Latest News
ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਨੋਟਿਸ
ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੇ ਵੀਰਭੂਮ ਜ਼ਿਲ੍ਹੇ \'ਚ ਹੋਏ ਸਮੂਹਿਕ ਬਲਾਤਕਾਰ ਦੇ ਮਾਮਲੇ ਦਾ ਆਪਣੇ ਤੌਰ \'ਤੇ ਸਖ਼ਤ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਵ-ਉੱਚ ਅਦਾਲਤ ਨੇ ਵੀਰਭੂਮ ਦੇ ਜ਼ਿਲ੍ਹਾ ਜੱਜ ਨੂੰ ਹੁਕਮ ਦਿੱਤਾ ਹੈ ਕਿ ਉਹ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਅਤੇ ਇੱਕ ਹਫ਼ਤੇ ਅੰਦਰ ਰਿਪੋਰਟ ਪੇਸ਼ ਕਰਨ। ਚੀਫ਼ ਜਸਟਿਸ ਪੀ. ਸਦਾਸ਼ਿਵਮ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਹੈ ਕਿ 20 ਸਾਲਾ ਲੜਕੀ ਨਾਲ ਪੰਚਾਇਤ ਦੇ ਤੁਗਲਕੀ ਫਰਮਾਨ \'ਤੇ ਕੀਤਾ ਗਿਆ ਸਮੂਹਿਕ ਬਲਾਤਕਾਰ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਇਹ ਬਹੁਤ ਹੀ ਮਾੜੀ ਅਤੇ ਝੰਜੋੜ ਕੇ ਰੱਖ ਦੇਣ ਵਾਲੀ ਘਟਨਾ ਹੈ ਅਤੇ ਉਹ ਇਹ ਘਟਨਾ ਦਾ ਆਪਣੇ ਤੌਰ \'ਤੇ ਸਖ਼ਤ ਨੋਟਿਸ ਲੈ ਰਹੇ ਹਨ।\r\nਪੱਛਮੀ ਬੰਗਾਲ ਦੇ ਵੀਰਭੂਮ ਜ਼ਿਲ੍ਹੇ \'ਚ 20 ਸਾਲ ਦੀ ਲੜਕੀ ਨਾਲ 13 ਵਿਅਕਤੀਆਂ ਨੇ ਬਲਾਤਕਾਰ ਕੀਤਾ ਸੀ। ਪੰਚਾਇਤ ਨੇ ਕਿਸੇ ਦੂਜੇ ਪਿੰਡ ਦੇ ਲੜਕੇ ਨਾਲ ਪਿਆਰ ਕਰਨ ਵਾਲੀ ਲੜਕੀ ਨਾਲ ਪਿੰਡ ਦੇ ਹੀ 13 ਵਿਅਕਤੀਆਂ ਨੂੰ ਬਲਾਤਕਾਰ ਕਰਨ ਦਾ ਹੁਕਮ ਦਿੱਤਾ। ਇਹ ਮਾਮਲਾ ਸ਼ਾਂਤੀ ਨਿਕੇਤਨ ਤੋਂ 25 ਕਿਲੋਮੀਟਰ ਦੂਰ ਪਿੰਡ ਸੱਬਲਪੁਰ ਦਾ ਹੈ। ਲੜਕੀ ਨੂੰ ਕਿਸੇ ਹੋਰ ਜਾਤੀ ਦੇ ਲੜਕੇ ਨਾਲ ਪਿਆਰ ਕਰਨ ਦੀ ਸਜ਼ਾ ਦਿੱਤੀ ਗਈ। ਪੰਚਾਇਤ ਦੇ ਮੁਖੀ ਨੇ ਲੜਕੇ ਅਤੇ ਲੜਕੀ ਨੂੰ ਸਾਰੀ ਰਾਤ ਆਪਣੀ ਕੈਦ \'ਚ ਰੱਖਿਆ, ਲੜਕੇ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ।\r\nਪੁਲਸ ਨੇ ਕੇਸ ਦਰਜ ਕਰਕੇ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਇੱਕ ਦੋਸ਼ੀ ਫਰਾਰ ਦੱਸਿਆ ਜਾਂਦਾ ਹੈ। ਦੋਸ਼ੀਆਂ ਨੂੰ ਅਦਾਲਤ \'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਨੇ ਸਾਰੇ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ ਵੀ ਰੱਦ ਕਰ ਦਿੱਤੀਆਂ। ਪੱਛਮੀ ਰੇਂਜ ਦੇ ਆਈ ਜੀ ਸਿਧੀਨਾਥ ਗੁਪਤਾ ਨੇ ਦੱਸਿਆ ਹੈ ਕਿ ਇਸ ਮਾਮਲੇ \'ਚ ਪੁੱਛਗਿੱਛ ਕਰਨ ਲਈ ਦੋਸ਼ੀਆਂ ਦਾ ਪੁਲਸ ਰਿਮਾਂਡ ਲੈਣ ਲਈ ਅਦਾਲਤ \'ਚ ਨਵੀਂ ਅਪੀਲ ਪਾਈ ਜਾਵੇਗੀ। ਪੁਲਸ ਨੇ ਇਸ ਘਿਨਾਉਣੇ ਕਾਰੇ ਦੇ ਮਾਮਲੇ \'ਚ ਆਈ ਪੀ ਸੀ ਦੀ ਧਾਰਾ 341, 376 ਅਤੇ 506 ਤਹਿਤ ਮਾਮਲਾ ਦਰਜ ਕੀਤਾ ਸੀ।\r\nਮਮਤਾ ਬੈਨਰਜੀ ਸਰਕਾਰ ਨੇ ਲਾਪਰਵਾਹੀ ਲਈ ਐਸ ਪੀ ਸੀ ਸੁਧਾਕਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਘਿਨਾਉਣੀ ਵਾਰਦਾਤ ਦਾ ਦੇਸ਼ ਭਰ \'ਚ ਸਖ਼ਤ ਵਿਰੋਧ ਹੋ ਰਿਹਾ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਦਿਲ ਨੂੰ ਕੰਬਾ ਦੇਣ ਵਾਲੀ ਇਹ ਘਟਨਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਜੱਦੀ ਜ਼ਿਲ੍ਹੇ \'ਚ ਵਾਪਰੀ ਹੈ।

794 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper