Top Stories

ਰਾਹੁਲ ਨੇ ਨਿਤੀਸ਼ ਨੂੰ ਦੱਸਿਆ ਧੋਖੇਬਾਜ਼

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਬੀ ਜੇ ਪੀ ਦੀ ਮਦਦ ਨਾਲ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਨਿਤੀਸ਼ ਕੁਮਾਰ 'ਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾ ਨਿਤੀਸ਼ ਨੂੰ 'ਧੋਖੇਬਾਜ਼' ਕਰਾਰ ਦਿੱਤਾ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਸਤਾ ਲਈ ਕੋਈ ਕੁਝ ਵੀ ਕਰ ਸਕਦਾ ਹੈ।

ਨਰਾਜ਼ ਸ਼ਰਦ ਯਾਦਵ ਨੂੰ ਮਨਾਉਣ 'ਚ ਜੁਟੇ ਜੇਤਲੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਨਿਤਿਸ਼ ਕੁਮਾਰ ਦੇ ਮਹਾ ਗੱਠਜੋੜ ਛੱਡਣ ਤੋਂ ਬਾਅਦ ਭਾਜਪਾ ਨਾਲ ਮਿਲਣ 'ਤੇ ਪਾਰਟੀ ਦੇ ਸੀਨੀਅਰ ਆਗੂ ਸ਼ਰਦ ਯਾਦਵ ਨਰਾਜ਼ ਹਨ। ਉਨ੍ਹਾ ਨਿਤਿਸ਼ ਕੁਮਾਰ ਦੇ ਇਸ ਫੈਸਲੇ ਖਿਲਾਫ ਆਪਣਾ ਰੁਖ਼ ਦੱਸ ਦਿੱਤਾ ਹੈ।

ਅਕਾਲੀ ਸਰਕਾਰ ਆਉਣ 'ਤੇ ਕਾਂਗਰਸੀਆਂ ਵੱਲੋਂ ਕੀਤੀਆਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ : ਸੁਖਬੀਰ

ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾ) ਅਕਾਲੀ ਸਰਕਾਰ ਆਉਣ 'ਤੇ ਕਾਂਗਰਸੀਆ ਵੱਲੋਂ ਅਕਾਲੀਆਂ 'ਤੇ ਕੀਤੀਆਂ ਹਰੇਕ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ। ਇਹ ਪ੍ਰਗਟਾਵਾ ਜਬਰ ਵਿਰੋਧੀ ਲਹਿਰ ਦੀ ਸ਼ੁਰੂਆਤ ਕਰਦਿਆਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਖਾਸਾਂਵਾਲੀ ਵਿਖੇ ਕਾਂਗਰਸੀਆਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੋਏ

ਰਾਤ ਭਰ ਦੇ ਡਰਾਮੇ ਪਿੱਛੋਂ ਨਿਤਿਸ਼ ਸਵੇਰ ਨੂੰ ਮੁੜ ਮੁੱਖ ਮੰਤਰੀ

ਪਟਨਾ (ਨਵਾਂ ਜ਼ਮਾਨਾ ਸਰਵਿਸ) ਬਿਹਾਰ ਦੀ ਰਾਜਨੀਤੀ ਨੇ ਇੱਕ ਵਾਰ ਫਿਰ ਤੇਜ਼ੀ ਨਾਲ ਕਰਵਟ ਬਦਲੀ ਹੈ। ਮਹਾ ਗੱਠਜੋੜ ਦੀ ਸਰਕਾਰ ਦੇ ਅਸਤੀਫੇ ਤੋਂ ਤੁਰੰਤ ਬਾਅਦ ਨਿਤਿਸ਼ ਕੁਮਾਰ ਨੂੰ ਭਾਜਪਾ ਦਾ ਸਾਥ ਮਿਲ ਗਿਆ ਤੇ ਉਨ੍ਹਾ ਬੁੱਧਵਾਰ ਸ਼ਾਮ ਨੂੰ ਅਸਤੀਫਾ ਦੇਣ ਤੋਂ ਬਾਅਦ ਵੀਰਵਾਰ ਸਵੇਰੇ ਦੁਆਰਾ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ।

ਨਿੱਜਤਾ ਦਾ ਅਧਿਕਾਰ ਮੌਲਿਕ ਅਧਿਕਾਰ ਨਹੀਂ; ਕੇਂਦਰ ਨੇ ਸੁਪਰੀਮ ਕੋਰਟ 'ਚ ਕਿਹਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਕੇਂਦਰ ਨੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਇਹ ਗੱਲ ਕਹੀ ਹੈ ਕਿ ਨਿੱਜਤਾ ਦੇ ਕਈ ਪਹਿਲੂ ਹੋਣ ਕਾਰਨ ਇਸ ਨੂੰ ਮੌਲਿਕ ਅਧਿਕਾਰ ਨਹੀਂ ਬਣਾਇਆ ਜਾ ਸਕਦਾ।

ਨਿਤਿਸ਼ ਦੇ ਪਾਸਾ ਬਦਲਦਿਆਂ ਹੀ ਈ ਡੀ ਵੱਲੋਂ ਲਾਲੂ ਖਿਲਾਫ ਨਵਾਂ ਕੇਸ

ਪਟਨਾ/ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਐੱਨ ਡੀ ਏ 'ਚ ਸ਼ਾਮਲ ਹੋਣ ਤੋਂ ਫੌਰੀ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਯੂ ਪੀ ਏ ਸਰਕਾਰ ਵੇਲੇ ਰੇਲਵੇ ਦੇ ਹੋਟਲਾਂ ਦੀ ਵੰਡ 'ਚ ਭ੍ਰਿਸ਼ਟਾਚਾਰ ਦੇ ਸੰਬੰਧ 'ਚ ਲਾਲੂ ਪ੍ਰਸਾਦ ਅਤੇ ਉਨ੍ਹਾ ਦੇ ਪਰਵਾਰ ਦੇ ਮੈਂਬਰਾਂ ਖਿਲਾਫ ਪੈਸੇ ਦੀ ਧੋ-ਧੁਆਈ ਦਾ ਇੱਕ ਨਵਾਂ ਮਾਮਲਾ ਦਰਜ ਕੀਤਾ ਹੈ।

ਤੇਜ਼ਾਬ ਹਮਲਾ ਪੀੜਤਾਂ ਨੂੰ ਮੁਆਵਜ਼ੇ ਬਾਰੇ ਹਾਈ ਕੋਰਟ ਨੇ ਲਿਆ ਸਖ਼ਤ ਨੋਟਿਸ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ) ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਤੇਜ਼ਾਬ ਹਮਲੇ ਦੇ ਪੀੜਤਾਂ ਲਈ 8000 ਰੁਪਏ ਮਹੀਨਾ ਸਹਾਇਤਾ ਦੇਣ ਵਾਲੀ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਗੰਭੀਰਤਾ ਨਾਲ ਲਿਆ ਹੈ। ਐਡਵੋਕੇਟ ਐਚ ਸੀ ਅਰੋੜਾ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਖਿਲਾਫ ਦਾਇਰ ਪਟੀਸ਼ਨ

ਲਾਲੂ ਨੇ ਨਿਤੀਸ਼ 'ਤੇ ਕੱਢੀ ਭੜਾਸ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ) ਨਿਤੀਸ਼ ਕੁਮਾਰ ਦੇ ਐਨ.ਡੀ.ਏ ਦੇ ਪਾਲੇ ਵਿੱਚ ਜਾਣ ਤੋਂ ਬੁਰੀ ਤਰ੍ਹਾਂ ਨਰਾਜ਼ ਲਾਲੂ ਨੇ ਜ਼ੋਰਦਾਰ ਹਮਲਾ ਕੀਤਾ ਹੈ। ਪ੍ਰੈਸ ਕਾਨਫਰੰਸ ਕਰਕੇ ਲਾਲੂ ਨੇ ਨਿਤੀਸ਼ 'ਤੇ ਖੂਬ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਨਿਤੀਸ਼ ਨੇ ਹੀ ਚਾਰਾ ਘੋਟਾਲੇ ਵਿੱਚ ਸਜ਼ਾ ਦਿਵਾਈ ਸੀ ਤੇ ਸੀ.ਬੀ.ਆਈ-ਈ.ਡੀ ਨਾਲ ਮਿਲ ਕੇ ਮੇਰੇ 'ਤੇ ਕੇਸ ਕਰਾਇਆ।

ਇਟਲੀ ਦੀ ਕੰਪਨੀ ਵੱਲੋਂ ਬਣਾਈ ਕਿਰਪਾਨ ਸਿੰਘ ਸਹਿਬਾਨ ਵੱਲੋਂ ਰੱਦ

ਅੰਮ੍ਰਿਤਸਰ (ਨਵਾਂ ਜ਼ਮਾਨਾ ਸਰਵਿਸ) ਇਟਲੀ ਦੀ ਸੁਪਰੀਮ ਕੋਰਟ ਵੱਲੋਂ ਕਿਰਪਾਨ 'ਤੇ ਪਾਬੰਧੀ ਲਾਉਣ ਮਗਰੋਂ ਉੱਥੋਂ ਦੀ ਪ੍ਰਾਈਵੇਟ ਕੰਪਨੀ ਵੱਲੋਂ ਬਣਾਈ ਗਈ ਵਿਸ਼ੇਸ਼ ਧਾਤੂ ਦੀ ਕਿਰਪਾਨ ਦੇ ਨਮੂਨੇ ਸਿੰਘ ਸਾਹਿਬਾਨ ਨੇ ਰੱਦ ਕਰ ਦਿੱਤੇ ਹਨ।ਕੰਪਨੀ ਵੱਲੋਂ ਪਿਛਲੇ ਦਿਨੀਂ ਇਹ ਨਮੂਨੇ ਅਕਾਲ ਤਖ਼ਤ ਸਾਹਿਬ ਵਿਖੇ ਭੇਟ ਕੀਤੇ ਗਏ ਸਨ।

ਚੁਰਾਸੀ ਕਤਲੇਆਮ; ਅਭਿਸ਼ੇਕ ਵਰਮਾ ਵੱਲੋਂ ਪਾਲੀਗ੍ਰਾਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸੰਬੰਧਤ ਕੇਸ ਦੇ ਗਵਾਹ ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਕਰਾਉਣ ਲਈ ਸਹਿਮਤੀ ਦਿੱਤੀ। 6 ਜੁਲਾਈ ਨੂੰ ਵਰਮਾ ਨੇ ਦਿੱਲੀ ਦੀ ਅਦਾਲਤ ਨੂੰ ਕਿਹਾ ਸੀ ਕਿ ਉਹ ਇਸ ਸ਼ਰਤ 'ਤੇ ਟੈਸਟ ਦੇਣ ਲਈ ਤਿਆਰ ਸੀ