Latest News
2005 ਤੋਂ ਪਹਿਲਾਂ ਦੇ ਨੋਟ ਜੁਲਾਈ ਮਗਰੋਂ ਵੀ ਬਦਲੇ ਜਾ ਸਕਣਗੇ : ਰਿਜ਼ਰਵ ਬੈਂਕ
ਰਿਜ਼ਰਵ ਬੈਂਕ ਆਫ ਇੰਡੀਆ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ 2005 ਤੋਂ ਪਹਿਲਾਂ ਦੇ ਨੋਟ ਬਦਲਣਾ ਸ਼ੁਰੂ ਕਰ ਦੇਣ ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਰਿਜ਼ਰਵ ਬੈਂਕ ਨੇ ਕਿਹਾ ਕਿ ਉਸ ਨੇ ਜਾਲ੍ਹੀ ਨੋਟਾਂ ਦਾ ਪ੍ਰਚਲਨ ਰੋਕਣ ਲਈ 2005 ਤੋਂ ਪਹਿਲਾਂ ਛਪੇ ਕਰੰਸੀ ਨੋਟ ਪ੍ਰਚਲਨ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਸਪੱਸ਼ਟ ਕੀਤਾ ਕਿ 2005 ਤੋਂ ਪਹਿਲਾਂ ਛਪੇ ਨੋਟ ਜੁਲਾਈ ਮਗਰੋਂ ਵੀ ਚੱਲਦੇ ਰਹਿਣਗੇ।\r\nਬੈਂਕ ਨੇ ਕਿਹਾ ਕਿ ਜਨਤਾ 1 ਜੁਲਾਈ ਤੋਂ ਮਗਰੋਂ ਵੀ ਅਜਿਹੇ ਨੋਟ ਬਦਲ ਸਕਦੀ ਹੈ। ਭਾਵੇਂ ਕਿ ਉਹ ਜਿੰਨੀ ਮਰਜ਼ੀ ਗਿਣਤੀ ਵਿੱਚ ਹੋਣ। ਇਹ ਨੋਟ ਬੈਂਕਾਂ ਤੋਂ ਬਦਲੇ ਜਾ ਸਕਦੇ ਹਨ, ਜਿੱਥੇ ਉਨ੍ਹਾਂ ਦੇ ਖਾਤੇ ਹਨ, ਪਰ ਇਸ ਲਈ ਉਹਨਾਂ ਨੂੰ ਆਪਣਾ ਪਛਾਣ ਪੱਤਰ ਦਿਖਾਉਣਾ ਪਵੇਗਾ, ਜਿਸ \'ਤੇ ਉਸ ਦੇ ਘਰ ਦਾ ਪਤਾ ਹੋਵੇਗਾ।\r\nਬੈਂਕ ਨੇ ਕਿਹਾ ਕਿ 2005 ਤੋਂ ਪਹਿਲਾਂ ਦੇ ਨੋਟਾਂ ਵਿੱਚ ਸਕਿਉਰਿਟੀ ਫੀਚਰ ਹੁਣ ਦੇ ਮੁਕਾਬਲੇ ਬਹੁਤ ਘੱਟ ਹਨ। ਇਸ ਲਈ ਉਨ੍ਹਾਂ ਨੂੰ ਚੱਲਣ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੈਂਕ ਨੇ ਕਿਹਾ ਕਿ ਪੁਰਾਣੇ ਨੋਟ ਵਾਪਸ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬੈਂਕ ਨੇ ਕਿਹਾ ਕਿ ਉਹ ਹਾਲਤ \'ਤੇ ਲਗਾਤਾਰ ਨਜ਼ਰ ਰੱਖੇਗਾ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

911 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper