Latest News
26 ਤੋਂ ਰੋਮਿੰਗ ਮੁਫਤ
ਸਰਕਾਰੀ ਟੈਲੀਕਾਮ ਕੰਪਨੀਆਂ ਨੇ ਬਜ਼ਾਰ \'ਤੇ ਆਪਣੀ ਪਕੜ ਬਣਾਈ ਰੱਖਣ ਲਈ ਰੋਮਿੰਗ ਨੂੰ ਮੁਫਤ ਕਰਨ ਦਾ ਫੈਸਲਾ ਕੀਤਾ ਹੈ। ਗਣਤੰਤਰ ਦਿਵਸ \'ਤੇ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਟੈਲੀਕਾਮ ਮੰਤਰੀ ਕਪਿਲ ਸਿੱਬਲ ਇਸ ਸੇਵਾ ਦਾ ਐਲਾਨ ਕਰਨਗੇ।rnਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਐੱਮ ਟੀ ਐੱਨ ਐੱਲ ਆਪਣੇ ਗਾਹਕਾਂ ਲਈ ਦਿੱਲੀ ਅਤੇ ਮੁੰਬਈ \'ਚ ਰੋਮਿੰਗ ਨੂੰ ਮੁਫਤ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਇਨਕਮਿੰਗ ਕਾਲ ਲਈ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਦੇਣੀ ਪਵੇਗੀ। ਇਸੇ ਤਰ੍ਹਾਂ ਬੀ ਐੱਸ ਐੱਨ ਐੱਲ ਦੀ ਆਪਣੇ ਗਾਹਕਾਂ ਲਈ ਮੁਫਤ ਰੋਮਿੰਗ ਦੀ ਵਿਵਸਥਾ ਕਰ ਰਿਹਾ ਹੈ। ਪ੍ਰੰਤੂ ਉਨ੍ਹਾ ਨੇ ਇਸ ਸੇਵਾ ਲਈ ਹਰ ਦਿਨ ਸਿਰਫ ਇੱਕ ਰੁਪਏ ਦੀ ਫੀਸ ਦੇਣੀ ਹੋਵੇਗੀ। ਇਹ ਸੇਵਾ 26 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਤਰ੍ਹਾਂ ਦੀ ਮੁਫਤ ਰੋਮਿੰਗ ਦਾ ਐਲਾਨ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਪਹਿਲਾਂ ਹੀ ਕਰ ਚੁੱਕੀਆਂ ਹਨ, ਪ੍ਰੰਤੂ ਉਨ੍ਹਾ \'ਚ ਹਰ ਦਿਨ ਘੱਟੋ-ਘੱਟ ਪੰਜ ਰੁਪਏ ਦੀ ਫੀਸ ਹੈ।rnਉਨ੍ਹਾਂ ਨੂੰ ਇਸ \'ਤੇ ਰੋਮਿੰਗ ਚਾਰਜ ਨਹੀਂ ਦੇਣਾ ਹੁੰਦਾ। ਐੱਮ ਟੀ ਐੱਨ ਐੱਲ ਦੀ ਸੇਵਾ ਸਿਰਫ ਮੁੰਬਈ ਅਤੇ ਦਿੱਲੀ \'ਚ ਹੈ, ਜਦੋਂਕਿ ਬੀ ਐੱਸ ਐੱਨ ਐੱਲ ਦੀ ਸੇਵਾ ਮੁੰਬਈ ਅਤੇ ਦਿੱਲੀ ਨੂੰ ਛੱਡ ਕੇ ਪੂਰੇ ਦੇਸ਼ \'ਚ ਹੈ।rnਹੁਣ ਐੱਮ ਟੀ ਐੱਨ ਐੱਲ ਦਿੱਲੀ ਦੇ ਗਾਹਕ ਨੂੰ ਮੁੰਬਈ \'ਚ ਕਿਸੇ ਤਰ੍ਹਾਂ ਦੀ ਰੋਮਿੰਗ ਫੀਸ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ, ਜਦੋਂਕਿ ਮੁੰਬਈ ਦੇ ਗਾਹਕ ਨੂੰ ਦਿੱਲੀ \'ਚ ਕੋਈ ਵੀ ਰੋਮਿੰਗ ਫੀਸ ਨਹੀਂ ਦੇਣੀ ਹੋਵੇਗੀ। ਭਾਵੇਂ ਕਾਲ ਕਿਸੇ ਵੀ ਨੈੱਟਵਰਕ ਤੋਂ ਕਿਉਂ ਨਾ ਹੋਵੇ ਬੀ ਐੱਸ ਐੱਨ ਐੱਲ ਦੇ ਦੇਸ਼ ਭਰ \'ਚ 9.78 ਕਰੋੜ ਗਾਹਕ ਅਤੇ ਐੱਮ ਟੀ ਐੱਨ ਐੱਲ ਦੇ 35-78 ਲੱਖ ਗਾਹਕ ਲਈ ਇਹ ਸਕੀਮ ਲੈ ਕੇ ਆਈਆਂ ਇਹ ਦੋਵੇਂ ਹੀ ਕੰਪਨੀਆਂ ਘਾਟੇ \'ਚ ਹਨ।

793 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper