੌਰ ਮੋਗਾ ਅਤੇ ਸਿਮਰਜੀਤ ਮਾਨਸਾ ਅੱਜ ਸਵੇਰੇ ਤਿੰਨ ਵਜੇ ਦੇ ਕਰੀਬ ਸ਼ਹਿਰ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਭੋਖੜਾ ਵਿਖੇ ਬਣੀ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ ਅਤੇ ਉਹਨਾਂ ਦੇ ਬਾਕੀ ਸੈਂਕੜੇ ਸਾਥੀ ਟੈਂਕੀ ਦੇ ਹੇਠਾਂ ਬੈਠ ਕੇ ਸੂਬਾ ਹਕੂਮਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ।ਘਟਨਾ ਦਾ ਪਤਾ ਚੱਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਦਮਨਜੀਤ ਸਿੰਘ ਮਾਨ ਸਮੇਤ ਚਾਰ ਡੀ. ਐੱਸ. ਪੀਜ਼ ਭਾਰੀ ਫੋਰਸ ਲੈ ਕੇ ਪਹੁੰਚ ਗਏ ।ਹਕੂਮਤ ਦੀ ਅਫ਼ਸਰਸ਼ਾਹੀ ਨੇ ਕੁਝ ਅਕਾਲੀ ਜਥੇਦਾਰਾਂ ਦਾ ਸਹਾਰਾ ਲੈ ਕੇ ਉਪਰੋਕਤ ਕਮੇਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਕੋਸ਼ਿਸ਼ ਤਹਿਤ ਕੁਝ ਅਕਾਲੀ ਲੀਡਰਾਂ ਵੱਲ ਗਾਲੀ-ਗਲੋਚ ਕਰਨ \'ਤੇ ਮਾਮਲਾ ਭੱਖ ਗਿਆ, ਜਿਸ ਕਾਰਨ ਉਕਤ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਗੁੱਸੇ ਵਿਚ ਆ ਕੇ ਗੋਨਿਆਣਾ-ਬਠਿੰਡਾ ਮੁੱਖ ਸੜਕ \'ਤੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ, ਜਿਸ \'ਤੇ ਜ਼ਿਲ੍ਹਾ ਪੁਲਸ ਨੇ ਆਪਣੇ ਬੱਲ ਦਾ ਜਬਰਦਸਤ ਪ੍ਰਯੋਗ ਕਰਦਿਆਂ ਪਹਿਲਾਂ ਉਹਨਾਂ ਉਪਰ ਠੰਢੇ ਪਾਣੀ ਦੀਆਂ ਵਛਾੜਾਂ ਪਾ ਕੇ ਭਜਾਇਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਖਿਚ-ਖਿਚ ਕੇ ਧੱਕੇ ਨਾਲ ਬੱਸਾਂ ਵਿਚ ਪਸ਼ੂਆਂ ਵਾਂਗ ਲੱਦ ਦਿੱਤਾ, ਜਿਸ ਕਾਰਨ ਕੁਝ ਮਹਿਲਾ ਅਧਿਆਪਕ ਬੇਹੋਸ਼ ਵੀ ਹੋ ਗਈਆਂ।ਬੇਹੋਸ਼ ਹੋਈਆਂ ਮਹਿਲਾ ਅਧਿਆਪਕਾਵਾਂ ਨੂੰ ਵੀ ਪੁਲਸ ਨੇ ਜਬਰੀ ਬੱਸਾਂ ਵਿਚ ਸੁੱਟ ਲਿਆ ਅਤੇ ਕੁਝ ਮਹਿਲਾ ਅਧਿਆਪਕਾਂ ਨੂੰ ਖੇਤਾਂ ਵਿਚ ਭਜਾ-ਭਜਾ ਕੇ ਵੀ ਕੁੱਟਿਆ।ਉਕਤ ਐਕਸ਼ਨ ਕਮੇਟੀ ਦੇ ਮੈਂਬਰ ਗਗਨ ਅਬਹੋਰ, ਮਦਨ ਜੌੜਕੀਆ, ਅਵਤਾਰ ਸਿੰਘ, ਕੁਲਵਿੰਦਰ ਸਿੰਘ ਅਤੇ ਸੁਖਚੇਨ ਸਿੰਘ ਨੇ ਦੱਸਿਆ ਕਿ ਉਹ ਪੇਂਡੂ ਖੇਤਰ ਦੇ ਸਕੂਲਾਂ ਵਿਚ 2003 ਤੋਂ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਬੱਚਿਆਂ ਨੂੰ ਪੜ੍ਹਾਉਣ ਲਈ ਨੋਕਰੀ ਕਰਦੇ ਸਨ। ਸਰਕਾਰ ਨੇ ਉਹਨਾਂ ਨੂੰ ਈ. ਟੀ. ਟੀ. (ਐਲੀਮੈਂਟਰੀ ਟੀਚਰਜ ਟਰੇਨਿੰਗ) ਕੋਰਸ ਕਰਨ ਤੋਂ ਬਾਅਦ ਪੱਕੇ ਕਰਨ ਲਈ ਕਿਹਾ ਸੀ, ਪਰ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਅਤੇ ਇਕ ਹਜ਼ਾਰ ਰੁਪਏ ਵਾਲਾ ਨਾਮਾਤਰ ਰੁਜ਼ਗਾਰ ਵੀ ਸਾਥੋ ਖੋਹ ਲਿਆ ਗਿਆ। ਉਹਨਾਂ ਬਾਦਲ ਹਕੂਮਤ \'ਤੇ ਉਹਨਾਂ ਨੂੰ ਵਾਰ-ਵਾਰ ਲਾਰੇ ਲਾ ਕੇ ਗੁੰਮਰਾਹ ਕਰਨ ਦੇ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਦੀਆਂ ਇਸ ਸੰਬੰਧੀ ਮੁੱਖ ਮੰਤਰੀ ਸਮੇਤ ਕਈ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਪਰ ਕੋਈ ਨਤੀਜਾ ਨਾ ਨਿਕਲਦਾ ਦੇਖ ਸਾਨੂੰ ਅੱਜ ਮਜਬੂਰਨ ਪਾਣੀ ਵਾਲੀ ਟੈਂਕੀ \'ਤੇ ਚੜਨਾ ਪਿਆ।ਖ਼ਬਰ ਲਿਖੇ ਜਾਣ ਤੀਕ ਛੇ ਮਹਿਲਾ ਅਧਿਆਪਕਾਂ ਸਮੇਤ ਅੱਠ ਅਧਿਆਪਕ ਟੈਂਕੀ ਉਪਰ ਚੜੇ ਹੋਏ ਸਨ ਅਤੇ ਜ਼ਿਲ੍ਹਾਂ ਪ੍ਰਸਾਸ਼ਨ ਉਹਨਾਂ ਨੂੰ ਉਤਾਰਨ ਦੀਆਂ ਕੋਸ਼ਿਸ਼ ਕਰ ਰਹੀ ਸੀ।ਪੰਜਾਬ ਹਿਊਮਨ ਰਾਈਟਸ ਕਮੇਟੀ ਪੰਜਾਬ ਦੇ ਵੇਦ ਪ੍ਰਕਾਸ਼ ਗੁਪਤਾ ਨੇ ਪੰਜਾਬ ਹਕੂਮਤ ਦੀ ਇਸ ਕਾਰਵਾਈ ਨੂੰ ਅਤਿ ਘਿਨੌਣੀ ਹਰਕਤ ਕਰਾਰ ਦਿੰਦਿਆਂ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਗਾਲਾਂ ਦੇਣ ਵਾਲੇ ਜਥੇਦਾਰਾਂ ਵਿਰੁੱਧ ਕਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਆਗੂ ਅਮਰੀਕ ਸਿੰਘ ਸਿਵੀਆ ਨੇ ਵੀ ਪੁਲਸ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਸੰਘਰਸ਼ਕਾਰੀਆਂ ਨੂੰ ਲੋਕ ਸੰਘਰਸ਼ ਅੱਗੇ ਵਧਾਉਣ ਦੀ ਅਪੀਲ ਵੀ ਕੀਤੀ।

913 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper