Latest News
ਛਤੀਸਗੜ੍ਹ ਦੀਆਂ ਔਰਤਾਂ ਨਾਲ ਯੂ ਪੀ 'ਚ ਸਮੂਹਕ ਬਲਾਤਕਾਰ
ਛਤੀਸਗੜ੍ਹ ਦੇ ਜਾਂਜਗੀਰ ਛਾਂਪਾ ਜ਼ਿਲ੍ਹੇ ਦੀਆਂ 5 ਔਰਤਾਂ ਨਾਲ ਯੂ ਪੀ ਵਿੱਚ ਇੱਕ ਭੱਠੇ \'ਤੇ ਸਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਪੀੜਤਾਂ \'ਚੋਂ ਇੱਕ ਨਾਬਾਲਗ ਹੈ।rnਛਤੀਸਗੜ੍ਹ ਵਾਪਸ ਆ ਕੇ ਸ਼ੁੱਕਰਵਾਰ ਰਾਤ ਦਰਜ ਕਰਵਾਈ ਗਈ ਰਿਪੋਰਟ \'ਚ ਪੀੜਤ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਰਾਮਪੁਰ ਜ਼ਿਲ੍ਹੇ \'ਚ ਸ਼ਾਹਬਾਦ ਥਾਣੇ ਦੇ ਇਲਾਕੇ ਵਿਚ ਪੈਂਦੇ ਭੱਠੇ \'ਤੇ ਸਮੂਹਕ ਬਲਾਤਕਾਰ ਕੀਤਾ ਗਿਆ।rnਜਾਂਜਗੀਰ ਚਾਂਪਾ ਜ਼ਿਲ੍ਹੇ ਵਿੱਚ ਪੈਂਦੇ ਪਾਸਗੜ੍ਹ ਥਾਣੇ ਦੇ ਮੁਖੀ ਆਰ ਏ ਛਾਤਰੇ ਨੇ ਦੱਸਿਆ ਕਿ ਪੀੜਤ ਔਰਤਾਂ ਕੁਝ ਮਹੀਨੇ ਪਹਿਲਾਂ ਆਪਣੇ ਪਰਵਾਰ ਨਾਲ ਯੂ ਪੀ \'ਚ ਰਾਮਪੁਰ ਜ਼ਿਲ੍ਹੇ \'ਚ ਸ਼ਾਹਬਾਦ ਵਿਖੇ ਇੱਟਾਂ ਦੇ ਭੱਠੇ \'ਤੇ ਕੰਮ ਕਰਨ ਗਈਆਂ ਸਨ।rnਰਿਪੋਰਟ ਅਨੁਸਾਰ 20 ਜਨਵਰੀ ਨੂੰ ਜਦੋਂ ਸਾਰੇ ਮਜ਼ਦੂਰ ਭੱਠੇ \'ਤੇ ਬਣੀ ਆਪਣੀ ਝੌਂਪੜੀ ਵਿੱਚ ਸੁੱਤੇ ਪਏ ਸਨ ਤਾਂ ਇੱਕ ਦਰਜਨ ਤੋਂ ਵੱਧ ਹਥਿਆਰਬੰਦ ਗੁੰਡਿਆਂ ਨੇ ਉਨ੍ਹਾਂ \'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਪੈਸੇ ਲੁੱਟ ਲਏ ਅਤੇ ਇਕ ਨਬਾਲਗ ਸਮੇਤ ਪੰਜ ਔਰਤਾਂ ਨਾਲ ਸਮੂਹਕ ਬਲਾਤਕਾਰ ਕੀਤਾ।rnਉਨ੍ਹਾ ਦੱਸਿਆ ਕਿ ਘਟਨਾ ਦੀ ਜਾਣਕਾਰੀ ਤੁਰੰਤ ਭੱਠੇ ਦੇ ਮਾਲਕ ਅਤੇ ਮੁਣਸ਼ੀ ਨੂੰ ਦਿੱਤੀ ਗਈ। ਉਨ੍ਹਾ ਦੱਸਿਆ ਕਿ ਅਗਲੀ ਸਵੇਰ ਪੁਲਸ ਮੌਕੇ \'ਤੇ ਪੁੱਜੀ, ਪਰ ਬਿਨਾਂ ਕਾਰਵਾਈ ਕੀਤਿਆਂ ਹੀ ਉਥੋਂ ਚਲੀ ਗਈ।rnਉਨ੍ਹਾ ਦੱਸਿਆ ਕਿ ਪੀੜਤ ਮਹਿਲਾਵਾਂ ਵੱਲੋਂ ਛਤੀਸਗੜ੍ਹ ਪੁੱਜ ਕੇ ਰਿਪੋਰਟ ਦਰਜ ਕਰਾਉਣ \'ਤੇ ਉਨ੍ਹਾਂ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ। ਜ਼ਿਲ੍ਹੇ ਦੇ ਐੱਸ ਪੀ ਸ਼ੇਖ ਆਰਿਫ ਹੁਸੈਨ ਨੇ ਦੱਸਿਆ ਕਿ ਧਾਰਾ 376, 34 ਤਹਿਤ ਕੇਸ ਦਰਜ ਕਰਕੇ ਮਾਮਲੀ ਦੀ ਜਾਂਚ ਲਈ ਇੱਕ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਇਹ ਟੀਮ ਰਾਮਪੁਰ ਜਾ ਕੇ ਸਾਰੇ ਮਾਮਲੇ ਦੀ ਜਾਂਚ ਕਰੇਗੀ।

793 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper