Latest News
ਸੰਜੇ ਨਿਰੂਪਮ ਵੱਲੋਂ ਆਤਮਦਾਹ ਦੀ ਧਮਕੀ
ਮੁੰਬਈ \'ਚ ਬਿਜਲੀ ਦਰਾਂ \'ਚ ਕਮੀ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ \'ਤੇ ਬੈਠੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਨਿਰੂਪਮ ਰਾਉ ਨੇ ਹੁਣ ਆਤਮਦਾਹ ਦੀ ਧਮਕੀ ਦਿੱਤੀ ਹੈ। ਅੱਜ ਸੰਜੇ ਨਿਰੂਪਮ ਨੇ ਕਿਹਾ ਕਿ ਜੇ ਧੀਰੂ ਭਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਬਿਜਲੀ ਦਰਾਂ \'ਚ ਕਟੌਤੀ ਨਾ ਕੀਤੀ ਤਾਂ ਮੈਂ ਉਨ੍ਹਾਂ ਦੇ ਘਰ ਅੱਗੇ ਆਤਮਦਾਹ ਕਰ ਲਵਾਂਗਾ।\r\nਸੰਜੇ ਨਿਰੂਪਮ ਰਿਲਾਇੰਸ ਦੇ ਕਾਂਟੀਬਲੀ ਰੀਜਨਲ ਦਫ਼ਤਰ ਅੱਗੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ \'ਤੇ ਹਨ ਅਤੇ ਅੱਜ ਉਨ੍ਹਾ ਦੀ ਭੁੱਖ ਹੜਤਾਲ ਦਾ ਤੀਜਾ ਦਿਨ ਹੈ। ਨਿਰੂਪਮ ਦਾ ਦੋਸ਼ ਹੈ ਕਿ ਰਿਲਾਇੰਸ ਐਨਰਜੀ ਬਿਜਲੀ ਦੀਆਂ ਮਨਮਾਨੀਆਂ ਕੀਮਤਾਂ ਵਸੂਲ ਰਹੀ ਹੈ। ਉਨ੍ਹਾ ਬਿਜਲੀ ਦਰਾਂ \'ਚ ਘੱਟੋ-ਘੱਟ 20 ਫ਼ੀਸਦੀ ਕਟੌਤੀ ਦੀ ਮੰਗ ਕੀਤੀ।\r\nਸੰਜੇ ਨੇ ਦੋਸ਼ ਲਾਇਆ ਕਿ ਰਿਲਾਇੰਸ ਕੰਪਨੀ ਅਤੇ ਰੈਗੂਲੇਟਰੀ ਬੋਰਡ ਵਿਚਕਾਰ ਗੰਢਤੁੱਪ ਹੈ ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।\r\nਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਨੇ ਪਿਛਲੇ ਹਫ਼ਤੇ 300 ਯੂਨਿਟ ਤੋਂ ਘੱਟ ਬਿਜਲੀ ਖਪਤ ਕਰਨ ਵਾਲੇ ਖ਼ਪਤਕਾਰਾਂ ਨੂੰ ਬਿਜਲੀ ਦਰਾਂ \'ਚ 20 ਫ਼ੀਸਦੀ ਰਿਆਇਤ ਦੇਣ ਦਾ ਐਲਾਨ ਕੀਤਾ ਸੀ, ਪਰ ਇਹ ਰਿਆਇਤ ਮੁੰਬਈ \'ਚ ਲਾਗੂ ਨਹੀਂ ਹੋਵੇਗੀ।

792 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper