Latest News
ਸਮਝੌਤਾ ਧਮਾਕੇ ਦੇ ਦੋਸ਼ੀ ਅਸੀਮਾਨੰਦ 'ਤੇ ਚੱਲੇਗਾ ਕੇਸ
ਸਮਝੌਤਾ ਧਮਾਕਾ ਕੇਸ \'ਚ ਐਨ ਆਈ ਏ ਅਦਾਲਤ ਨੇ ਅੱਜ ਅਖੌਤੀ ਸੰਤ ਸਵਾਮੀ ਅਸੀਮਾਨੰਦ ਸਮੇਤ ਤਿੰਨ ਲੋਕਾਂ \'ਤੇ ਦੋਸ਼ ਤੈਅ ਕਰ ਦਿੱਤੇ। ਅਸੀਮਾਨੰਦ ਅਤੇ ਉਸ ਦੇ ਤਿੰਨ ਸਾਥੀਆਂ ਲੋਕੇਸ਼ ਸ਼ਰਮਾ, ਕਮਲਚੰਦ ਅਤੇ ਰਾਜਿੰਦਰ ਚੌਧਰੀ ਦੇ ਖਿਲਾਫ਼ ਆਈ ਪੀ ਸੀ ਦੀ ਧਾਰਾ 120, 302, 307, 324, 124 ਏ, 438 ਅਤੇ 440 ਦੇ ਨਾਲ ਸੈਕਸ਼ਨ 150,151 ਅਤੇ ਰੇਲਵੇ ਐਕਟ 152, ਜਨਤਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਸੈਕਸ਼ਨ 3 ਅਤੇ 4 ਦੇ ਨਾਲ 13, 15, 16, 17 ਅਤੇ 23 ਤਹਿਤ ਮਾਮਲਾ ਚੱਲੇਗਾ।rnਸਮਝੌਤਾ ਧਮਾਕੇ ਦੇ ਚਾਰ ਸਾਲ ਬਾਅਦ ਸਾਲ 2011 \'ਚ ਚਾਰਜਸ਼ੀਟ ਦਾਇਰ ਹੋਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਅਤੇ ਲਾਹੌਰ ਦਰਮਿਆਨ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ \'ਚ ਦੋ ਧਮਾਕੇ ਹੋਏ ਸਨ। ਇਹਨਾਂ ਧਮਾਕਿਆਂ ਵਿੱਚ ਸੂਟਕੇਸ ਬੰਬ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚ 68 ਲੋਕ ਮਾਰੇ ਗਏ।rn30 ਦਸੰਬਰ 2010 ਨੂੰ ਐਨ ਆਈ ਏ ਨੇ ਦਾਅਵਾ ਕੀਤਾ ਕਿ ਉਸ ਕੋਲ ਧਮਾਕੇ ਦੇ ਮਾਸਟਰ ਮਾਈਂਡ ਅਸੀਮਾਨੰਦ ਖ਼ਿਲਾਫ਼ ਠੋਸ ਸਬੂਤ ਹਨ, ਜਿਸ ਨੇ ਧਮਾਕੇ \'ਚ ਵਰਤੋਂ ਕੀਤੇ ਗਏ ਬੰਬ ਬਣਾਉਣ ਲਈ ਇੰਜੀਨੀਅਰਿੰਗ ਗ੍ਰੈਜੂਏਟ ਸੰਦੀਪ ਡਾਂਗੇ ਅਤੇ ਰਾਮਜੀ ਕਾਲ ਸੰਗਰਾ ਦੀ ਮਦਦ ਲਈ ਸੀ।

921 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper