Latest News
ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਵਿਰੁੱਧ ਪਟਨਾ ਦੀ ਸੰਗਤ ਹੋਈ ਲਾਮਬੰਦ
ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ \'ਤੇ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਪ੍ਰਤਾਪ ਸਿੰਘ ਨੂੰ ਤਖਤ ਸ੍ਰੀ ਪਟਨਾ ਸਾਹਿਬ ਦਾ ਅਡੀਸ਼ਨਲ ਜਥੇਦਾਰ ਥਾਪੇ ਜਾਣ ਕਾਰਣ ਪੈਦਾ ਹੋਇਆ ਵਿਵਾਦ ਹਾਲੇ ਵੀ ਰੁੱਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਨੂੰ ਰੱਦ ਕਰਵਾਉਣ ਲਈ ਪਟਨਾ ਸਾਹਿਬ ਤੇ ਬਿਹਾਰ ਦੀ ਸਿੱਖ ਸੰਗਤ ਪੂਰੀ ਤਰ੍ਹਾਂ ਲਾਮਬੰਦ ਹੋ ਚੁੱਕੀ ਹੈ, ਜਿਸ ਵੱਲੋਂ ਤੱਖਤ ਸ਼੍ਰੀ ਪਟਨਾ ਸਾਹਿਬ ਦੇ ਸਾਹਮਣੇ ਇੱਕ ਦਿਨ ਦਾ ਧਰਨਾ ਦਿੰਦੇ ਹੋਏ ਤਿੱਖਾ ਵਿਰੋਧ ਜਤਾਇਆ ਗਿਆ।\r\nਪਟਨਾ ਸਾਹਿਬ ਦੀ ਸਿੱਖ ਸੰਗਤ ਤੇ ਪੰਜ ਪਿਆਰਿਆਂ ਦੇ ਭਾਰੀ ਵਿਰੋਧ ਕਾਰਣ ਸੁਖਦੇਵ ਸਿੰਘ ਭੋਰ ਦੀ ਅਗਵਾਈ ਵਾਲੀ ਐੱਸ ਜੀ ਪੀ ਸੀ ਅੰਮ੍ਰਿਤਸਰ ਦੀ ਪੰਜ ਮੈਂਬਰੀ ਵਿਸ਼ੇਸ਼ ਟੀਮ ਦੇ ਯਤਨਾਂ ਸਦਕਾ ਤਖਤ ਸ੍ਰੀ ਹਰਿਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਗਿਆਨੀ ਇਕਬਾਲ ਸਿੰਘ ਵਿਚਕਾਰ ਕਰਵਾਇਆ ਗਿਆ ਸਮਝੌਤਾ ਵੀ ਪੂਰੀ ਤਰ੍ਹਾਂ ਤਾਰ-ਤਾਰ ਹੋ ਗਿਆ ਹੈ। ਸੰਗਤ ਦੇ ਨਾਲ-ਨਾਲ ਪੰਜ ਪਿਆਰਿਆਂ ਦੀ ਭਾਰੀ ਮੁਖਾਲਫਤ ਕਾਰਣ ਗਿਆਨੀ ਪ੍ਰਤਾਪ ਸਿੰਘ ਦੀ ਤਖਤ ਦੇ ਅਡੀਸ਼ਨਲ ਗ੍ਰੰਥੀ ਵੱਜਂੋ ਨਿਯੁਕਤੀ ਵੀ ਖਟਾਈ \'ਚ ਪੈ ਗਈ ਹੈ। ਗਿਆਨੀ ਪ੍ਰਤਾਪ ਸਿੰਘ ਦੀ ਬਹਾਲੀ ਨੂੰ ਰੱਦ ਕਰਨ, ਸਥਾਨਕ ਸਿੱਖਾਂ ਨਾਲ ਭੇਦ-ਭਾਵ ਸਮਾਪਤ ਕਰਨ, ਫਸਾਦ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ, ਜ਼ਿਲ੍ਹਾ ਸੈਸ਼ਨ ਜੱਜ ਕੋਲ ਨਾਮਜ਼ਦ ਕਮੇਟੀ ਮੈਂਬਰਾਂ ਦੀ ਮੈਂਬਰੀ ਖਤਮ ਕਰਨ, ਬਿਹਾਰ ਸੂਬੇ ਦੇ ਗੁਰਦੁਆਰਿਆਂ ਲਈ ਨਿਯਮਾਵਲੀ ਬਣਾਉਣ ਆਦਿ ਮੰਗਾਂ ਨੂੰ ਲੈ ਕੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜੋੜਾ ਘਰ ਨੇੜੇ ਸਨਾਤਨੀ ਸਿੱਖ ਸਭਾ ਪਟਨਾ ਦੀਆਂ ਸੰਗਤਾਂ ਵੱਲੋਂ ਇੱਕ ਦਿਨਾ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਕਰ ਰਹੇ ਅਮਰਜੀਤ ਸਿੰਘ ਖਾਲਸਾ ਨੇ ਕਿਹਾ ਗੁਰੂ ਘਰ ਵਿਖੇ ਦੰਗਾ-ਫਸਾਦ ਕਰਵਾਉਣ ਵਾਲੀ ਪ੍ਰਬੰਧਕ ਕਮੇਟੀ ਨੂੰ ਭੰਗ ਕਰਕੇ ਤੱਖਤ ਸਾਹਿਬ ਦੀ ਮਰਿਆਦਾ ਫੋਰੀ ਤੌਰ \'ਤੇ ਬਹਾਲ ਕਰਵਾਈ ਜਾਵੇ। ਅਗਰ ਜਲਦ ਅਜਿਹਾ ਨਾ ਹੋਇਆ ਤਾਂ ਤੱਖਤ ਸਾਹਿਬ ਵਿਖੇ ਕਿਸੇ ਸਮੇਂ ਵੀ ਵੱਡਾ ਖੂਨ ਖਰਾਬਾ ਹੋ ਸਕਦਾ ਹੈ। ਖਾਲਸਾ ਨੇ ਕਿਹਾ ਕਿ ਗੁਰੂ ਘਰ ਦੀ ਮਰਿਯਾਦਾ ਨੂੰ ਢਾਹ ਲਗਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ \'ਤੇ ਮਾਫ ਨਹੀਂ ਕੀਤਾ ਜਾ ਸਕਦਾ। ਧਰਨੇ ਨੂੰ ਜਨ ਸੰਘਰਸ਼ ਮੋਰਚਾ ਦੇ ਰਾਜਾ ਬਾਬੂ, ਫਾਰਵਡ ਬਲਾਕ ਦੇ ਨਰਾਇਣ ਸਿੰਘ, ਸੇਵਾਦਾਰ ਸਮਾਜ ਕਲਿਆਣ ਸੰਮਤੀ ਦੇ ਤਿਰਲੋਕ ਸਿੰਘ ਤੇ ਬਿਹਾਰ ਵਿਚਾਰ ਸੰਘ ਦੇ ਦਲੀਪ ਮਹੰਤੋ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 7 ਜਨਵਰੀ ਦੀ ਘਟਨਾ ਨੇ ਦੁਨੀਆਂ ਭਰ \'ਚ ਬਿਹਾਰ ਦੇ ਨਾਂਅ \'ਤੇ ਕਲੰਕ ਲਗਾ ਕੇ ਰੱਖ ਦਿੱਤਾ ਹੈ, ਜਿਸ ਨੇ ਸਮੁੱਚੀ ਕੌਮ ਦਾ ਸਿਰ ਸ਼ਰਮ ਨਾਲ ਝੁਕਾ ਕੇ ਰੱਖ ਦਿੱਤਾ ਹੈ। ਧਰਨੇ \'ਚ ਰਜੇਸ਼ ਸਿੰਘ ਅਕਾਲੀ, ਅਮਰਜੀਤ ਸਿੰਘ ਸੇਠੀ, ਰਘੁਵੀਰ ਸਿੰਘ ਵੇਦੀ, ਜਸਵੰਤ ਸਿੰਘ ਗ੍ਰੰਥੀ, ਰੌਸ਼ਨ ਸਿੰਘ, ਬਲਦੇਵ ਸਿੰਘ, ਰਜਿੰਦਰ ਸਿੰਘ, ਲਲਿਨ ਸਿੰਘ, ਭੈਰੋ ਸਿੰਘ, ਵਿਜੇ ਸਿੰਘ ਯਾਦਵ, ਸਤਨਾਮ ਕੌਰ, ਰਜਾ ਕੌਰ, ਪਾਰਵਤੀ ਕੌਰ, ਰਵਿੰਦਰ ਸਿੰਘ, ਹਰਜੀਤ ਕੌਰ, ਕਿਰਣ ਕੌਰ ਸਮੇਤ ਸੈਂਕੜੇ ਲੋਕ ਸ਼ਾਮਲ ਸਨ। ਦੂਜੇ ਪਾਸੇ ਜਥੇਦਾਰ ਇਕਬਾਲ ਸਿੰਘ, ਗ੍ਰੰਥੀ ਗੁਰਦਿਆਲ ਸਿੰਘ ਤੇ ਇਕਬਾਲ ਸਿੰਘ ਦੇ ਪੁੱਤਰ ਗੁਰ ਪ੍ਰਸਾਦ ਸਿੰਘ ਵੱਲੋਂ ਪਟਨਾ ਦੇ ਡੀ ਐੱਮ ਤੇ ਐੱਸ ਐੱਸ ਪੀ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਕਲਮਬੰਦ ਕਰਵਾਏ ਗਏ। ਓਧਰ ਹਰਨਾਮ ਸਿੰਘ ਦੀ ਅਗਵਾਈ ਵਾਲੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪੱਤਰ ਲਿੱਖ ਕੇ ਗੁਰਪੁਰਬ ਮੌਕੇ ਹੋਈ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜਥੇਦਾਰ ਦੀ ਪੱਗੜੀ ਉਤਰਨਾ ਬੜਾ ਹੀ ਸ਼ਰਮਨਾਕ ਘਟਨਾ ਹੈ। ਓਧਰ ਇਸ ਮੰਦਭਾਗੀ ਘਟਨਾ ਸੰਬੰਧੀ 24 ਜਨਵਰੀ ਨੂੰ ਪਟਨਾ ਦੀ ਜ਼ਿਲ੍ਹਾ ਅਦਾਲਤ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਰ ਐੱਸ ਗਾਂਧੀ ਤੇ ਜਨਰਲ ਸਕੱਤਰ ਚਰਨਜੀਤ ਸਿੰਘ ਸਮੇਤ 6 ਮੈਂਬਰਾਂ ਅਤੇ ਕਾਰਸੇਵਾ ਵਾਲੇ ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਅਗਾਉ ਜਮਾਨਤ ਸੰਬੰਧੀ ਸੁਣਵਾਈ ਵੀ ਹੋਵੇਗੀ।

923 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper